ਲੁਧਿਆਣਾ ਦੇ ਭਾਮੀਆ ਇਲਾਕੇ ‘ਚ ਮਿਲੀ ਨਾਬਾਲਿਗ ਕੁੜੀ ਦੀ ਖੇਤ ‘ਚ ਪਈ ਲਾਸ਼

ਲੁਧਿਆਣਾ ਦੇ ਭਾਮੀਆ ਇਲਾਕੇ ‘ਚ ਮਿਲੀ ਨਾਬਾਲਿਗ ਕੁੜੀ ਦੀ ਖੇਤ ‘ਚ ਪਈ ਲਾਸ਼ !! ਲੁਧਿਆਣਾ ਦੇ ਭਾਮੀਆ ਇਲਾਕੇ ‘ਚ ਇੱਕ ਖੇਤ ਵਿਚ ਨਾਬਾਲਿਗ ਕੁੜੀ ਦੀ…

ਲੁਧਿਆਣਾ ਦੇ ਭਾਮੀਆ ਇਲਾਕੇ ‘ਚ ਮਿਲੀ ਨਾਬਾਲਿਗ ਕੁੜੀ ਦੀ ਖੇਤ ‘ਚ ਪਈ ਲਾਸ਼ !!

ਲੁਧਿਆਣਾ ਦੇ ਭਾਮੀਆ ਇਲਾਕੇ ‘ਚ ਇੱਕ ਖੇਤ ਵਿਚ ਨਾਬਾਲਿਗ ਕੁੜੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕੁੜੀ ਤਾਜਪੁਰ ਇਲਾਕੇ ਦੀ ਰਹਿਣ ਵਾਲੀ ਸੀ ਅਤੇ 11ਵੀਂ ਜਮਾਤ ਦੀ ਵਿਦਿਆਰਥਣ ਸੀ। 

ਉਹ ਬੀਤੇ ਦਿਨ ਹੀ ਪੇਪਰ ਦੇਣ ਲਈ ਸਕੂਲ ਗਈ ਸੀ ਅਤੇ ਉਥੋਂ ਹੀ ਲਾਪਤਾ ਹੋ ਗਈ। ਲੁਧਿਆਣਾ ਦੇ ਭਾਮੀਆਂ ਕਲਾਂ ‘ਚ ਨੇੜੇ ਗ੍ਰੀਨ ਸਿਟੀ ਕੋਲ ਜਦੋਂ ਲੋਕ ਸਵੇਰ ਦੀ ਸੈਰ ਕਰ ਰਹੇ ਸਨ ਤਾਂ ਉਨ੍ਹਾਂ ਨੇ ਖੇਤ ‘ਚ ਇਕ ਨਾਬਾਲਿਗ ਕੁੜੀ ਦੀ ਲਾਸ਼ ਖੇਤਾਂ ‘ਚ ਪਈ ਦੇਖੀ। 

ਇਸ ਤੋਂ ਬਾਅਦ ਪੁਲਿਸ ਨੂੰ ਇਸ ਸਾਰੀ ਘਟਨਾ ਦੀ ਸੂਚਨਾ ਦਿੱਤੀ ਗਈ ਤੇ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ  ਮਾਮਲਾ ਦਰਜ ਕਰਕੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ ਤੇ ਮਾਮਲੇ ਦੀ ਮੁੜ ਤੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।  ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਸਹਿਮ ਦਾ ਮਾਹੌਲ ਛਾ ਗਿਆ ਹੈ।

Also Read: ਜਲੰਧਰ ‘ਚ ਗੁਰੂ ਤੇਗ ਬਹਾਦਰ ਗੁਰਦੁਆਰੇ ਵਿਚੋਂ ਕੁਰਸੀਆਂ ‘ਤੇ ਸੋਫਿਆਂ ਨੂੰ ਬਾਹਰ ਕੱਢ ਕੇ ਲਗਾਈ ਅੱਗ

ਜਾਣਕਾਰੀ ਮੁਤਾਬਕ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕਾ ਪਰਵਾਸੀ ਪਰਿਵਾਰ ਨਾਲ ਸਬੰਧਿਤ ਦੱਸੀ ਜਾ ਰਹੀ ਹੈ ਤੇ ਮੌਕੇ ‘ਤੇ ਪਹੁੰਚੇ  D.S.P. ਦਾ ਕਹਿਣਾ ਹੈ ਕਿ ਇਹ ਮਾਮਲਾ ਕਤਲ ਦਾ ਲੱਗ ਰਿਹਾ ਹੈ। ਪੁਲਿਸ ਅਧਿਕਾਰੀ  ਨੇ ਦੱਸਿਆ ਹੈ ਕਿ ਕੁੜੀ ਦੀ ਉਮਰ ਲਗਭਗ 18 ਸਾਲ ਦੀ ਹੈ।

Leave a Reply

Your email address will not be published. Required fields are marked *