LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ ਵਿੱਚ Inter School Judo Tournament ਕਰਵਾਇਆ, ਜੇਤੂ ਖਿਡਾਰੀਆਂ ਨੂੰ ਦਿੱਤੇ ਮੈਡਲ

hy5896

ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 34 ਦੇ sports complex ਵਿੱਚ ਚੰਡੀਗੜ੍ਹ ਇੰਟਰ ਸਕੂਲ ਜੂਡੋ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਸਕੂਲਾਂ ਤੋਂ ਆਏ ਖਿਡਾਰੀਆਂ ਨੇ ਭਾਗ ਲਿਆ ਹੈ।ਇਸ ਦੌਰਾਨ ਜੇਤੂ ਖਿਡਾਰੀਆਂ ਕਨਵੀਨਰ ਹਰਵੀਨ ਪੀ ਕੌਂਸ਼ਲ, ਡਾਕਟਰ ਨਵਦੀਪ ਸਿੰਘ , ਮਨਪ੍ਰੀਤ ਸਿੰਘ, ਡੀਪੀ ਹੇਮੰਤ ਕੁਮਾਰ ਅਤੇ ਸੁਕਰਮ ਪਾਲ ਨੇ ਮੈਡਲ ਦੇ ਕੇ ਸਨਮਾਨਿਤ ਕੀਤਾ ਅਤੇ ਖਿਡਾਰੀਆਂ ਦਾ ਹੌਂਸਲਾ ਅਫ਼ਜਾਈ ਕੀਤੀ।

ਬੱਚੇ ਦੇਸ਼ ਦਾ ਭਵਿੱਖ -ਹਰਵੀਨ ਪੀ ਕੌਂਸ਼ਲ

ਕਨਵੀਨਰ ਮੈਡਮ ਹਰਵੀਨ ਪੀ ਕੌਂਸ਼ਲ ਦਾ ਕਹਿਣਾ ਹੈ ਕਿ ਅਧਿਆਪਕ ਇਕ ਜ਼ੌਹਰੀ ਦੀ ਤਰ੍ਹਾਂ ਹੁੰਦਾ ਹੈ ਜੋ ਬੱਚਿਆਂ ਨੂੰ ਤਰਾਸ਼ਦਾ ਹੈ ਅਤੇ ਉਸ ਨੂੰ ਇਕ ਆਦਰਸ਼ਵਾਦੀ ਬਣਾਉਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਸਹੀ ਗਾਈਡ ਕਰਕੇ ਹੀ ਦੇਸ਼ ਦੇ ਭਵਿੱਖ ਨੂੰ ਸੁਨਹਿਰੀ ਬਣਾਇਆ ਜਾ ਸਕਦਾ ਹੈ।

ਬੱਚਿਆਂ ਨੂੰ ਸੋਸ਼ਲ ਮੀਡੀਆਂ ਦੀ  ਬਜਾਏ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ-ਡਾਕਟਰ ਨਵਦੀਪ ਸਿੰਘ 

ਇਸ ਮੌਕੇ ਡਾਕਟਰ ਨਵਦੀਪ ਸਿੰਘ ਦਾ ਕਹਿਣਾ ਹੈ ਕਿ ਬੱਚਿਆਂ ਦਾ ਰੁਝਾਨ ਖੇਡਾਂ ਵੱਲ ਲੈ ਕੇ ਜਾਣਾ ਸਾਡੀ ਅਧਿਆਪਕਾਂ ਦਾ ਫ਼ਰਜ ਬਣਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਹੀ ਇਕ ਜਿਹੀ ਪੱਧਤੀ ਹੁੰਦੀ ਹੈ ਜਿੱਥੇ ਬੱਚਿਆ ਦੀ ਸਖਸ਼ੀਅਤ ਨੂੰ ਤਰਾਸ਼ਿਆ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜੋਕੇ ਸਮੇਂ ਵਿੱਚ ਬੱਚਿਆਂ ਨੂੰ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਬਾਰੇ ਵੀ ਜਾਗਰਕ ਕਰ ਰਹੇ ਹਾਂ ਕਿਉਂਕਿ ਸੋਸ਼ਲ ਮੀਡੀਆ ਉੱਤੇ ਕੁਝ ਜਿਹੀ ਸਮੱਗਰੀ ਵੀ ਹੈ ਜੋ ਬੱਚਿਆਂ ਲਈ ਖਤਰਨਾਕ ਸਾਬਤ ਹੋ ਸਕਦੀ ਹੈ। 

ਬੱਚਿਆਂ ਨੁੂੰ ਸਹੀ ਮਾਰਗ ਦਿਖਾਉਣਾ ਅਧਿਆਪਕ ਦਾ ਫ਼ਰਜ-ਮਨਪ੍ਰੀਤ ਸਿੰਘ 

ਅਧਿਆਪਕ ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਅਧਿਆਪਕ ਹੀ ਇਕ ਵਿਦਿਆਰਥੀ ਦੇ ਸਭ ਤੋਂ ਨੇੜੇ ਹੁੰਦਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਖੇਡਾਂ ਇਕੋ-ਇਕ ਜਿਹਾ ਸਾਧਨ ਹਨ ਜੋ ਸਾਨੂੰ ਨਸ਼ਿਆਂ ਅਤੇ ਕਈ ਹੋਰ ਮਾੜੀਆਂ ਆਦਤਾਂ ਤੋਂ ਦੂਰ ਰੱਖਦੀਆਂ ਹਨ।

ਬੱਚਿਆਂ ਦੀ ਪ੍ਰਤਿਭਾ ਵੱਲ ਧਿਆਨ ਦੇਣਾ ਚਾਹੀਦਾ-ਸੁਕਰਮ ਪਾਲ 
 ਸੁਕਰਮ ਪਾਲ ਦਾ ਕਹਿਣਾ ਹੈ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਇਨ੍ਹਾਂ ਨੂੰ ਸਹੀ ਮਾਰਗ ਦਿਖਾਉਣਾ ਸਾਡਾ ਮੁੱਢਲਾ ਫ਼ਰਜ ਹੈ। ਉਨ੍ਹਾਂ ਨੇ ਚੰਡੀਗੜ੍ਹ ਪ੍ਰਸਾਸ਼ਨ ਦਾ ਧੰਨਵਾਦ ਕਰਦੇ ਹੋਏ ਕਿਹਾ ਹੈ ਕਿ ਖਿਡਾਰੀਆਂ ਲਈ ਹੋਰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ ਬੱਚਿਆਂ ਵਿੱਚ ਖੇਡਾਂ ਵੱਲ ਜਾਣ ਦਾ ਉਤਸ਼ਾਹ ਵਧੇ।

ਬੱਚਿਆਂ ਨੇ ਕਈ ਵੱਡੇ ਮੁਕਾਮ ਹਾਸਲ ਕੀਤੇ-ਹੇਮੰਤ ਕੁਮਾਰ 

ਡੀਪੀ ਹੇਮੰਤ ਕੁਮਾਰ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਸਖਤ ਮਿਹਨਤ ਕਰਵਾਉਣ ਸਾਡਾ ਫਰਜ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਕਈ ਬੱਚਿਆ ਨੇ ਵੱਡੇ ਮੁਕਾਮ ਹਾਸਲ ਕੀਤੇ ਹਨ।

ਪ੍ਰਬੰਧਕ ਕਮੇਟੀ ਨੇ ਬੱਚਿਆਂ ਨੂੰ ਦਿੱਤੇ ਮੈਡਲ 
ਇਸ ਟੂਰਨਾਮੈਂਟ ਵਿੱਚ ਚੰਡੀਗੜ੍ਹ ਦੇ ਵੱਖ-ਵੱਖ ਸਕੂਲਾਂ ਤੋਂ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਨਸ਼ਿਆ ਤੋਂ ਬਚਾਉਣ ਲਈ ਖੇਡਾ ਵੱਲ ਪ੍ਰੇਰਿਤ ਕਰਨਾ ਲਾਜ਼ਮੀ ਹੈ। 

In The Market