ਚੰਡੀਗੜ੍ਹ-ਪੰਜਾਬ ‘ਚ ਭਲਕੇ ਦਸਤਕ ਦੇ ਸਕਦਾ ਹੈ ਮਾਨਸੂਨ, 2 ਦਿਨ ਮੀਂਹ ਪੈਣ ਦੀ ਸੰਭਾਵਨਾ

ਚੰਡੀਗੜ੍ਹ– ਮਾਨਸੂਨ ਪੰਜਾਬ-ਚੰਡੀਗੜ੍ਹ ਅਤੇ ਹਰਿਆਣਾ ਦੇ ਬੂਹੇ ‘ਤੇ ਪਹੁੰਚ ਗਿਆ ਹੈ। ਪਿਛਲੇ ਸਾਲ ਦੀ ਤਰ੍ਹਾਂ ਮਾਨਸੂਨ ਉੱਤਰ ਪ੍ਰਦੇਸ਼ ਦੇ ਰਸਤੇ ਪੰਚਕੂਲਾ-ਅੰਬਾਲਾ ਵਿੱਚ ਦਾਖਲ ਹੋਵੇਗਾ। ਆਈਐੱਮਡੀ…

ਚੰਡੀਗੜ੍ਹ– ਮਾਨਸੂਨ ਪੰਜਾਬ-ਚੰਡੀਗੜ੍ਹ ਅਤੇ ਹਰਿਆਣਾ ਦੇ ਬੂਹੇ ‘ਤੇ ਪਹੁੰਚ ਗਿਆ ਹੈ। ਪਿਛਲੇ ਸਾਲ ਦੀ ਤਰ੍ਹਾਂ ਮਾਨਸੂਨ ਉੱਤਰ ਪ੍ਰਦੇਸ਼ ਦੇ ਰਸਤੇ ਪੰਚਕੂਲਾ-ਅੰਬਾਲਾ ਵਿੱਚ ਦਾਖਲ ਹੋਵੇਗਾ। ਆਈਐੱਮਡੀ ਦੇ ਚੰਡੀਗੜ੍ਹ ਸੈਂਟਰ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਮੁਤਾਬਕ ਮਾਨਸੂਨ 30 ਜੂਨ ਦੀ ਸਵੇਰ ਤੋਂ 1 ਜੁਲਾਈ ਦਰਮਿਆਨ ਕਿਸੇ ਵੀ ਸਮੇਂ ਆ ਸਕਦਾ ਹੈ।

Also Read: ਸੰਗਰੂਰ ਦੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਵਿਗੜੀ ਸਿਹਤ, ਪਟਿਆਲਾ ਕੀਤਾ ਗਿਆ ਰੈਫਰ

ਇਸ ਦੌਰਾਨ ਕੁਝ ਥਾਵਾਂ ‘ਤੇ ਭਾਰੀ ਮੀਂਹ ਪੈ ਸਕਦਾ ਹੈ। ਦੂਜੇ ਪਾਸੇ 30 ਜੂਨ ਦੀ ਰਾਤ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਮਾਨਸੂਨ ਦਸਤਕ ਦੇਣ ਜਾ ਰਿਹਾ ਹੈ। 1 ਜੁਲਾਈ ਨੂੰ ਭਾਰੀ ਮੀਂਹ ਦਾ ਅਲਰਟ ਹੈ। ਇਸ ਤੋਂ ਪਹਿਲਾਂ 29 ਜੂਨ ਨੂੰ ਮਾਨਸੂਨ ਤੋਂ ਪਹਿਲਾਂ ਦੀ ਬਾਰਿਸ਼ ਹੋ ਸਕਦੀ ਹੈ।

Also Read: 1 ਜੁਲਾਈ ਤੋਂ ਇਨ੍ਹਾਂ ਚੀਜ਼ਾਂ ‘ਤੇ ਲੱਗੇਗਾ ਬੈਨ, AMUL ਤੋਂ ਮਦਰ ਡੇਅਰੀ ਤੱਕ ਨੂੰ ਵੀ ਰਾਹਤ ਨਹੀਂ

ਇਸ ਸਮੇਂ ਬੰਗਾਲ ਦੀ ਖਾੜੀ ਵੱਲੋਂ ਪੂਰਬੀ ਹਵਾਵਾਂ ਸੂਬੇ ਵਿਚ ਦਾਖਲ ਹੋਈਆਂ ਹਨ। ਇਨ੍ਹਾਂ ਵਿਚ ਨਮੀ ਦੀ ਮਾਤਰਾ ਕਾਫੀ ਜ਼ਿਆਦਾ ਹੋਣ ਕਰਕੇ ਪ੍ਰੀ-ਮਾਨਸੂਨ ਦੇ ਮੀਂਹ ਤੋਂ ਤਿੰਨ ਦਿਨ ਪਹਿਲਾਂ ਬੱਦਲ ਬਣਨੇ ਸ਼ੁਰੂ ਹੋ ਗਏ ਹਨ। ਇਹੋ ਕਾਰਣ ਹੈ ਕਿ ਸੂਬੇ ਵਿਚ ਹੁੰਮਸ ਭਰਿਆ ਮੌਸਮ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਸੀ ਕਿ ਮਾਨਸੂਨ ਸਮੇਂ ’ਤੇ ਪਹੁੰਚੇਗਾ ਅਤੇ 101 ਫੀਸਦੀ ਮੀਂਹ ਪੂਰੇ ਸੀਜਨ ਵਿਚ ਦੇਖਣ ਨੂੰ ਮਿਲੇਗਾ।

Leave a Reply

Your email address will not be published. Required fields are marked *