LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੋਰਿੰਡਾ ਵਿਚ ਵਾਪਰਿਆ ਵੱਡਾ ਹਾਦਸਾ, ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ

chd ludhs

ਚੰਡੀਗੜ੍ਹ:  ਚੰਡੀਗੜ੍ਹ (chandigarh) ਤੋਂ ਲੁਧਿਆਣਾ ਜਾ ਰਹੀ ਸੀਟੀਯੂ ਦੀ ਬੱਸ ਮੋਰਿੰਡਾ (Morinda) ਦੇ ਨਜ਼ਦੀਕ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਪਲਟ ਗਈ ਅਤੇ ਮੌਕੇ ਤੇ ਹਾਹਾਕਾਰ ਮੱਚ ਗਈ। ਹਾਦਸੇ ਦੌਰਾਨ ਇਕ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀਂ ਹੋਈਆਂ ਹਨ।

ਇਹ ਵੀ ਪੜ੍ਹੋ- ਰਵਨੀਤ ਸਿੰਘ ਬਿੱਟੂ ਦੀਆਂ ਵਧੀਆਂ ਮੁਸ਼ਕਲਾਂ, ਜਾਰੀ ਹੋਇਆ ਨੋਟਿਸ

ਮੌਕੇ ਤੇ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਸਥਾਨਕ ਪੁਲਿਸ ਪਹੁੰਚੀ ਅਤੇ ਬੱਸ ਵਿੱਚੋਂ ਸਵਾਰੀਆਂ ਨੂੰ ਕੱਢ ਕੇ ਮੋਰਿੰਡਾ (Morinda) ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਜਿੱਥੇ ਸਵਾਰੀਆਂ ਜ਼ੇਰੇ ਇਲਾਜ ਹਨ। ਮੌਕੇ ਤੇ ਮੌਜੂਦ ਬੱਸ ਦੇ ਕੰਡਕਟਰ ਨੇ ਦੱਸਿਆ ਕਿ ਬੱਸ ਦੇ ਟਾਇਰ ਵਿਚ ਕੋਈ ਖਰਾਬੀ ਹੋਣ ਕਾਰਨ ਟਾਇਰ ਜਾਮ ਹੋ ਗਿਆ ਜਿਸ ਕਾਰਨ ਬੱਸ ਪਲਟ ਗਈ।

ਇਹ ਵੀ ਪੜ੍ਹੋ- 'ਕੋਰੋਨਾ ਵਾਇਰਸ ਹੋਰ ਚਲਾਕ ਹੋ ਗਿਐ, ਹੁਣ ਵਰਤਣੀ ਪਵੇਗੀ ਹੋਰ ਸਾਵਧਾਨੀ'

ਪੁਲਿਸ ਅਧਿਕਾਰੀਆਂ ਦੇ ਆਦੇਸ਼ਾਂ ਅਨੁਸਾਰ ਇਸ ਹਾਦਸੇ ਵਿੱਚ ਕਰੀਬ 13 ਸਵਾਰੀਆਂ ਜ਼ਖ਼ਮੀਂ ਹੋਈਆਂ ਹਨ ਜਿਨ੍ਹਾਂ ਦਾ ਇਲਾਜ ਮੋਰਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ। ਮੋਰਿੰਡਾ (Morinda) ਪੁਲਿਸ ਵੱਲੋਂ ਸਵਾਰੀਆਂ ਦੇ ਬਿਆਨ ਲਏ ਜਾ ਰਹੇ ਹਨ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

 ਫਿਲਹਾਲ ਪੁਲਿਸ ਵੱਲੋਂ ਕਰੇਨ ਦੀ ਮਦਦ ਨਾਲ ਬੱਸ ਨੂੰ ਸੜਕ ਦੇ ਵਿਚੋਂ ਚੁਕਵਾ ਕੇ ਥਾਣੇ ਵਿਖੇ ਖੜ੍ਹਾ ਕੀਤਾ ਗਿਆ ਹੈ। 

In The Market