ਮਾਮਲਾ ਕਿਸਾਨੀ ਅੰਦੋਲਨ ‘ਚ ਬੰਗਾਲੀ ਲੜਕੀ ਨਾਲ ਰੇਪ ਦਾ : ਮੁਲਜ਼ਮਾਂ ਸਿਰ ਰੱਖਿਆ ਇਨਾਮ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਖਿਲਾਫ (Farmer protest) ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ ਹੁੰਦਾ ਜਾ ਰਿਹਾ ਹੈ। ਇਸ ਵਿਚਾਲੇ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ…

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਖਿਲਾਫ (Farmer protest) ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ ਹੁੰਦਾ ਜਾ ਰਿਹਾ ਹੈ। ਇਸ ਵਿਚਾਲੇ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਜਿਥੇ ਕਿਸਾਨ ਅੰਦੋਲਨ ’ਚ ਬੰਗਾਲੀ ਕੁੜੀ ਨਾਲ ਰੇਪ  ਹੋਇਆ ਸੀ ਅਤੇ ਇਸ ਦੌਰਾਨ ਹੁਣ 3 ਦੋਸ਼ੀਆਂ ਦੇ ਨਾਮ ਆਏ ਹਨ।  ਪੁਲਿਸ ਨੇ ਉਨ੍ਹਾਂ ਨੂੰ ਫੜਾਉਣ ਵਾਲੇ ਨੂੰ 25-25 ਹਜ਼ਾਰ ਰੁਪਏ ਦੇ ਇਨਾਮ (Reward on accused) ਦਾ ਐਲਾਨ ਕਰਨ ਦੀ ਸਿਫ਼ਾਰਸ਼ ਕੀਤੀ ਹੈ। 

ਇਹ ਵੀ ਪੜ੍ਹੋ-ਪੰਜਾਬ ‘ਚ ਸੋਨੂੰ ਸੂਦ ਵੈਕਸੀਨੇਸ਼ਨ ਡਰਾਈਵ ‘ਚ ਕਰਨਗੇ ਮਦਦ, ਇਸ ਕੰਪਨੀ ਨਾਲ ਕੀਤੀ ਗੱਲਬਾਤ

ਦੱਸ ਦੇਈਏ ਕਿ ਇਹ ਹਨ ਮੁਲਜ਼ਮ- ਅਨਿਲ ਮਲਿਕ, ਅਨੂਪ ਚਨੌਤ ਤੇ ਅੰਕੁਰ ਸਾਂਗਵਾਨ ਦੇ ਵਾਰੰਟ ਜਾਰੀ ਹੋ ਚੁੱਕੇ ਹਨ। ਮਿਲੀ ਜਾਣਕਾਰੀ ਦੇ ਮੁਤਾਬਿਕ ਦਿੱਲੀ ਤੇ ਹਰਿਆਣਾ ’ਚ ਕਈ ਥਾਈਂ ਛਾਪੇਮਾਰੀ ਵੀ ਕੀਤੀ ਗਈ ਹੈ। ਪੁਲਿਸ ਨੇ ਇਸ ਮਾਮਲੇ ‘ਚ ਕਿਸਾਨ ਆਗੂਆਂ ਸਮੇਤ 22 ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਹੈ। ਪੀੜਤ ਲੜਕੀ ਦੇ ਮੋਬਾਈਲ ਡਾਟਾ ਨੂੰ ਵੀ ਪੁਲਿਸ ਖੰਗਾਲ ਰਹੀ ਹੈ। ਮੋਬਾਈਲ ਨੂੰ ਫ਼ੌਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। 

ਕੀ ਹੈਂ ਮਾਮਲਾ 
ਝੱਜਰ ਦੇ ਐਸ ਪੀ ਰਾਜੇਸ਼ ਦੁੱਗਲ ਨੇ ਦੱਸਿਆ ਕਿ 9 ਮਈ, 2021 ਨੂੰ ਥਾਣਾ ਬਹਾਦਰਗੜ ਵਿਖੇ ਦਰਜ ਕੀਤੇ ਅਪਰਾਧਿਕ ਕੇਸ ਦੇ ਅਨੁਸਾਰ, ਪੱਛਮੀ ਬੰਗਾਲ ਦੀ ਇੱਕ ਲੜਕੀ ਨਾਲ ਚੱਲ ਰਹੇ ਕਿਸਾਨ ਅੰਦੋਲਨ ਖੇਤਰ ਵਿੱਚ ਅੰਦੋਲਨ ਦੇ ਸਮਰਥਨ ਵਿੱਚ ਛੇੜਛਾੜ ਅਤੇ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਉਪਰੋਕਤ ਕੇਸ ਦੀ ਗਹਿਰਾਈ ਨਾਲ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਫੜਨ ਲਈ ਐਸਆਈਟੀ ਦਾ ਗਠਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ- ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਦਾ ਵੱਡਾ ਕਾਫਲਾ ਸਿੰਘੂ ਬਾਰਡਰ ਲਈ ਹੋਇਆ ਰਵਾਨਾ 

Leave a Reply

Your email address will not be published. Required fields are marked *