LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ CM ਰਿਹਾਇਸ਼ ਨੂੰ ਲੱਗਿਆ 10,000 ਰੁਪਏ ਜੁਰਮਾਨਾ! ਚੰਡੀਗੜ੍ਹ MC ਨੇ ਕੂੜਾ ਸੁੱਟਣ 'ਤੇ ਕੀਤੀ ਕਾਰਵਾਈ

23july chalan1

ਚੰਡੀਗੜ੍ਹ- ਚੰਡੀਗੜ੍ਹ ਨਗਰ ਨਿਗਮ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਗੰਦਗੀ ਫੈਲਾਉਣ ਦੇ ਦੋਸ਼ ਹੇਠ ਚਲਾਨ ਕੀਤਾ ਹੈ। ਸੈਕਟਰ-2 ਸਥਿਤ ਕੋਠੀ ਨੰਬਰ 7 ਦੇ ਪਿੱਛੇ ਕੂੜਾ ਫੈਲਿਆ ਹੋਇਆ ਸੀ, ਜਿਸ ਨੂੰ ਦੇਖਦੇ ਹੋਏ ਨਿਗਮ ਨੇ ਇਹ ਕਾਰਵਾਈ ਕੀਤੀ। ਕੁੱਲ 10,000 ਰੁਪਏ ਦਾ ਚਲਾਨ ਕੀਤਾ ਗਿਆ ਹੈ। ਚਲਾਨ ਸੀਆਰਪੀਐੱਫ ਬਟਾਲੀਅਨ 113, ਡੀਐੱਸਪੀ ਹਰਜਿੰਦਰ ਸਿੰਘ ਦਾ ਕੱਟਿਆ ਗਿਆ ਹੈ।

Also Read: ਰੇਲਵੇ ਮੁਲਾਜ਼ਮਾਂ ਨੇ ਪਾਰਟੀ ਦੇ ਬਹਾਨੇ ਬੁਲਾਈ ਮਹਿਲਾ ਦੋਸਤ, ਅੱਧੀ ਰਾਤ ਘਿਨੌਣੀ ਵਾਰਦਾਤ ਨੂੰ ਦਿੱਤਾ ਅੰਜਾਮ

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕੋਠੀ ਨੰਬਰ 7 ਮੁੱਖ ਮੰਤਰੀ ਦੇ ਨਾਂ ’ਤੇ ਅਲਾਟ ਹੈ ਪਰ ਮੁੱਖ ਮੰਤਰੀ ਕੋਠੀ ਨੰਬਰ 6 ਵਿਚ ਰਹਿੰਦੇ ਹਨ। ਪੰਜਾਬ ਦੇ ਮੰਤਰੀਆਂ ਦੇ ਸੁਰੱਖਿਆ ਮੁਲਾਜ਼ਮ ਇੱਥੇ ਰਹਿੰਦੇ ਹਨ। ਮੰਤਰੀਆਂ ਦੀਆਂ ਗੱਡੀਆਂ ਵੀ ਇੱਥੇ ਹੀ ਪਾਰਕ ਕੀਤੀਆਂ ਜਾਂਦੀਆਂ ਹਨ। ਕੋਠੀ ਦੇ ਪਿਛਲੇ ਪਾਸੇ ਕੂੜਾ ਪਿਆ ਹੋਣ ਦੀ ਸੂਚਨਾ ਮਿਲਣ ’ਤੇ ਅੱਜ ਸਵੇਰੇ ਨਗਰ ਨਿਗਮ ਦੀ ਟੀਮ ਪੁੱਜੀ।

Also Read: ਪੰਜਾਬ CM ਮਾਨ ਦੀ ਗੈਂਗ+ਸਟਰਾਂ ਨੂੰ ਸਲਾਹ, ਖੁਦ ਸਮਰਪਣ ਕਰ ਦਿਓ ਨਹੀਂ ਤਾਂ... (ਵੀਡੀਓ)

ਮੌਕੇ ਦਾ ਮੁਆਇਨਾ ਕਰ ਕੇ ਫੋਟੋ ਖਿੱਚਣ ਤੋਂ ਬਾਅਦ ਚਲਾਨ ਕੱਟਿਆ ਗਿਆ। ਸਾਲਿਡ ਵੇਸਟ ਮੈਨੇਜਮੈਂਟ ਉਪ-ਨਿਯਮਾਂ, 2018 ਦੇ ਨਿਯਮ 14(I) ਅਤੇ ਨਿਯਮ 15(G) ਦੇ ਤਹਿਤ 500+9500 ਰੁਪਏ ਦਾ ਚਲਾਨ ਕੀਤਾ ਗਿਆ ਹੈ। ਚਲਾਨ ਕੱਟਣ ਵਾਲੇ ਅਧਿਕਾਰੀ ਨੇ ਚਲਾਨ ਪੇਪਰ 'ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਇੱਕ ਹਫ਼ਤੇ ਵਿਚ ਚਲਾਨ ਭਰਿਆ ਜਾ ਸਕਦਾ ਹੈ।

Also Read: ਘਰ 'ਚ ਮਿਲਿਆ ਇੰਨਾ Cash ਕਿ ਪੁਲਿਸ ਵੀ ਰਹਿ ਗਈ ਹੈਰਾਨ, ਪੱਛਮੀ ਬੰਗਾਲ ਦੇ ਮੰਤਰੀ ਨੂੰ ਕੀਤਾ ਗ੍ਰਿਫ਼ਤਾਰ

ਨਿਗਮ ਕਾਂਗਰਸ ਪ੍ਰਧਾਨ ਦਾ ਵੀ ਕਰ ਚੁੱਕੀ ਹੈ ਚਲਾਨ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਚੰਡੀਗੜ੍ਹ ਨਗਰ ਨਿਗਮ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ 29,000 ਰੁਪਏ ਦਾ ਚਲਾਨ ਕੀਤਾ ਸੀ। ਇਹ ਚਲਾਨ ਸ਼ਹਿਰ ਵਿਚ ਬਿਨਾਂ ਮਨਜ਼ੂਰੀ ਦੇ ਹੋਰਡਿੰਗ ਲਗਾਉਣ ਕਾਰਨ ਕੀਤਾ ਗਿਆ ਸੀ।

ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਵਜੋਂ ਸਹੁੰ ਚੁੱਕਣੀ ਸੀ। ਇਹ ਪ੍ਰੋਗਰਾਮ ਸੈਕਟਰ-15 ਦੇ ਕਾਂਗਰਸ ਭਵਨ ਵਿਖੇ ਹੋਇਆ। ਇਸ ਸਬੰਧੀ ਸੈਕਟਰ-15 ਸਮੇਤ ਸ਼ਹਿਰ ਦੇ ਬਾਕੀ ਹਿੱਸਿਆਂ ਵਿਚ ਪੋਸਟਰ ਲਾਏ ਗਏ ਸਨ। ਇਹ ਕਾਰਵਾਈ ਚੰਡੀਗੜ੍ਹ ਐਡਵਰਟਾਈਜ਼ਿੰਗ ਕੰਟਰੋਲ ਆਰਡਰ 1954 ਤਹਿਤ ਕੀਤੀ ਗਈ ਸੀ।

In The Market