ਚੰਡੀਗੜ੍ਹ ‘ਚ ਫਿਰ ਵਾਪਰਿਆ ਦਰੱਖਤ ਹਾਦਸਾ! ਪਿਤਾਂ-ਬੱਚਿਆਂ ਦੀ ਮਸਾਂ ਬਚੀ ਜਾਨ

ਚੰਡੀਗੜ੍ਹ- ਚੰਡੀਗੜ੍ਹ ਵਿਚ ਅੱਜ ਦੂਜੀ ਵਾਰ ਦਰੱਖਤ ਡਿੱਗਿਆ ਹੈ, ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਫੈਲ ਗਈ। ਖੁਸ਼ਕਿਸਮਤੀ ਨਾਲ, ਇਸ ਵਾਰ ਪੂਰਾ ਦਰੱਖਤ ਨਹੀਂ, ਇੱਕ ਟਾਹਣੀ…

ਚੰਡੀਗੜ੍ਹ- ਚੰਡੀਗੜ੍ਹ ਵਿਚ ਅੱਜ ਦੂਜੀ ਵਾਰ ਦਰੱਖਤ ਡਿੱਗਿਆ ਹੈ, ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਫੈਲ ਗਈ। ਖੁਸ਼ਕਿਸਮਤੀ ਨਾਲ, ਇਸ ਵਾਰ ਪੂਰਾ ਦਰੱਖਤ ਨਹੀਂ, ਇੱਕ ਟਾਹਣੀ ਡਿੱਗੀ ਅਤੇ ਪਿਤਾ-ਬੱਚਿਆਂ ਦਾ ਬਚਾਅ ਹੋ ਗਿਆ। ਅੱਜ ਸਵੇਰੇ ਕਰੀਬ 7.50 ਵਜੇ ਸੈਕਟਰ 24/25/37/38 ਦੇ ਚੌਕ ਨੇੜੇ ਚੱਲਦੀ ਕਾਰ ’ਤੇ ਦਰੱਖਤ ਦੀ ਟਾਹਣੀ ਡਿੱਗ ਗਈ। ਇਸ ਵਿੱਚ ਛੋਟੇ ਬੱਚੇ ਬੈਠੇ ਸਨ, ਜੋ ਆਪਣੇ ਪਿਤਾ ਨਾਲ ਸਕੂਲ ਜਾ ਰਹੇ ਸਨ।

Also Read: ਸਿਮਰਨਜੀਤ ਮਾਨ ਦੀਆਂ ਵਧੀਆਂ ਮੁਸ਼ਕਲਾਂ, ਸ਼ਹੀਦ ਭਗਤ ਸਿੰਘ ਬਾਰੇ ਟਿੱਪਣੀ ‘ਤੇ ਦਿੱਲੀ ਥਾਣੇ ‘ਚ ਸ਼ਿਕਾਇਤ ਦਰਜ

ਹਾਲਾਂਕਿ ਹਾਦਸਾ ਨਹੀਂ ਵਾਪਰਿਆ ਪਰ ਬੱਚੇ ਸਹਿਮ ਗਏ। ਸੌਰਭ ਕਾਂਸਲ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਹ ਸਵੇਰੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਸੀ। ਜਿਵੇਂ ਹੀ ਉਹ ਚੌਕ ‘ਤੇ ਪਹੁੰਚਿਆ ਤਾਂ ਦਰੱਖਤ ਦੀ ਟਾਹਣੀ ਉਸ ਦੀ ਕਾਰ ਦੇ ਬੋਨਟ ‘ਤੇ ਡਿੱਗ ਗਈ। ਇਹ ਹਾਦਸਾ ਸੈਕਟਰ-37 ਵਾਲੇ ਪਾਸੇ ਵਾਪਰਿਆ। ਇਸ ਘਟਨਾ ਨਾਲ ਬੱਚੇ ਡੂੰਘੇ ਸਦਮੇ ਵਿਚ ਸਨ। ਉਥੇ ਕਾਰ ਵੀ ਨੁਕਸਾਨੀ ਗਈ। ਸੌਰਭ ਕਾਂਸਲ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਲਗਾਤਾਰ ਹੋ ਰਹੇ ਅਜਿਹੇ ਹਾਦਸੇ ਸਹੀ ਨਹੀਂ ਹਨ। ਇਸ ਘਟਨਾ ਤੋਂ ਬਾਅਦ ਉਸ ਦੇ ਬੱਚੇ ਕਾਫੀ ਘਬਰਾ ਗਏ ਹਨ। ਸ਼ਹਿਰ ਵਿਚ ਰੁੱਖਾਂ ਦੀ ਸਹੀ ਨਿਗਰਾਨੀ ਹੋਣੀ ਚਾਹੀਦੀ ਹੈ।

Also Read: MSP ‘ਤੇ ਮੋਦੀ ਸਰਕਾਰ ਨੇ ਬਣਾਈ ਕਮੇਟੀ, ਰਾਘਵ ਚੱਢਾ ਨੇ ਦੱਸਿਆ ਕਿਸਾਨਾਂ ਨਾਲ ਧੋਖਾ

ਦੱਸ ਦੇਈਏ ਕਿ ਇਸ ਤੋਂ ਪਹਿਲਾਂ 17 ਜੁਲਾਈ ਨੂੰ ਸੈਕਟਰ-43ਬੀ ‘ਚ ਇਕ ਕਾਰ ‘ਤੇ ਦਰੱਖਤ ਡਿੱਗ ਗਿਆ ਸੀ। ਘਟਨਾ ਸਵੇਰੇ 5 ਵਜੇ ਦੇ ਕਰੀਬ ਵਾਪਰੀ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਤੋਂ ਇਲਾਵਾ ਸ਼ਹਿਰ ਵਿੱਚ ਕਈ ਥਾਵਾਂ ’ਤੇ ਦਰੱਖਤ ਕੱਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। 8 ਜੁਲਾਈ ਨੂੰ ਸੈਕਟਰ-9 ਸਥਿਤ ਕਾਰਮਲ ਕਾਨਵੈਂਟ ਸਕੂਲ ਵਿੱਚ ਵਿਰਾਸਤੀ ਦਰੱਖਤ ਡਿੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ ਵਿਦਿਆਰਥਣ ਹੀਰਾਕਸ਼ੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਅਟੈਂਡੇਂਟ ਸਮੇਤ ਕਈ ਬੱਚੇ ਗੰਭੀਰ ਜ਼ਖਮੀ ਹੋ ਗਏ।

Also Read: ‘ਇਮਤਿਹਾਨ ਦੇਣਾ ਹੈ ਤਾਂ ਪਹਿਲਾਂ ਉਤਾਰੋ…’ NEET ਪ੍ਰੀਖਿਆ ਤੋਂ ਪਹਿਲਾਂ ਵਿਦਿਆਰਥਣਾਂ ਨਾਲ ਬਦਸਲੂਕੀ ‘ਤੇ ਮਾਮਲਾ ਦਰਜ

Leave a Reply

Your email address will not be published. Required fields are marked *