ਸਿੱਧੂ-ਚੰਨੀ ਦੀ ਬੈਠਕ ‘ਤੇ ਅੱਜ ਹੋਵੇਗੀ ਪ੍ਰੈਸ ਕਾਨਫਰੰਸ, ਕਈ ਮੁੱਦਿਆਂ ‘ਤੇ ਬਣੀ ਸਹਿਮਤੀ

ਚੰਡੀਗੜ੍ਹ : ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਾਟੋ ਕਲੇਸ਼  ਨੂੰ ਸੁਲਝਾਉਣ  ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਸਬੰਧੀ ਅੱਜ ਕਾਂਗਰਸ ਦੀ ਪ੍ਰੈਸ ਕਾਨਫਰੰਸ ਹੈ।…

ਚੰਡੀਗੜ੍ਹ : ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਾਟੋ ਕਲੇਸ਼  ਨੂੰ ਸੁਲਝਾਉਣ  ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਸਬੰਧੀ ਅੱਜ ਕਾਂਗਰਸ ਦੀ ਪ੍ਰੈਸ ਕਾਨਫਰੰਸ ਹੈ। ਸੂਤਰਾਂ ਅਨੁਸਾਰ ਚੰਨੀ ਸਰਕਾਰ ਨੇ ਨਵਜੋਤ ਸਿੰਘ ਸਿੱਧੂ ਅੱਗੇ ਗੋਡੇ ਟੇਕ ਦਿੱਤੇ ਹਨ। ਹੁਣ ਪਾਰਟੀ ਸਿੱਧੂ ਦਾ ਅਸਤੀਫਾ ਰੱਦ ਨਾ ਕਰਨ ਬਾਰੇ ਵਿਚਾਰ ਕਰ ਰਹੀ ਹੈ। ਕੱਲ੍ਹ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਕਰੀਬ ਦੋ ਘੰਟੇ ਮੀਟਿੰਗ ਹੋਈ । 

Also Read : ਕੈਪਟਨ ਅਮਰਿੰਦਰ ਸਿੰਘ ਦਾ ਸਿੱਧੂ ਨੂੰ ਚੈਲੇਂਜ ,ਕਿਹਾ- ‘ਕਦੇ ਵੀ ਜਿੱਤਣ ਨਹੀਂ ਦੇਵਾਂਗਾ’

ਪੰਜਾਬ  ਦੇ ਡੀਜੀਪੀ ਅਤੇ ਐਡਵੋਕੇਟ ਜਨਰਲ ਨੂੰ ਬਦਲਣ ਦਾ ਰਸਤਾ ਸਾਫ਼ 

ਸੂਤਰਾਂ ਅਨੁਸਾਰ ਸਿੱਧੂ ਦੀ ਮੰਗ ‘ਤੇ ਪੰਜਾਬ  ਦੇ ਡੀਜੀਪੀ ਅਤੇ ਐਡਵੋਕੇਟ ਜਨਰਲ ਨੂੰ ਬਦਲਣ ਦਾ ਰਸਤਾ ਸਾਫ਼ ਹੋ ਗਿਆ ਹੈ। ਇਸ ਲਈ ਸਿੱਧੂ ਦਾ ਅਸਤੀਫਾ ਰੱਦ ਕੀਤਾ ਜਾ ਸਕਦਾ ਹੈ। 3 ਮੈਂਬਰੀ ਕਮੇਟੀ ਹਫਤੇ ਚ ਦੋ ਵਾਰ ਮੁੱਖ ਮੁੱਦੀਆਂ ਤੇ ਬੈਠਕ ਕਰੇਗੀ ।  ਸੀਐਮ ਚੰਨੀ ,  ਸਿੱਧੂ ਅਤੇ ਹਰੀਸ਼ ਚੌਧਰੀ ਕਮੇਟੀ ਵਿੱਚ ਸ਼ਾਮਲ ਹੋਣਗੇ ।  ਇਸ  ਦੇ ਨਾਲ ਹੀ ਹਰੀਸ਼ ਰਾਵਤ ਦੀ ਥਾਂ ਹਰੀਸ਼ ਚੌਧਰੀ ਨੂੰ ਪੰਜਾਬ ਦਾ ਇੰਚਾਰਜ ਬਣਾਇਆ ਜਾਵੇਗਾ । 

Also Read : ਸੁਖਬੀਰ ਬਾਦਲ ਨੇ ਕੇਜਰੀਵਾਲ ਦੇ Health Bulletin ‘ਤੇ ਵਿੰਨ੍ਹਿਆ ਨਿਸ਼ਾਨਾ,ਕਿਹਾ ਨਕਲ ਕਰਨ ‘ਚ ਮਾਹਿਰ ਕੇਜਰੀਵਾਲ

ਫਿਲਹਾਲ ਸਿੱਧੂ ਹਾਈਕਮਾਨ ਦਾ ਵਿਸ਼ਵਾਸ ਜਿੱਤਦੇ ਨਜ਼ਰ ਆ ਰਹੇ ਹਨ

ਅੱਜ ਕਾਂਗਰਸ ਪ੍ਰੈਸ ਕਾਨਫਰੰਸ ਕਰਕੇ ਚੰਨੀ ਅਤੇ ਸਿੱਧੂ ਦੀ ਮੀਟਿੰਗ ਵਿੱਚ ਲਏ ਗਏ ਫੈਸਲੀਆਂ ਬਾਰੇ ਜਾਣਕਾਰੀ ਦੇਵੇਗੀ। ਪਿਛਲੇ ਕਈ ਮਹੀਨੀਆਂ ਤੋਂ ਪੰਜਾਬ ਵਿੱਚ ਚੱਲ ਰਹੀ ਰਾਜਨੀਤਕ ਉਥਲ-ਪੁਥਲ ਵਿੱਚ ਸਿੱਧੂ ਇਸ ਵੇਲੇ ਹਾਈਕਮਾਨ ਦਾ ਵਿਸ਼ਵਾਸ ਜਿੱਤਦੇ ਨਜ਼ਰ ਆ ਰਹੇ ਹਨ। ਪਰ ਕੈਪਟਨ ਦਾ ਅਗਲਾ ਸਟੈਂਡ ਕਾਂਗਰਸੀ ਲੀਡਰਸ਼ਿਪ ਲਈ ਮੁਸ਼ਕਲਾਂ ਖੜ੍ਹੀ ਕਰ ਸਕਦਾ ਹੈ । ਹਾਈਕਮਾਨ  ਦੇ ਖਿਲਾਫ ਮੋਰਚਾ ਖੋਲ੍ਹਣ ਤੋਂ ਬਾਅਦ ਕੈਪਟਨ ਨੇ ਕਾਂਗਰਸ ਛੱਡਣ ਦਾ ਐਲਾਨ ਕਰ ਦਿੱਤਾ । ਨਾਲ ਹੀ ਅਗਲੀਆਂ ਚੋਣਾਂ ਵਿੱਚ ਸਿੱਧੂ ਨੂੰ ਹਰਾਉਣ ਦਾ ਚੈਲੇਂਜ ਵੀ ਕੀਤਾ ਹੈ।

Leave a Reply

Your email address will not be published. Required fields are marked *