ਕੈਪਟਨ ਅਮਰਿੰਦਰ ਸਿੰਘ ਦਾ ਸਿੱਧੂ ਨੂੰ ਚੈਲੇਂਜ ,ਕਿਹਾ- ‘ਕਦੇ ਵੀ ਜਿੱਤਣ ਨਹੀਂ ਦੇਵਾਂਗਾ’

ਚੰਡੀਗੜ੍ਹ : ਦਿੱਲੀ ਦਾ ਦੌਰਾ ਕਰਨ ਤੋਂ ਬਾਅਦ, ਪੰਜਾਬ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਨੇ ਇੱਕ ਵਾਰ ਫਿਰ ਸਿੱਧੂ…

ਚੰਡੀਗੜ੍ਹ : ਦਿੱਲੀ ਦਾ ਦੌਰਾ ਕਰਨ ਤੋਂ ਬਾਅਦ, ਪੰਜਾਬ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਨੇ ਇੱਕ ਵਾਰ ਫਿਰ ਸਿੱਧੂ ‘ਤੇ ਹਮਲਾ ਕੀਤਾ ਅਤੇ ਕਿਹਾ ਕਿ  ਸਿੱਧੂ ਪੰਜਾਬ ਲਈ ਠੀਕ ਨਹੀਂ ਹੈ ਅਤੇ ਉਹ ਭਵਿੱਖ ਵਿੱਚ ਕਦੇ ਵੀ ਸਿੱਧੂ ਨੂੰ ਚੋਣਾਂ ਨਹੀਂ ਜਿੱਤਣ ਦੇਣਗੇ।ਕੈਪਟਨ ਅਮਰਿੰਦਰ ਸਿੰਘ ਨੂੰ ਜਦ ਪਾਰਟੀ ਬਾਰੇ ਪੁੱਛਿਆ ਗਿਆ ਤਦ ਉਨ੍ਹਾਂ ਨੇ ਕਿਹਾ ਕਿ ਉਹ ਕਾਂਗਰਸ ਛੱਡ ਰਹੇ ਹਨ। ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਉਨ੍ਹਾਂ ਕਿਹਾ ਕਿ ਉਹ ਭਾਜਪਾ ਵਿੱਚ ਸ਼ਾਮਲ ਨਹੀਂ ਹੋ ਰਹੇ। ਕੈਪਟਨ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਨਿੱਜੀ ਦੌਰਾ ਸੀ, ਉਹ ਸਿਰਫ ਕਪੂਰਥਲਾ ਹਾਊਸ ਦੀ ਮੁੱਖ ਮੰਤਰੀ ਦੀ ਰਿਹਾਇਸ਼ ਖਾਲੀ ਕਰਨ ਲਈ ਦਿੱਲੀ ਗਏ ਸਨ। ਇਸ ਦੇ ਨਾਲ, ਉਨ੍ਹਾਂ ਨੇ ਦੱਸਿਆ ਕਿ ਉਹ ਕਾਂਗਰਸ ਨੂੰ ਇਸ ਲਈ ਛੱਡ ਰਹੇ ਹਨ ਕਿਉਂਕਿ ਉਹ ਅਪਮਾਨ ਨੂੰ ਬਰਦਾਸ਼ਤ ਨਹੀਂ ਕਰਦੇ।

Also Read : ਕਾਂਗਰਸ ਕਲੇਸ਼ ਵਿਚਾਲੇ CM ਚੰਨੀ ਨੇ ਫਿਰ ਤੋਂ ਸੱਦੀ ਕੈਬਨਿਟ ਬੈਠਕ

ਅਗਲੀ ਰਣਨੀਤੀ ਬਾਰੇ ਪੁੱਛਣ ‘ਤੇ ਉਨ੍ਹਾਂ  ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਸਭ ਕੁੱਝ ਦੱਸਣਗੇ। ਪੰਜਾਬ ਕਾਂਗਰਸ ਦੇ ਫਲੋਰ ਟੈਸਟ ਬਾਰੇ ਕੈਪਟਨ ਨੇ ਕਿਹਾ ਕਿ ਇਹ ਫੈਸਲਾ ਸਪੀਕਰ ਨੇ ਲੈਣਾ ਹੈ, ਉਹ ਕੁਝ ਨਹੀਂ ਕਹਿ ਸਕਦੇ। ਪੱਤਰਕਾਰਾਂ ਵੱਲੋਂ  ਕਿਹੜੇ-ਕਿਹੜੇ ਵਿਧਾਇਕ ਨਾਲ ਹਨ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਕੀ ਮੈਂ ਤੁਹਾਨੂੰ ਇਹ ਦੱਸਾਂਗਾ? ਪੰਜਾਬ ਦੇ ਡੀਜੀਪੀ ਨੂੰ ਹਟਾਉਣ ਬਾਰੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਫੈਸਲਾ ਲੈਣਾ ਚੰਨੀ ਦਾ ਫੈਸਲਾ ਹੈ। ਕਿਉਂਕਿ ਚੰਨੀ ਦਾ ਕੰਮ ਸਰਕਾਰ ਚਲਾਉਣਾ ਹੈ ਅਤੇ ਸਿੱਧੂ ਦਾ ਕੰਮ ਗੱਲਬਾਤ ਕਰਨਾ। ਇਸ ਲਈ ਮੁੱਖ ਮੰਤਰੀ ਦਾ ਫੈਸਲਾ ਹੀ ਆਖ਼ਰੀ ਹੁੰਦਾ ਹੈ।

 

Leave a Reply

Your email address will not be published. Required fields are marked *