ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਨਾਗਰਿਕਤਾ ਸੋਧ ਬਿਲ ਰਾਜਸਭਾ ਤੇ ਲੋਕਸਭਾ ਦੋਹਾਂ ਸਦਨਾਂ ’ਚ ਪਾਸ ਹੋ ਗਿਆ ਹੈ। ਨਾਗਰਿਕਤਾ ਬਿਲ ਦੇ ਦੋਹਾਂ ਸਦਨਾਂ ’ਚ ਪਾਸ ਹੋਣ ਤੋ ਬਾਅਦ ਹੁਣ ਰਾਸ਼ਟਰਪਤੀ ਦੇ ਦਸਤਖਤ ਤੋਂ ਬਾਅਦ ਇਹ ਕਾਨੂੰਨ ਲਾਗੂ ਹੋ ਜਾਵੇਗਾ।
ਦੂਜੇ ਪਾਸੇ ਨਾਗਰਿਕਤਾ ਸੋਧ ਬਿਲ ਨੂੰ ਲੈਕੇ ਕਈ ਥਾਵਾਂ ਤੇ ਵਿਰੋਧ ਵੀ ਹੋ ਰਿਹਾ ਹੈ। ਇਸੇ ਦੇ ਚੱਲਦੇ ਨਾਗਰਿਕਤਾ ਸੋਧ ਬਿਲ ਦੇ ਖਿਲਾਫ ਸੁਪਰੀਮ ਕੋਰਟ ਚ ਪਹਿਲੀ ਅਰਜ਼ੀ ਦਾਖਿਲ ਕੀਤੀ ਹੈ।

ਦਸ ਦਈਏ ਕਿ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਚਾਰ ਸਾਂਸਦਾਂ ਨੇ ਅਪਣੀ ਅਰਜ਼ੀ ’ਚ ਕਿਹਾ ਹੈ ਕਿ ਧਰਮ ਦੇ ਆਧਾਰ ਤੇ ਕੋਈ ਕਾਨੂੰਨ ਨੂੰ ਲਾਗੂ ਕਰਨ ਨੂੰ ਸੰਵਿਧਾਨ ਇਜ਼ਾਜਤ ਨਹੀਂ ਦਿੰਦਾ।
ਨਾਗਰਿਕਤਾ ਸੋਧ ਬਿਲ ਸੰਵਿਧਾਨ ਦੇ ਆਰਟੀਕਲ 14 ਦਾ ਉਲੰਘਨਾ ਕਰ ਰਿਹਾ ਹੈ। ਇਸ ਲਈ ਇਸ ਬਿਲ ਨੂੰ ਰੱਦ ਕੀਤਾ ਜਾਣਾ ਚਾਹੀਦਾ। ਦਸ ਦਈਏ ਕਿ ਮੁਸਲਿਮ ਲੀਗ ਦੇ ਸੰਸਦ ਮੈਂਬਰ ਪੀ ਕੇ ਕੁਨਾਲਕੁੱਟੀ ਨੇ ਬਿਲ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਬਿਲ ਦੇ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਹੈ। ਇਹ ਬਿਲ ਸਾਡੇ ਸੰਵਿਧਾਨ ਤੇ ਅਧਿਕਾਰਾਂ ਦੇ ਖਿਲਾਫ ਹੈ।


