ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਰੀਦਕੋਟ ਵਿਚ ਬੱਚਿਆਂ ਦੇ ਅਗਵਾ ਹੋਣ ਦਾ ਮਾਮਲਾ ਕੋਈ ਨਵਾਂ ਨਹੀਂ ਹੈ।ਪੂਰੇ ਸਹਿਰ ਚ ਲਾਪਤਾ ਹੋ ਰਹੇ ਇਕ ਤੋਂ ਬਾਅਦ ਇਕ ਬੱਚਿਆਂ ਦੀ ਬਰਾਮਦਗੀ ਨੁੰ ਲੈ ਕੇ ਲਗਾਤਾਰ ੨ ਸਾਲ ਫਰੀਦਕੋਟ ਦੇ ਥਾਨਾ ਸਿਟੀ ਦੇ ਬਾਹਰ ਧਰਨਾ ਲਗਾਇਆ ਜਾਂਦਾ ਰਿਹਾ ਸੀ ਪਰ ਰਿਜ਼ਲਟ ਫਿਰ ਵੀ ਜੀਰੋ ਹੀ ਰਿਹਾ।
ਇਸ ਸਾਰੇ ਮਾਮਲੇ ਵਿਚ ਚਰਚਿਤ ਮਾਮਲਾ ਸੀ ਮਨੋਜ ਕਪੂਰ ਦੀ ਕਿਡਨੈਪਿੰਗ ਦਾ ਜਿਸ ਵਿਚ ਏਟੀਐਮ ਮਸ਼ੀਨਾਂ ਵਿਚ ਪੈਸੇ ਪਾਉਣ ਵਾਲੇ ਫਰੀਦਕੋਟ ਵਾਸੀ ਮਨੋਜ ਕਪੂਰ ਨੂੰ ਕਿਸੇ ਨੇ ਭੇਦ ਭਰੇ ਹਲਾਤ ਵਿਚ ਘਰ ਦੇ ਨੇੜਿਓ ਕਿਡਨੈਪ ਕਰ ਲਿਆ ਸੀ ਅਤੇ ਉਸ ਦੀ ਭਾਲ ਨੂੰ ਲੈ ਲਗਾਤਾਰ ਦੋ ਸਾਲ ਤੱਕ ਧਰਨਾ ਲਗਾਇਆ ਗਿਆ ਸੀ ਪਰ ਫਿਰ ਵੀ ਪਰਿਵਾਰ ਦੇ ਪੱਲੇ ਕੁਝ ਨਹੀਂ ਪਿਆ।ਪਰਿਵਾਰ ੫ ਸਾਲ ਬਾਅਦ ਵੀ ਗੁਹਾਰ ਲਗਾ ਰਿਹਾ ਕਿ ਉਹਨਾਂ ਦੇ ਪਰਿਵਾਰਿਕ ਮੈਂਬਰ ਨੂੰ ਭਾਲਿਆ ਜਾਵੇ |
Watch Video
