LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ : ਫੈਂਸੀ ਨੰਬਰਾਂ ਦਾ ਚੜ੍ਹਿਆ ਖੁਮਾਰ, 9.33 ਲੱਖ ਰੁਪਏ ਵਿਚ ਵਿਕਿਆ 0001

vip no

ਚੰਡੀਗੜ੍ਹ (ਇੰਟ.)- ਚੰਡੀਗੜ੍ਹ (chandigarh) ਦੇ ਲੋਕਾਂ ਨੂੰ ਗੱਡੀ ਦੇ ਫੈਂਸੀ ਨੰਬਰ (Fancy number) ਲੈਣ ਦਾ ਇੰਨਾ ਕ੍ਰੇਜ਼ (Craze) ਹੈ ਕਿ ਸ਼ਹਿਰਵਾਸੀ ਲੱਖਾਂ ਰੁਪਏ ਖਰਚ ਕਰ ਦਿੰਦੇ ਹਨ। ਚੰਡੀਗੜ੍ਹ ਰਜਿਸਟ੍ਰਿੰਗ ਐਂਡ ਲਾਇਸੈਂਸਿੰਗ ਅਥਾਰਟੀ (Chandigarh Registering and Licensing Authority) (ਆਰ.ਐੱਲ.ਏ.) ਵਲੋਂ ਵਾਹਨਾਂ ਦੀ ਫੈਂਸੀ ਨੰਬਰ ਲਈ ਇਸ ਸਾਲ ਦੀ ਦੂਜੀ ਆਕਸ਼ਨ ਕਰਵਾਈ ਗਈ, ਜਿਸ ਵਿਚ ਸ਼ਹਿਰਵਾਸੀਆਂ ਨੇ ਕਾਫੀ ਦਿਲਚਸਪੀ ਦਿਖਾਈ. ਇਹ ਇਸ ਸਾਲ ਦੀ ਦੂਜੀ ਅਜਿਹੀ ਆਕਸ਼ਨ ਰਹੀ, ਜਦੋਂ ਸਿਰਫ ਗੱਡੀਆਂ ਦ ਨੰਬਰ ਵੇਚ ਕੇ ਹੀ ਆਰ.ਐੱਲ.ਏ. ਨੇ ਇਕ ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਇਸ ਤੋਂ ਪਹਿਲਾਂ ਅਪ੍ਰੈਲ ਵਿਚ ਆਕਸ਼ਨ ਹੋਈ ਸੀ ਤਾਂ ਉਸ ਸਮਏਂ ਵੀ ਤਕਰੀਬਨ 1.11 ਕਰੋੜ ਦਾ ਰੈਵੇਨਿਊ ਇਕੱਠਾ ਹੋਇਆ ਸੀ।

Fancy Number Plate For Cars – VIP Number Plate

read more- ਦਸੂਹਾ ਨੈਸ਼ਨਲ ਹਾਈਵੇ 'ਤੇ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ, 3 ਦੀ ਮੌਤ

ਰਜਿਸਟ੍ਰਿੰਗ ਐਂਡ ਲਾਇਸੈਂਸਿੰਗ ਅਥਾਰਟੀ (ਆਰ.ਐੱਲ.ਏ.) ਵਾਹਨ ਨੰਬਰਾਂ ਦੀ ਨਵੀਂ ਸੀਰੀਜ਼ ਸੀ.ਐਚ-01 ਸੀ.ਐੱਫ. ਦੀ ਆਕਸ਼ਨ ਪ੍ਰਕਿਰਿਆ ਪੂਰੀ ਕਰ ਚੁੱਕਾ ਹੈ। ਇਸ ਸੀਰੀਜ਼ ਦਾ 0001 ਨੰਬਰ ਸਭ ਤੋਂ ਮਹਿੰਗਾ 9 ਲੱਖ 33 ਹਜ਼ਾਰ ਰੁਪਏ ਵਿਚ ਨੀਲਾਮ ਹੋਇਆ। ਇਸ ਦਾ ਰਿਜ਼ਰਵ ਪ੍ਰਾਈਜ਼ 50 ਹਜ਼ਾਰ ਰੁਪਏ ਸੀ। ਇਸ ਨੰਬਰ ਨੂੰ ਐਪਲੀਕੈਂਟ ਅਮਨ ਸ਼ਰਮਾ ਨੇ ਕਾਰ ਲਈ ਖਰੀਦਿਆ ਹੈ। ਇਸੇ ਸੀਰੀਜ਼ ਦਾ ਦੂਜਾ ਸਭ ਤੋਂ ਮਹਿੰਗਾ 0007 ਨੰਬਰ 3.98 ਲੱਖ ਰੁਪਏ ਵਿਚ ਵਿਕਿਆ। ਜਦੋਂ ਕਿ ਇਸ ਸੀਰੀਜ਼ ਦਾ ਤੀਜਾ ਨੰਬਰ 0009 ਰਜਦ ਦਾਹਰਾ ਨੇ 3.56 ਲੱਖ ਰੁਪਏ ਵਿਚ ਖਰੀਦਿਆ।

How Much Would You Pay for 0001 on Your Number Plate?

ਪੜੋ ਹੋਰ ਖਬਰਾਂ: 15 ਅਗਸਤ ਨੂੰ ਲੈ ਕੇ ਖਾਲਿਸਤਾਨ ਸਮਰਥਕਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਦਿੱਤੀ ਧਮਕੀ

ਇਸ ਤੋਂ ਬਾਅਦ ਚੌਥਾ ਸਭ ਤੋਂ ਮਹਿੰਗਾ ਨੰਬਰ 0003 ਵੀ 2.36 ਲੱਖ ਰੁਪਏ ਵਿਚ ਵਿਕਿਆ। ਉਥੇ ਹੀ 0002 ਨੂੰ ਉਸ਼ਮ ਗੁਜਰਾਲ ਨੇ 2.26 ਲੱਖ ਰੁਪਏ ਵਿਚ ਖਰੀਦਿਆ। ਇਸ ਸੀਰੀਜ਼ ਦੇ ਫੈਂਸੀ ਨੰਬਰਾਂ ਦੀ ਆਕਸ਼ਨ ਤੋਂ ਆਰ.ਐੱਲ.ਏ. ਨੇ 2.93 ਕਰੋੜ ਰੁਪਏ ਦਾ ਰੈਵੇਨਿਊ ਜੁਟਾਇਆ। ਇਸ ਵਿਚ ਕਈ ਪਿਛਲੀਆਂ ਸੀਰੀਜ਼ ਦੇ ਨੰਬਰ ਵੀ ਸ਼ਾਮਲ ਹਨ। ਜਿਨ੍ਹਾਂ ਦੀ ਆਕਸ਼ਨ ਨਾਲ ਹੀ ਕੀਤੀ ਗਈ ਹੈ। ਸੀ.ਐੱਫ. ਸੀਰੀਜ਼ ਦਾ ਤੀਜਾ 0005 ਨੰਬਰ 2.32 ਲੱਖ ਰੁਪਏ ਵਿਚ ਵਿਕਿਆ। ਇਸ ਤੋਂ ਬਾਅਦ 0004 ਨੰਬਰ 1.55 ਲੱਖ, 0006 ਨੰਬਰ 1.14 ਲੱਖ, 0008 ਨੰਬਰ 1.51 ਲੱਖ ਰੁਪਏ ਵਿਚ ਵਿਕਿਆ ਜਦੋਂ ਕਿ 0010 ਨੰਬਰ 1.31 ਲੱਖ ਰੁਪਏ ਵਿਚ ਵਿਕਿਆ। 

In The Market