LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

6th pay commission ਤੋਂ ਮੁਲਾਜ਼ਮ ਨਹੀਂ ਖ਼ੁਸ਼, ਕਰ ਰਹੇ ਹਨ ਪ੍ਰਦਰਸ਼ਨ

pay commisiion

ਚੰਡੀਗੜ੍ਹ: ਪੰਜਾਬ ਵਿਚ ਦਿਨੋ ਦਿਨ ਰੋਸ ਪ੍ਰਦਰਸ਼ਨ ਵਧਦਾ ਹੀ ਜਾ ਰਿਹਾ ਹੈ। ਪੰਜਾਬ ਸਰਕਾਰ (Punjab Government) ਵੱਲੋਂ ਲਾਗੂ ਕੀਤੇ 6ਵੇਂ ਤਨਖਾਹ ਕਮਿਸ਼ਨ ਤੋਂ ਮੁਲਾਜ਼ਮ ਖੁਸ਼ ਨਹੀਂ ਹਨ। ਇਸ ਦੇ ਚਲਦੇ ਅੱਜ ਪੂਰੇ ਪੰਜਾਬ ਵਿਚ ਸਰਕਾਰੀ ਡਾਕਟਰਾਂ (Doctors) ਦੀ ਹੜਤਾਲ ਹੈ। ਤਨਖਾਹ ਕਮਿਸ਼ਨ ਵਿੱਚ ਦਰਜ ਸਿਫ਼ਾਰਸ਼ਾਂ ਖ਼ਿਲਾਫ਼ ਚਾਰ ਦਿਨਾਂ ਤੋਂ ਰੋਜ਼ਾਨਾ ਤਿੰਨ ਘੰਟੇ ਸੇਵਾਵਾਂ ਠੱਪ ਕਰਕੇ ਰੋਸ ਪ੍ਰਰਦਸ਼ਨ ਕਰਦੇ ਆ ਰਹੇ ਸਰਕਾਰੀ (Doctors) ਡਾਕਟਰ ਅੱਜ ਸੂਬਾ ਪੱਧਰੀ (Doctors on strike) ਹੜਤਾਲ ਕਰ ਰਹੇ ਹਨ । 

Read this-ਕਿਸਾਨ ਅੰਦੋਲਨ ਵਿਚ ਸੇਵਾ ਕਰ ਰਹੇ ਵਿਅਕਤੀ ਲਈ ਰਣਜੀਤ ਬਾਵਾ ਨੇ ਕੀਤੀ ਇਹ ਅਪੀਲ

ਇਸ ਦੌਰਾਨ ਪੰਜਾਬ ਭਰ ਦੇ ਸਮੂਹ ਛੋਟੇ, ਵੱਡੇ ਸਮੂਹ ਹਸਪਤਾਲਾਂ ਸਮੇਤ ਡਿਸਪੈਂਸਰੀਆਂ ਵਿੱਚ ਓਪੀਡੀ ਤੇ ਅਪਰੇਸ਼ਨ ਸੇਵਾਵਾਂ ਮੁਕੰਮਲ ਤੌਰ ’ਤੇ ਬੰਦ ਰਹਿਣਗੀਆਂ। ਇਸ 1 ਦਿਨ ਦੀ ਮੁਕੰਮਲ ਹੜਤਾਲ ਦੌਰਾਨ ਓਪੀਡੀ ਬੰਦ ਰਹੇਗੀ, ਸਿਰਫ ਐਮਰਜੈਂਸੀ ਸੇਵਾਵਾਂ ਖੁੱਲੇ ਰਹਿਣਗੀਆਂ। ਡਾਕਟਰਾਂ ਦਾ ਕਹਿਣਾ ਹੈ ਕਿ ਸਾਰੇ ਡਾਕਟਰ ਤਨਖਾਹ ਕਮਿਸ਼ਨ ਖਿਲਾਫ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੇ ਹਨ।  ਕਿਹਾ ਜਾ ਰਿਹਾ ਹੈ ਕਿ ਸਰਕਾਰ ਵਿੱਚ ਰਹਿੰਦੇ ਲੋਕ ਸਰਕਾਰ ਨੂੰ ਗਲਤ ਰਾਹ ’ਤੇ ਪਾ ਰਹੇ ਹਨ,ਸਰਕਾਰ ਚਾਹੁੰਦੀ ਹੈ ਸਾਡੀਆਂ ਮੰਗਾਂ 'ਤੇ ਗੌਰ ਕਰਨਾ ਪਰ ਚੁਣੇ ਹੋਏ ਮੈਂਬਰ ਸਰਕਾਰ ਦੇ ਅੰਦਰ ਹਨ। 

Read this--ਸ੍ਰੀ ਗੁਰੂ ਹਰਗੋਬਿੰਦ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਉਮੜਿਆ ਸੰਗਤਾਂ ਦਾ ਸੈਲਾਬ

ਇਸ ਹੜਤਾਲ ਸਬੰਧੀ ਵੀਰਵਾਰ ਨੂੰ ਹੀ ਸਰਕਾਰ ਨੂੰ ਅਧਿਕਾਰ ਤੌਰ ’ਤੇ ਨੋਟਿਸ ਭੇਜ ਦਿੱਤਾ ਗਿਆ ਸੀ। ਮੈਡੀਕਲ ਐਂਡ ਡੈਂਟਲ ਟੀਚਰਜ਼ ਐਸੋਸੀਏਸ਼ਨ ਸਮੇਤ ਹੋਰਨਾਂ ਕਈ ਜਥੇਬੰਦੀਆਂ ਨੇ ਸਰਕਾਰ ਤੋਂ ਇਹ ਮਸਲਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਹੈ। ਉਧਰ, ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐਫ) ਨੇ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਮੁਲਾਜ਼ਮ ਵਿਰੋਧੀ ਦੱਸਦਿਆਂ ਇਸ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ।

Read this--ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਹੋਇਆ ਦੋਹਰਾ ਕਤਲ, ਖੇਤਾਂ ਕੋਲੋਂ ਲਾਸ਼ਾਂ ਬਰਾਮਦ

ਉਨ੍ਹਾਂ ਇਸ ਵਰਤਾਰੇ ’ਤੇ ਕੈਪਟਨ ਸਰਕਾਰ ਖਿਲਾਫ਼ ਸੰਘਰਸ਼ ਦਾ ਐਲਾਨ ਕੀਤਾ ਹੈ। ਪੰਜਾਬ ਤੇ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਦਿੱਤੇ ਸੱਦੇ ’ਤੇ 8-9 ਜੁਲਾਈ ਨੂੰ ਦੋ ਰੋਜ਼ਾ ਹੜਤਾਲ ਸ਼ਾਮਲ ਹੋਣਗੇ ਤੇ 29 ਜੁਲਾਈ ਨੂੰ ਪੰਜਾਬ ਦੇ ਅਧਿਆਪਕ ਤੇ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਮਹਾਂ ਰੋਸ-ਰੈਲੀ ਲਈ ਵਹੀਰਾਂ ਘੱਤਣਗੇ।

In The Market