ਚੰਡੀਗੜ੍ਹ- ਪੂਰੀ ਦੁਨੀਆ ਵਿਚ ਕਹਿਰ ਮਚਾਉਣ ਵਾਲੇ ਕੋਰੋਨਾ ਵਾਇਰਸ (Corona Virus) ਦੇ ਲਗਾਤਾਰ ਨਵੇਂ-ਨਵੇਂ ਵੇਰੀਐਂਟ (New variants) ਸਾਹਮਣੇ ਆ ਰਹੇ ਹਨ। ਦੁਨੀਆ ਭਰ ਵਿਚ ਵਿਗਿਆਨੀਆਂ ਦੀ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ (Omicron) ਉੱਤੇ ਨਜ਼ਰ ਹੈ। ਉਥੇ ਹੀ ਇਸ ਵਿਚਾਲੇ ਹੁਣ ਚੰਡੀਗੜ੍ਹ (Chandigarh) ਵਿਚ ਓਮੀਕਰੋਨ ਦੇ ਕੇਸ ਦੀ ਪੁਸ਼ਟੀ ਹੋਈ ਹੈ।
Also Read: ਅਮਰੀਕਾ ‘ਚ ਟੋਰਨੇਡੋ ਨੇ ਮਚਾਈ ਤਬਾਹੀ, 100 ਤੋਂ ਵਧੇਰੇ ਮੌਤਾਂ ਦਾ ਖਦਸ਼ਾ (ਤਸਵੀਰਾਂ)
ਮਿਲੀ ਜਾਣਕਾਰੀ ਮੁਤਾਬਕ 20 ਸਾਲਾ ਨੌਜਵਾਨ ਵਿਚ ਇਸ ਵਾਇਰਸ ਦੀ ਪੁਸ਼ਟੀ ਹੋਈ ਹੈ ਜੋ 22 ਨਵੰਬਰ ਨੂੰ ਇਟਲੀ ਤੋਂ ਭਾਰਤ ਪਰਤਿਆ ਸੀ। ਜਿਸ ਤੋਂ ਬਾਅਦ ਉਹ ਨਿਯਮਾਂ ਦੇ ਮੁਤਾਬਕ ਹੋਮ ਕੁਆਰੰਟੀਨ ਕੀਤਾ ਗਿਆ ਸੀ। ਨੌਜਵਾਨ ਵਿਚ 1 ਦਸੰਬਰ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਉਸ ਦੀ ਰਿਪੋਰਟ ਜਿਨੋਮ ਸੀਕਵੇਂਸਿੰਗ ਦੇ ਲਈ ਭੇਜੀ ਗਈ ਸੀ, ਜਿਥੇ ਬੀਤੀ ਰਾਤ ਨੌਜਵਾਨ ਵਿਚ ਨਵੇਂ ਵੇਰੀਐਂਟ ਓਮੀਕਰੋਨ ਦੀ ਪੁਸ਼ਟੀ ਹੋਈ ਹੈ।
Also Read: ਅਗਲੇ 4-5 ਦਿਨ ‘ਚ ਪਏਗਾ ਮੀਂਹ ਤੇ ਫਿਰ ਕੜਾਕੇ ਦੀ ਠੰਡ, IMD ਨੇ ਦਿੱਤੀ ਚਿਤਾਵਨੀ



