ਕਾਂਗਰਸ ‘ਚ ਮੁੜ ਵਾਪਸੀ ਦੀਆਂ ਖਬਰਾਂ ‘ਤੇ ਬੋਲੇ ਕੈਪਟਨ, ‘ਹੁਣ ਪਾਰਟੀ ‘ਚ ਨਹੀਂ ਰਹਿ ਸਕਦਾ’

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਵੀਂ ਪਾਰਟੀ ਬਣਾਉਣ ਐਲਾਨ ਤੋਂ ਬਾਅਦ ਕਾਂਗਰਸ ਵਿਚ ਭੂਚਾਲ ਮਚਿਆ ਹੋਇਆ ਹੈ। ਇਸ ਦੌਰਾਨ ਖਬਰਾਂ ਸਨ ਕਿ…

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਵੀਂ ਪਾਰਟੀ ਬਣਾਉਣ ਐਲਾਨ ਤੋਂ ਬਾਅਦ ਕਾਂਗਰਸ ਵਿਚ ਭੂਚਾਲ ਮਚਿਆ ਹੋਇਆ ਹੈ। ਇਸ ਦੌਰਾਨ ਖਬਰਾਂ ਸਨ ਕਿ ਕਾਂਗਰਸ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਦੀ ਤਿਆਰੀ ਕਰ ਸਕਦੀ ਹੈ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਸਟੈਂਡ ਸਾਫ ਕੀਤਾ ਹੈ।

Also Read: ਪੰਜਾਬ ‘ਚ ਤਬਾਦਲਿਆਂ ਦਾ ਦੌਰ ਜਾਰੀ, 3 IPS ਅਧਿਕਾਰੀਆਂ ਦੀ ਹੋਈ ਬਦਲੀ, ਦੇਖੋ ਸੂਚੀ

ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਕਾਂਗਰਸ ਨਾਲ ਬੈਕਐਂਡ ਗੱਲਬਾਤ ਦੀਆਂ ਰਿਪੋਰਟਾਂ ਗਲਤ ਹਨ। ਤਾਲਮੇਲ ਦਾ ਸਮਾਂ ਖਤਮ ਹੋ ਗਿਆ ਹੈ। ਪਾਰਟੀ ਤੋਂ ਵੱਖ ਹੋਣ ਦਾ ਫੈਸਲਾ ਕਾਫੀ ਸੋਚ ਵਿਚਾਰ ਤੋਂ ਬਾਅਦ ਲਿਆ ਗਿਆ ਅਤੇ ਅੰਤਿਮ ਹੈ। ਮੈਂ ਸੋਨੀਆ ਗਾਂਧੀ ਜੀ ਦੇ ਸਮਰਥਨ ਲਈ ਧੰਨਵਾਦੀ ਹਾਂ ਪਰ ਹੁਣ ਕਾਂਗਰਸ ਵਿੱਚ ਨਹੀਂ ਰਹਾਂਗਾ। 


ਇਸ ਤੋਂ ਅੱਗੇ ਉਨ੍ਹਾਂ ਆਪਣੇ ਦੂਜੇ ਟਵੀਟ ਵਿਚ ਕਿਹਾ ਕਿ ਮੈਂ ਜਲਦੀ ਹੀ ਆਪਣੀ ਪਾਰਟੀ ਲਾਂਚ ਕਰਾਂਗਾ ਅਤੇ ਕਿਸਾਨਾਂ ਦਾ ਮੁੱਦਾ ਹੱਲ ਹੋਣ ‘ਤੇ ਪੰਜਾਬ ਚੋਣਾਂ 2022 ਲਈ ਭਾਜਪਾ, ਵੱਖ ਹੋਏ ਅਕਾਲੀ ਧੜਿਆਂ ਅਤੇ ਹੋਰਾਂ ਨਾਲ ਸੀਟਾਂ ਦੀ ਵੰਡ ਲਈ ਗੱਲਬਾਤ ਕਰਾਂਗਾ। ਮੈਂ ਪੰਜਾਬ ਅਤੇ ਇਸ ਦੇ ਕਿਸਾਨਾਂ ਦੇ ਹਿੱਤ ਵਿੱਚ ਮਜ਼ਬੂਤ ਸਮੂਹਿਕ ਤਾਕਤ ਬਣਾਉਣਾ ਚਾਹੁੰਦਾ ਹਾਂ।

Also Read: ਮਹਿੰਗੀ ਬਿਜਲੀ ਉੱਤੇ CM ਚੰਨੀ ਦੀ ਵੱਡੀ ਕਾਰਵਾਈ: GVK ਕੰਪਨੀ ਨਾਲ PPA ਰੱਦ

Leave a Reply

Your email address will not be published. Required fields are marked *