ਨਵੀਂ ਦਿੱਲੀ (ਇੰਟ.)- ਸੀ.ਬੀ.ਐੱਸ.ਈ. ਦੀ ਜਮਾਤ 10ਵੀਂ ਦਾ ਰਿਜ਼ਲਟ ਮੰਗਲਵਾਰ ਨੂੰ ਜਾਰੀ ਕਰ ਦਿੱਤਾ ਗਿਆ। ਪ੍ਰੀਖਿਆਰਥੀ ਸੀ.ਬੀ.ਐੱਸ.ਈ. ਬੋਰਡ ਦੀ ਅਧਿਕਾਰਤ ਵੈੱਬਸਾਈਟ cbseresults.nic.in ਜਾਂ cbse.gov.in ‘ਤੇ ਜਾ ਕੇ ਨਤੀਜਾ ਚੈੱਕ ਕਰ ਸਕਦੇ ਹਨ। ਰਿਜ਼ਲਟ ਡਿਜੀਲਾਕਰ ‘ਤੇ ਵੀ ਉਪਲਬਧ ਹੈ। ਇਸ ਸਾਲ 99.04 ਫੀਸਦੀ ਵਿਦਿਆਰਥੀ ਪਾਸ ਹੋਏ ਹਨ।
ਇਹ ਵੀ ਪੜ੍ਹੋ- ਮਾਨਸੂਨ ਸੈਸ਼ਨ : ਸੰਸਦ ਤੱਕ ਵਿਰੋਧੀ ਧਿਰ ਨੇ ਕੱਢਿਆ ਸਾਈਕਲ ਮਾਰਚ
ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਟਾਪਰਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਕਾਰਣ ਇਸ ਸਾਲ ਸੀ.ਬੀ.ਐੱਸ.ਈ. ਦੀ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਸਨ। ਜਿਸ ਪਿੱਛੋਂ 10ਵੀਂ 12ਵੀਂ ਦੇ ਵਿਦਿਆਰਥੀਆਂ ਦਾ ਨਤੀਜਾ ਤਿਆਰ ਕਰਨ ਲਈ ਮੁਲਾਂਕਣ ਨੀਤੀ ਜਾਰੀ ਕੀਤੀ ਗਈ ਸੀ। 2,00,962 ਵਿਦਿਆਰਥੀ ਨੇ 90-95 ਫੀਸਦੀ ਵਿਚਾਲੇ ਅਤੇ 57,824 ਵਿਦਿਆਰਥੀਆਂ ਨੇ 95 ਫੀਸਦੀ ਤੋਂ ਜ਼ਿਆਦਾ ਮਾਰਕਸ ਹਾਸਲ ਕੀਤੇ ਹਨ. ਬੋਰਡ ਨੇ 10ਵੀਂ 16,639 ਵਿਦਿਆਰਥੀਆੰ ਦਾ ਨਤੀਜਾ ਜਾਰੀ ਨਹੀਂ ਕੀਤਾ ਹੈ।



