LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਕਾਂਗਰਸ 'ਚ ਮੁੱਖ ਮੰਤਰੀ ਦੀ ਮੁੜ ਲੰਚ ਡਿਪਲੋਮੈਸੀ, ਰੁੱਸਿਆਂ ਨੂੰ ਇੰਝ ਮਨਾਉਣਗੇ ਕੈਪਟਨ

captain lunch diplo

ਚੰਡੀਗੜ੍ਹ (ਇੰਟ.)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Captain Amrinder Singh) ਜੁਲਾਈ (July) ਨੂੰ ਇਕ ਵਾਰ ਫਿਰ ਲੰਚ ਡਿਪਲੋਮੈਸੀ (Lunch Diplomacy) ਕਰਨ ਜਾ ਰਹੇ ਹਨ। ਇਸ ਵਾਰ ਦੀ ਲੰਚ ਡਿਪਲੋਮੈਸੀ ਹਿੰਦੂ ਆਗੂਆਂ (Hindu Politician) ਨੂੰ ਲੈ ਕੇ ਕੀਤੀ ਜਾ ਰਹੀ ਹੈ। ਕਾਂਗਰਸ ਸਰਕਾਰ (Congress Government) ਵਿਚ ਲਗਾਤਾਰ ਹੋ ਰਹੀ ਅਣਦੇਖੀ ਨੂੰ ਦੇਖਦੇ ਹੋਏ ਹਿੰਦੂ ਨੇਤਾ ਪਾਰਟੀ ਤੋਂ ਮੂੰਹ ਮੋੜ ਰਹੇ ਸਨ, ਜਿਸ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਵੀਰਵਾਰ ਨੂੰ ਸੂਬੇ ਦੇ ਦੋ ਦਰਜਨ ਤੋਂ ਜ਼ਿਆਦਾ ਹਿੰਦੂ ਆਗੂਆਂ ਤੇ ਸਾਬਕਾ ਵਿਧਾਇਕਾਂ ਨੂੰ ਬੁਲਾਇਆ ਹੈ।

Punjab: Amarinder Singh tries dinner diplomacy to tackle dissent | India  News,The Indian Express

Read this- National Doctors Day ਮੌਕੇ ਕੈਪਟਨ ਨੇ ਕਿਹਾ ਕੋਰੋਨਾ 'ਚ ਮਰੀਜ਼ਾਂ ਦੀ ਸੇਵਾ ਕਰਨ 'ਤੇ ਡਾਕਟਰਜ਼ ਨੂੰ ਸਲਾਮ

ਹੁਣ ਤੱਕ ਸਾਬਕਾ ਮੰਤਰੀ ਅਸ਼ਵਨੀ ਸੇਖੜੀ, ਕੈਬਨਿਟ ਮੰਤਰੀ ਬ੍ਰਹਿ ਮਹਿੰਦਰਾ, ਖੇਡ ਮੰਤਰੀ ਰਾਣਾ ਗੁਰਮੀਤ ਸੋਢੀ, ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਲਾਲ ਸਿੰਘ, ਵਿਧਾਇਕ ਫਤਿਹ ਜੰਗ ਬਾਜਵਾ ਸਮੇਤ ਕਈ ਨੇਤਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ 'ਤੇ ਪਹੁੰਚ ਚੁੱਕੇ ਹਨ।
ਦਰਅਸਲ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਲਗਾਤਾਰ ਹੋ ਰਹੀ ਉਲਟਫੇਰ ਤੋਂ ਹਿੰਦੂ ਨੇਤਾ ਨਾਰਾਜ਼ ਹਨ ਅਤੇ ਪਾਰਟੀ ਤੋਂ ਨਾਰਾਜ਼ ਹੁੰਦੇ ਜਾ ਰਹੇ ਹਨ। ਇਸ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਲੰਚ ਡਿਪਲੋਮੈਸੀ ਅਜ਼ਮਾਉਣ ਦਾ ਫੈਸਲਾ ਕੀਤਾ ਹੈ। ਕੈਪਟਨ ਨੇ ਸੂਬੇ ਦੇ 24 ਤੋਂ ਜ਼ਿਆਦਾ ਹਿੰਦੂ ਨੇਤਾਵਾਂ ਅਤੇ ਸਾਬਕਾ ਵਿਧਾਇਕਾਂ ਨੂੰ ਬੁਲਾਇਆ ਹੈ।

In The Market