LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਖੱਟਕੜ ਟੋਲ ਪਲਾਜ਼ਾ 'ਤੇ ਕਿਸਾਨ ਮੋਰਚੇ ਵਿਚ ਡਟੇ ਇਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ

frmer4

ਜੀਂਦ: ਖੇਤੀ ਕਾਨੂੰਨਾਂ (farm law) ਦੇ ਖਿਲ਼ਾਫ ਕਿਸਾਨਾਂ (farmers) ਦਾ ਅੰਦੋਲਨ ਲਗਾਤਾਰ ਜਾਰੀ ਹੈ। ਇਸ ਵਿਚਾਲੇ ਹਰਿਆਣਾ ਦੇ ਜੀਂਦ ਤੋਂ ਇਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਇਥੇ ਖੱਟਕੜ ਟੋਲ ਪਲਾਜ਼ਾ ਤੇ (kisan morcha) ਕਿਸਾਨ ਮੋਰਚੇ ਤੇ ਇੱਕ 55 ਸਾਲਾ ਕਿਸਾਨ ਨੇ ਜ਼ਹਿਰੀਲਾ ਪਦਾਰਥ ਨਿਘਲ ਕੇ (Suicide) ਖੁਦਕੁਸ਼ੀ ਕਰ ਲਈ। ਮਿਲੀ ਜਾਣਕਰੀ ਦੇ ਮੁਤਾਬਿਕ ਮ੍ਰਿਤਕ ਦੀ ਪਛਾਣ ਜ਼ੈਲ ਸਿੰਘ ਵਾਸੀ ਪਿੰਡ ਖੱਟਕਰ ਵਜੋਂ ਹੋਈ ਹੈ।  ਕਿਸਾਨ ਨੇ ਜ਼ਹਿਰੀਲਾ ਪਦਾਰਥ ਨਿਘਲ ਕੇ ਖੁਦਕੁਸ਼ੀ ਕਰ ਲਈ। 

ਇਹ ਵੀ ਪੜ੍ਹੋ- ਦਿੱਲੀ AIIMS ਦੀ 9 ਵੀਂ ਮੰਜ਼ਲ 'ਤੇ ਲੱਗੀ ਭਿਆਨਕ ਅੱਗ, ਮੌਕੇ 'ਤੇ ਪਹੁੰਚੀਆਂ 22 ਫਾਇਰ ਬ੍ਰਿਗੇਡ ਦੀ ਗੱਡੀਆਂ

ਦੱਸਣਯੋਗ ਹੈ ਕਿ ਉਹ ਪਿਛਲੇ ਕਈ ਮਹੀਨੇ ਤੋਂ ਅੰਦੋਲਨਕਾਰੀ ਕਿਸਾਨਾਂ ਨੂੰ ਲੰਗਰ ਮੁਹੱਈਆ ਕਰਵਾ ਰਿਹਾ ਸੀ। ਉਹ ਇੱਕ ਛੋਟਾ ਕਿਸਾਨ ਹੈ ਤੇ 2 ਏਕੜ ਜ਼ਮੀਨ ਦਾ ਮਾਲਕ ਹੈ। ਹਾਸਲ ਜਾਣਕਾਰੀ ਮੁਤਾਬਕ ਕਿਸਾਨ ਪਿਛਲੇ 3-4 ਦਿਨਾਂ ਤੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਪ੍ਰੇਸ਼ਾਨ ਸੀ। ਕਿਸਾਨ ਆਪਣੇ ਮਗਰ ਪਤਨੀ ਤੇ ਬੱਚੇ ਛੱਡ ਗਿਆ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਖਿਡਾਰੀਆਂ ਦਾ ਜ਼ਬਰਦਸਤ ਪ੍ਰਦਰਸ਼ਨ, ਪੁਲਿਸ ਬਲ ਮੌਕੇ ’ਤੇ ਮੌਜੂਦ

ਕਿਸਾਨ ਬੀਕੇਯੂ ਲੀਡਰ ਨੇ ਦੱਸਿਆ ਕਿ ਬੀਤੀ ਰਾਤ ਉਹ ਦੂਸਰੇ ਕਿਸਾਨਾਂ ਦੇ ਘਰ ਵਾਪਸ ਜਾਣ ਤੋਂ ਬਾਅਦ ਸ਼ੈੱਡ ਵਿੱਚ ਇਕੱਲਾ ਸੀ। ਜਦੋਂ ਸਵੇਰੇ ਕਿਸਾਨਾਂ ਦਾ ਇੱਕ ਸਮੂਹ ਪਹੁੰਚਿਆ, ਤਾਂ ਉਨ੍ਹਾਂ ਉਸ ਨੂੰ ਬੇਹੋਸ਼ ਹਾਲਤ ਵਿੱਚ ਬਿਸਤਰੇ ਤੇ ਪਿਆ ਵੇਖਿਆ। ਸ਼ੈੱਡ ਵਿੱਚੋਂ ਜ਼ਹਿਰ ਦੀ ਇੱਕ ਬੋਤਲ ਬਰਾਮਦ ਹੋਈ। 

In The Market