ਚੰਡੀਗੜ੍ਹ (ਇੰਟ.)- ਮੁੱਖ ਮੰਤਰੀ ਦੀ ਕੁਰਸੀ ਨੂੰ ਚੁਣੌਤੀ ਮਿਲਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਪਹਿਲੀ ਵਾਰ ਸ਼ਕਤੀ ਪ੍ਰਦਰਸ਼ਨ ਕੀਤਾ। ਮਾਝਾ ਏਰੀਆ ਦੇ 3 ਮੰਤਰੀਆਂ ਸੁਖਜਿੰਦਰ ਰੰਧਾਵਾ, ਤ੍ਰਿਪਤ ਰਾਜਿੰਦਰ ਬਾਜਵਾ ਅਤੇ ਸੁੱਖ ਸਰਕਾਰੀਆ ਨੇ ਕੈਪਟਨ ਦੇ ਖਿਲਾਫ ਬਗਾਵਤ ਦੀ ਅਗਵਾਈ ਕੀਤੀ ਸੀ। ਇਸ ਤੋਂ ਬਾਅਦ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ‘ਤੇ ਅਮਰਿੰਦਰ ਦਾ ਸਿਆਸੀ ਡਿਨਰ ਰੱਖਿਆ ਗਿਆ। ਵਿਧਾਇਕਾਂ ਨੂੰ ਇਹ ਵੀ ਮੈਸੇਜ ਸੀ ਕਿ ਕੈਪਟਨ ਅਮਰਿੰਦਰ ਸਿੰਘ ਇਸ ਵਿਚ ਸ਼ਾਮਲ ਰਹਿਣਗੇ। ਇਸ ਤੋਂ ਬਾਅਦ ਡਿਨਰ ਵਿਚ 58 ਵਿਧਾਇਕਾਂ ਅਤੇ 8 ਸੰਸਦ ਮੈਂਬਰਾਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਹੀ ਨਹੀਂ, ਤਕਰੀਬਨ 30 ਨੇਤਾ ਵੀ ਸ਼ਾਮਲ ਹੋਏ, ਜੋ ਪਿਛਲੀ ਵਾਰ ਵਿਧਾਨ ਸਭਾ ਚੋਣਾਂ ਹਾਰ ਗਏ ਸਨ।
Read more- ਕਾਬੁਲ ਹਵਾਈ ਅੱਡੇ ‘ਤੇ ਹੋਇਆ ਜ਼ਬਰਦਸਤ ਧਮਾਕਾ, 72 ਲੋਕਾਂ ਦੀ ਮੌਤ
ਇਹੀ ਨਹੀਂ 10ਵੇਂ ਵਿਧਾਇਕ ਵੀ ਸ਼ਾਮਲ ਹੋਏ। ਜੋ ਬਗਾਵਤ ਕਰਨ ਵਾਲੇ ਧੜੇ ਦੇ ਨਾਲ ਮੀਟਿੰਗ ਵਿਚ ਸ਼ਾਮਲ ਹੋਏ ਸਨ। ਜ਼ਾਹਿਰ ਤੌਰ ‘ਤੇ ਹੁਣ ਕੈਪਟਨ ਖੇਮੇ ਨੇ ਸਾਫ ਕਰ ਦਿੱਤਾ ਹੈ ਕਿ ਪੰਜਾਬ ਵਿਚ ਉਨ੍ਹਾਂ ਦੀ ਕੁਰਸੀ ਸਿਰਫ ਹਾਈਕਮਾਨ ਦੇ ਸਪੋਰਟ ਹੀ ਨਹੀਂ ਸਗੋਂ ਬਹੁਮਤ ਦੇ ਲਿਹਾਜ਼ ਨਾਲ ਵੀ ਪੂਰੀ ਤਰ੍ਹਾਂ ਸੇਫ ਹੈ। ਉਥੇ ਹੀ ਕਾਂਗਰਸ ਹਾਈਕਮਾਨ ਦੀਆਂ ਅਗਲੀਆਂ ਚੋਣਾਂ ਵਿਚ ਅਗਵਾਈ ਦੇ ਐਲਾਨ ਤੋਂ ਬਾਅਦ ਹੁਣ ਨਵਜੋਤ ਸਿੱਧੂ ਨੂੰ ਅਮਰਿੰਦਰ ਸਿੰਘ ਨੇ ਵੀ ਸੰਦੇਸ਼ ਦੇ ਦਿੱਤਾ ਹੈ ਕਿ ਭਾਵੇਂ ਉਹ ਪਾਰਟੀ ਪ੍ਰਧਾਨ ਬਣ ਗਏ ਹੋਣ ਪਰ ਪੰਜਾਬ ਵਿਚ ਕਾਂਗਰਸ ਦੇ ਕੈਪਟਨ ਉਹੀ ਹਨ। ਖਾਸ ਗੱਲ ਇਹਵੀ ਹੈ ਕਿ ਰਾਣਾ ਸੋਢੀ ਦੇ ਜਿਸ ਚੰਡੀਗੜ੍ਹ ਸਥਿਤ ਘਰ ਵਿਚ ਇਹ ਡਿਨਰ ਰੱਖਿਆ ਗਿਆ, ਮੰਤਰੀ ਰਹਿੰਦੇ ਹੋਏ ਨਵਜੋਤ ਸਿੱਧੂ ਇਥੇ ਰਹਿੰਦੇ ਸਨ।
Read more- ਪੰਜਾਬ ਕੈਬਨਿਟ ਨੇ ਗ੍ਰਾਮ ਸੇਵਕਾਂ ਦੀ ਘੱਟੋ-ਘੱਟ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਕਰਨ ਨੂੰ ਦਿੱਤੀ ਮਨਜ਼ੂਰੀ
ਕੈਪਟਨ ਦੀ ਕੁਰਸੀ ਨੂੰ ਚੁਣੌਤੀ ਦੇਣ ਵਾਲਾ ਬਾਗੀ ਧੜਾ ਕਾਂਗਰਸ ਦੇ ਅੰਦਰ ਅਲਗ-ਥਲੱਗ ਪੈ ਗਿਆ ਹੈ। ਸੀ.ਐੱਮ. ਚਿਹਰਾ ਬਦਲਣ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਤੋਂ ਜੋਸ਼ ਵਿਚ ਦੇਹਰਾਦੂਨ ਪਹੁੰਚੇ ਮੰਤਰੀਆਂ ਨੂੰ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਬੇਰੰਗ ਮੋੜ ਦਿੱਤਾ। ਫਿਰ ਇਹ ਵੀ ਸੰਦੇਸ਼ ਦੇ ਦਿੱਤਾ ਗਿਆ ਕਿ ਨਵਜੋਤ ਸਿੱਧੂ ਪਾਰਟੀ ਪ੍ਰਧਾਨ ਜ਼ਰੂਰ ਹਨ ਪਰ ਕਾਂਗਰਸ ਵਿਚ ਉਨ੍ਹਾਂ ਦੀ ਮਨਮਰਜ਼ੀ ਨਹੀਂ ਚੱਲੇਗੀ।
ਕੈਪਟਨ ਦੇ ਨੇੜਲੇ ਵਿਧਾਇਕ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਗਲੀਆਂ ਚੋਣਾਂ ਵਿਚ ਕੈਪਟਨ ਹੀ ਕਾਂਗਰਸ ਦੀ ਅਗਵਾਈ ਕਰਨਗੇ। ਇਸ ਨਾਲ ਪੂਰੀ ਪਾਰਟੀ, ਵਿਧਾਇਕਾਂ ਅਤੇ ਸਾਰੇ ਨੇਤਾਵਾਂ ਨੂੰ ਮੈਸੇਜ ਜਾ ਚੁੱਕਾ ਹੈ। ਕੈਪਟਨ ਦੇ ਨਾਲ ਜੁਟ ਕੇ ਸਾਰੇ ਹਾਈਕਮਾਨ ਦਾ ਹੁਕਮ ਮੰਨ ਰਹੇ ਹਨ। ਹਾਈ ਕਮਾਨ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੇ ਐਲਾਨ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਹਰਕਤ ਵਿੱਚ ਆ ਗਏ ਹਨ। ਕੈਪਟਨ ਨੇ ਆਪਣੀ ਡਿਨਰ ਡਿਪਲੋਮੇਸੀ ਨਾਲ ਪਹਿਲਾਂ ਆਪਣੇ ਪੱਖ ਦੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਨਾਲ ਮੇਲ-ਜੋਲ ਵਧਾਇਆ। ਪੰਜਾਬ ਵਿੱਚ ਕਾਂਗਰਸ ਦੇ 80 ਵਿਧਾਇਕ ਤੇ ਅੱਠ ਸੰਸਦ ਮੈਂਬਰ ਹਨ, ਜਿਨ੍ਹਾਂ ਵਿੱਚੋਂ 59 ਐਮਐਲਏ ਤੇ ਸਾਰੇ ਐਮਪੀ ਕੈਪਟਨ ਦੀ ਡਿਨਰ ਪਾਰਟੀ ਵਿੱਚ ਸ਼ਾਮਲ ਹੋਏ ਹਨ।





