punjab news: ਜਲੰਧਰ ‘ਚ ਗੁਰੂ ਤੇਗ ਬਹਾਦਰ ਗੁਰਦੁਆਰੇ ਵਿਚੋਂ ਕੁਰਸੀਆਂ ‘ਤੇ ਸੋਫਿਆਂ ਨੂੰ ਬਾਹਰ ਕੱਢ ਕੇ ਲਗਾਈ ਅੱਗ

ਜਲੰਧਰ ‘ਚ ਗੁਰੂ ਤੇਗ ਬਹਾਦਰ ਗੁਰਦੁਆਰੇ ਵਿਚੋਂ ਕੁਰਸੀਆਂ ‘ਤੇ ਸੋਫਿਆਂ ਨੂੰ ਬਾਹਰ ਕੱਢ ਕੇ ਲਗਾਈ ਅੱਗ ਜਲੰਧਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ’ਚ ਪਈਆਂ…

ਜਲੰਧਰ ‘ਚ ਗੁਰੂ ਤੇਗ ਬਹਾਦਰ ਗੁਰਦੁਆਰੇ ਵਿਚੋਂ ਕੁਰਸੀਆਂ ‘ਤੇ ਸੋਫਿਆਂ ਨੂੰ ਬਾਹਰ ਕੱਢ ਕੇ ਲਗਾਈ ਅੱਗ

ਜਲੰਧਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ’ਚ ਪਈਆਂ ਕੁਰਸੀਆਂ ਅਤੇ ਸੋਫਿਆਂ ਨੂੰ ਬਾਹਰ ਕੱਢ ਕੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਸੜਕ ਤੇ ਅੱਗ ਲਗਾਏ ਜਾਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਹਰ ਇਕ ਧਾਰਮਿਕ ਸਥਾਨ ’ਚ ਬਜ਼ੁਰਗਾਂ ਅਤੇ ਬੀਮਾਰ ਲੋਕਾਂ ਨੂੰ ਬੈਠਣ ਲਈ ਕੁਰਸੀਆਂ ਅਤੇ ਸੋਫੇ ਲੱਗੇ ਹੁੰਦੇ ਹਨ।

ਇਸ ਸਬੰਧੀ ਥਾਣਾ ਨੰਬਰ 6 ਦੀ ਪੁਲਸ ਕੋਲ ਵੀ ਇਸ ਮਾਮਲੇ ਦੀ ਸ਼ਿਕਾਇਤ ਪਹੁੰਚ ਚੁੱਕੀਹੈਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। S.H.O.ਸੁਖਦੇਵ ਸਿੰਘ ਦਾ ਕਹਿਣਾ ਹੈ ਕਿ  ਪੁਲਿਸ ਗੁਰਦੁਆਰਾ ਸਾਹਿਬ ’ਚ ਕੁਰਸੀਆਂ ਅਤੇ ਸੋਫਿਆਂ ਨੂੰ ਲਾਈ ਗਈ ਅੱਗ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਦੱਸਿਆ ਜਾ ਰਿਹਾ ਹੈ ਕਿ ਕਮੇਟੀ ਵੱਲੋਂ ਕੋਈ ਵੀ ਕਾਰਵਾਈ ਸਬੰਧੀ ਲਿਖਤੀ ਸ਼ਿਕਾਇਤ ਪੁਲਿਸ ਨੂੰ ਨਹੀਂ ਦਿੱਤੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਗ ਲਾਏ ਜਾਣ ਸਮੇਂਅੰਮ੍ਰਿਤਪਾਲ ਸਿੰਘ ਵੀ ਗੁਰਦੁਆਰਾ ਸਾਹਿਬ ’ਚ ਮੌਜੂਦ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੁਰਸੀਆਂ ਅਤੇ ਸੋਫਿਆਂ ਨੂੰ ਅੱਗ ਨਹੀਂ ਸੀ ਲਾਉਣਾ ਚਾਹੁੰਦੇ ਪਰਤੂੰ ਅੱਗ ਲੱਗ ਗਈ ਹੈ।

 Also read:ਬਟਾਲਾ ‘ਚ ਟ੍ਰੈਵਲ ਏਜੰਟ ਦਾ ਕੰਮ ਕਰਦੇ ਨੌਜਵਾਨ ਨੇ ਕੀਤੀ ਫਾਹਾ ਲਾ ਕੇ ਖੁਦਕੁਸ਼ੀ

ਗੁਰਦੁਆਰਾ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮੁੱਖ ਸੇਵਾਦਾਰ ਜਗਜੀਤ ਸਿੰਘ ਗਾਬਾ ਅਨੁਸਾਰ ਇਸ ਗੁਰਦੁਆਰਾ ਸਾਹਿਬ ਵਿਚ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਆਏ ਸਨ ਪਰ ਜਦੋਂ ਉਨ੍ਹਾਂ ਨੇ  ਕੁਰਸੀਆਂ ਅਤੇ ਬੈਂਚਾਂ ਨੂੰ  ਕਾਫ਼ੀ ਨੀਵੀਂ ਜਗ੍ਹਾ ਤੇ ਰੱਖਿਆ ਹੋਇਆ ਦੇਖਿਆ ਤਾਂ ਉਹ ਉਥੋਂ ਚਲੇ ਗਏ।

ਵਾਰਿਸ ਪੰਜਾਬ  ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ  ਕਿ ਉਹ ਕਿਸੇ ਵੀ ਤਰ੍ਹਾਂ ਦੇ ਬੈਂਚ ਅਤੇ ਕੁਰਸੀਆਂ  ਨੂੰ ਗੁਰਦੁਆਰਿਆਂ ’ਚ ਨਹੀਂ ਲੱਗਣ ਦੇਣਗੇ ਤੇ ਕਿਹਾ ਹੈ ਕਿ ਬਜ਼ੁਰਗਾਂ ਅਤੇ ਬੀਮਾਰ ਲੋਕਾਂ ਨੂੰ ਵੀ ਸੰਗਤ ਵਿਚਕਾਰ ਨੀਵੇਂ ਹੋ ਕੇ ਹੀ ਬੈਠਣਾ ਪਵੇਗਾ ਨਹੀਂ ਤਾਂ ਉਹ ਗੁਰਦੁਆਰੇ ਦੇ ਬਾਹਰ ਜਾ ਕੇ ਬੈਠਣਗੇ।

ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਪਹਿਲਾਂ ਵੀ ਅਜਿਹੀ ਕਾਰਵਾਈ ਕਪੂਰਥਲਾ ਦੇ ਪਿੰਡ ਬਿਹਾਰੀਪੁਰ ਦੇ ਗੁਰਦੁਆਰਾ ਸਾਹਿਬ ’ਚ ਕੀਤੀ ਜਾ ਚੁੱਕੀ ਹੈ।

Leave a Reply

Your email address will not be published. Required fields are marked *