LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Chandigarh: PGI ਦੇ ਐਡਵਾਂਸਡ ਆਈ ਸੈਂਟਰ 'ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ

kil5639

ਚੰਡੀਗੜ੍ਹ:  ਚੰਡੀਗੜ੍ਹ ਦੇ ਪੀਜੀਆਈ ਦੇ ਐਡਵਾਂਸਡ ਆਈ ਸੈਂਟਰ ਦੀ ਆਈ ਓਪੀਡੀ ਵਿੱਚ ਸੋਮਵਾਰ ਸਵੇਰੇ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਪੀਜੀਆਈ ਦੇ ਫਾਇਰ ਕੰਟਰੋਲ ਵਿਭਾਗ ਨੂੰ ਇਸ ਦੀ ਸੂਚਨਾ ਮਿਲੀ। ਫਾਇਰ ਸੇਫਟੀ ਵਿਭਾਗ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।

ਇਸ ਘਟਨਾ 'ਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਹਾਲ ਹੀ 'ਚ ਨਹਿਰੂ ਹਸਪਤਾਲ ਦੇ ਬਲਾਕ ਸੀ ਦੇ ਗਰਾਊਂਡ ਫਲੋਰ 'ਤੇ ਕੰਪਿਊਟਰ ਸੈਕਸ਼ਨ ਦੇ ਬੈਟਰੀ ਰੂਮ 'ਚ ਬੈਟਰੀ 'ਚ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਜਿਸ ਕਾਰਨ ਸੀ ਬਲਾਕ ਦੇ ਸੱਤ ਤੋਂ ਅੱਠ ਵਾਰਡਾਂ ਅਤੇ ਪੰਜ ਮੰਜ਼ਿਲਾ ਇਮਾਰਤਾਂ ਵਿੱਚ ਭਾਰੀ ਨੁਕਸਾਨ ਹੋਇਆ ਹੈ।ਇਸ ਘਟਨਾ ਨੂੰ ਦੇਖਦੇ ਹੋਏ ਸੋਮਵਾਰ ਸਵੇਰੇ ਜਦੋਂ ਐਡਵਾਂਸਡ ਆਈ ਸੈਂਟਰ ਨੂੰ ਅਚਾਨਕ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਚੰਡੀਗੜ੍ਹ ਨਗਰ ਨਿਗਮ ਦੇ ਫਾਇਰ ਵਿਭਾਗ ਦੇ ਕਰਮਚਾਰੀ ਵੀ ਮੌਕੇ 'ਤੇ ਪਹੁੰਚ ਗਏ।ਨਹਿਰੂ ਹਸਪਤਾਲ ਦੇ ਬਲਾਕ ਸੀ ਵਾਂਗ ਇੱਥੇ ਵੀ ਇੱਕ ਬੈਟਰੀ ਵਿੱਚ ਸ਼ਾਰਟ ਸਰਕਟ ਹੋ ਗਿਆ।

In The Market