LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਣੀ ਦੀ ਦੁਰਵਰਤੋਂ 'ਤੇ ਚੰਡੀਗੜ੍ਹ ਮੇਅਰ ਦੀ ਚੇਤਾਵਨੀ, ਕੱਟੇ ਜਾ ਸਕਦੇ ਨੇ ਮੀਟਰ

30a pani

ਚੰਡੀਗੜ੍ਹ- ਚੰਡੀਗੜ੍ਹ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣਾ ਨਗਰ ਨਿਗਮ ਲਈ ਵੱਡੀ ਚੁਣੌਤੀ ਹੈ। ਚੰਡੀਗੜ੍ਹ ਨਗਰ ਨਿਗਮ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਕਮਰ ਕੱਸ ਰਿਹਾ ਹੈ। ਨਿਗਮ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਦੇ ਲਗਾਤਾਰ ਚਲਾਨ ਕੱਟ ਰਿਹਾ ਹੈ। ਇਸ ਦੌਰਾਨ ਮੇਅਰ ਸਰਬਜੀਤ ਕੌਰ ਨੇ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਦੁਰਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ। ਅਜਿਹਾ ਕਰਨ ਨਾਲ ਪਾਣੀ ਦੇ ਮੀਟਰ ਨੂੰ ਰੱਦ ਕੀਤਾ ਜਾ ਸਕਦਾ ਹੈ।

Also Read: Ram Setu: ਅਕਸ਼ੈ-ਜੈਕਲੀਨ ਦੇ ਪੋਸਟਰ 'ਚ ਟ੍ਰੋਲਸ ਨੇ ਲੱਭੀ ਵੱਡੀ ਗਲਤੀ? ਕਿਹਾ- ਵਿਮਲ ਖਾਓ ਤੇ ਬੋਲੇ 'ਜੁਬਾਨ ਕੇਸਰੀ'!

ਦੋ ਹਫ਼ਤਿਆਂ 'ਚ ਇੰਨਿਆਂ 'ਤੇ ਕਾਰਵਾਈ
ਚੰਡੀਗੜ੍ਹ ਨਗਰ ਨਿਗਮ ਨੇ ਪਿਛਲੇ ਦਿਨਾਂ ਵਿੱਚ ਪਾਣੀ ਦੀ ਦੁਰਵਰਤੋਂ ਕਰਨ ਵਾਲੇ ਕਰੀਬ 800 ਲੋਕਾਂ ਨੂੰ ਨੋਟਿਸ ਜਾਰੀ ਕੀਤੇ ਹਨ ਅਤੇ 50 ਤੋਂ ਵੱਧ ਚਲਾਨ ਕੀਤੇ ਗਏ ਹਨ। ਨਗਰ ਨਿਗਮ ਨੇ 15 ਅਪ੍ਰੈਲ ਤੋਂ ਸ਼ਹਿਰ ਵਿੱਚ ਪਾਣੀ ਦੀ ਦੁਰਵਰਤੋਂ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ। ਇਹ ਮੁਹਿੰਮ 30 ਜੂਨ ਤੱਕ ਚੱਲੇਗੀ। ਨਿਗਮ ਵੱਲੋਂ ਇਹ ਮੁਹਿੰਮ ਹਰ ਸਾਲ 15 ਅਪ੍ਰੈਲ ਤੋਂ 30 ਜੂਨ ਤੱਕ ਚਲਾਈ ਜਾਂਦੀ ਹੈ। ਇਸ ਦੌਰਾਨ ਉਨ੍ਹਾਂ ਲੋਕਾਂ ਦੇ ਚਲਾਨ ਕੱਟੇ ਜਾਂਦੇ ਹਨ ਅਤੇ ਨੋਟਿਸ ਜਾਰੀ ਕੀਤੇ ਜਾਂਦੇ ਹਨ ਜੋ ਆਪਣੇ ਘਰਾਂ ਵਿੱਚ ਬਣੇ ਬਗੀਚੇ ਵਿੱਚ ਪੀਣ ਵਾਲਾ ਪਾਣੀ ਪਾਉਂਦੇ ਹਨ ਜਾਂ ਪਾਈਪਾਂ ਆਦਿ ਲਗਾ ਕੇ ਵਾਹਨਾਂ ਨੂੰ ਧੋਂਦੇ ਹਨ। ਪਾਣੀ ਦੀ ਦੁਰਵਰਤੋਂ ਕਰਨ 'ਤੇ 5 ਹਜ਼ਾਰ ਰੁਪਏ ਤੱਕ ਦਾ ਚਲਾਨ ਹੋ ਸਕਦਾ ਹੈ ਅਤੇ ਵਾਰ-ਵਾਰ ਅਜਿਹਾ ਕਰਨ ਨਾਲ ਮੀਟਰ ਕੈਂਸਲ ਹੋ ਸਕਦਾ ਹੈ। ਜੇਕਰ ਪਾਣੀ ਦੀ ਟੈਂਕੀ ਵਿੱਚ ਕੋਈ ਲੀਕੇਜ ਹੈ ਜਾਂ ਓਵਰਫਲੋਅ ਹੋ ਕੇ ਪਾਣੀ ਨਿਕਲ ਰਿਹਾ ਹੈ ਤਾਂ ਉਸ ਨੂੰ ਠੀਕ ਕਰਨ ਲਈ 2 ਦਿਨਾਂ ਦਾ ਨੋਟਿਸ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਜੁਰਮਾਨਾ ਲਗਾਇਆ ਜਾਂਦਾ ਹੈ।

Also Read: ਨਾਈਜੀਰੀਆ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 7 ਹਲਾਕ

ਅਜਿਹਾ ਕਰਨ ਨਾਲ ਤੁਸੀਂ ਚਲਾਨ ਤੋਂ ਬਚ ਸਕਦੇ ਹੋ
-ਕਾਰ ਨੂੰ ਧੋਣ ਲਈ ਪਾਈਪ ਨਾਲ ਪਾਣੀ ਦੀ ਬਜਾਏ ਬਾਲਟੀ ਦੀ ਵਰਤੋਂ ਕਰੋ।
-ਘਰਾਂ ਦੇ ਬਾਹਰਲੇ ਵਿਹੜਿਆਂ ਨੂੰ ਪੀਣ ਵਾਲੇ ਪਾਣੀ ਨਾਲ ਨਾ ਧੋਵੋ। ਬਾਗੀਚੇ ਵਿੱਚ ਤੀਜੇ ਦਰਜੇ ਦੇ ਪਾਣੀ ਦੀ ਵਰਤੋਂ ਕਰੋ।
-ਧਿਆਨ ਰੱਖੋ ਕਿ ਪਾਣੀ ਦੀ ਟੈਂਕੀ ਓਵਰਫਲੋ ਨਾ ਹੋਵੇ ਅਤੇ ਲੀਕੇਜ ਦੀ ਜਾਂਚ ਅਤੇ ਮੁਰੰਮਤ ਕਰਵਾਓ।
- ਬੂਸਟਰ ਪੰਪ ਨੂੰ ਪਾਣੀ ਦੀ ਮੁੱਖ ਸਪਲਾਈ ਨਾਲ ਨਾ ਜੋੜੋ।

In The Market