Chandigarh News: ਚੰਡੀਗੜ੍ਹ ਵਿੱਚ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਚੰਡੀਗੜ੍ਹ ਦੇ ਇੱਕ ਸਰਕਾਰੀ ਸਕੂਲ ਵਿੱਚ ਵਿਦਿਆਰਥੀ ਵੱਲੋਂ ਅਧਿਆਪਕ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੈਕਟਰ 19 ਦੇ ਸਰਕਾਰੀ ਮਾਡਲ ਸਕੂਲ 'ਚ ਗੁੱਸੇ 'ਚ 9ਵੀਂ ਜਮਾਤ ਦੇ ਵਿਦਿਆਰਥੀ ਨੇ ਹੈੱਡ ਮਾਸਟਰ ਦੇ ਸਿਰ 'ਤੇ ਰਾਡ ਮਾਰ ਦਿੱਤੀ। ਇਸ ਹਮਲੇ ਤੋਂ ਬਾਅਦ ਅਧਿਆਪਕ ਜ਼ਖ਼ਮੀ ਹੋ ਗਿਆ ਹੈ। ਉਸ ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਵਿਦਿਆਰਥੀ ਨਾਬਾਲਗ
ਮਿਲੀ ਜਾਣਕਾਰੀ ਅਨੁਸਾਰ ਅਧਿਆਪਕ ਨੇ ਹਾਲ ਹੀ 'ਚ ਵਿਦਿਆਰਥੀ ਨੂੰ ਗੇਮ ਖੇਡਣ ਤੋਂ ਰੋਕਿਆ ਸੀ। ਇਸ ਤੋਂ ਗੁੱਸੇ 'ਚ ਆ ਕੇ ਵਿਦਿਆਰਥੀ ਨੇ ਹਮਲਾ ਕਰ ਦਿੱਤਾ। ਦੱਸ ਦਈਏ ਕਿ ਵਿਦਿਆਰਥੀ ਨਾਬਾਲਗ ਹੈ। ਪੁਲਿਸ ਹੁਣ ਇਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ।
ਪੁਲਿਸ ਨੇ ਲਿਆ ਐਕਸ਼ਨ
ਪੁਲਿਸ ਨੇ ਅਧਿਆਪਕ 'ਤੇ ਹਮਲਾ ਕਰਨ ਵਾਲੇ ਨਾਬਾਲਗ ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਿਸ ਉਸ ਨੂੰ ਜੁਵੀਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕਰੇਗੀ ਜਿੱਥੇ ਨਾਬਾਲਗ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾਵੇਗੀ। ਨਾਬਾਲਗ ਨੌਜਵਾਨ ਨੇ ਕੁਰਸੀ 'ਤੇ ਬੈਠੇ ਅਧਿਆਪਕ 'ਤੇ ਪਿੱਛਿਓਂ ਹਮਲਾ ਕਰ ਦਿੱਤਾ। ਅਧਿਆਪਕ ਨੇ ਵਿਦਿਆਰਥੀ ਨੂੰ ਸਵੇਰੇ ਸਕੂਲ 'ਚ ਚੱਲ ਰਹੀ ਗੇਮ 'ਚ ਖੇਡਣ ਤੋਂ ਰੋਕ ਦਿੱਤਾ ਸੀ ਕਿਉਂਕਿ ਦਿਆਰਥੀ ਦਾ ਨਾਂ ਉਸ ਟੀਮ 'ਚ ਨਹੀਂ ਸੀ। ਇਸ 'ਤੇ ਵਿਦਿਆਰਥੀ ਗੁੱਸੇ 'ਚ ਉਥੋਂ ਚਲਾ ਗਿਆ। ਬਾਅਦ ਵਿੱਚ ਉਹ ਰਾਡ ਲੈ ਕੇ ਆਇਆ ਅਤੇ ਅਧਿਆਪਕ 'ਤੇ ਹਮਲਾ ਕਰ ਦਿੱਤਾ। ਜ਼ਖਮੀ ਅਧਿਆਪਕ ਨੂੰ ਹਸਤਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Aaj ka Rashifal: आज के दिन कुंभ वालों को होगा बड़ा लाभ, जानें अन्य राशियों का हाल
Amit Shah: महाराष्ट्र के हिंगोली में चुनाव आयोग के अधिकारियों ने अमित शाह के हेलीकॉप्टर का किया निरीक्षण
Crime News: गुजरात के पोरबंदर से 500 किलो ड्रग्स बरामद, कीमत 700 करोड़ रुपये से ज्यादा