ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਤੋਂ ਟਿਕਟ ਨਾ ਮਿਲਣ ਤੇ ਮਹਿੰਦਰ ਸਿੰਘ ਕੇਪੀ ਕੈਪਟਨ ਤੋਂ ਕਾਫੀ ਨਾਰਾਜ ਚੱਲ ਰਹੇ ਸੀ।
ਪਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਘਰ ਆਕੇ ਖੁਦ ਉਹਨਾਂ ਦੀ ਸਾਰੀ ਨਾਰਾਜਗੀ ਦੂਰ ਕੀਤੀ।
ਕੈਪਟਨ ਨਾਲ ਮੁਲਾਕਾਤ ਤੋਂ ਬਾਅਦ ਮਹਿੰਦਰ ਕੇਪੀ ਨੇ ਕਿਹਾ ਕਿ ਉਹ ਪੰਜਾਬ ਦੀਆਂ 13 ਦੀਆਂ 13 ਸੀਟਾਂ ਲਈ ਉਹਨਾਂ ਦੇ ਨਾਲ ਹਨ।
ਨਾਲ ਹੀ ਉਹਨਾਂ ਨੇ ਆਪਣਾ ਪੂਰਾ ਸਹਿਯੋਗ ਕਾਂਗਰਸ ਨੂੰ ਦੇਣ ਦੀ ਵੀ ਆਖੀ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਲੋਕਸਭਾ ਚੋਣਾਂ ਦੇ ਲਈ ਕਾਂਗਰਸ ਪਾਰਟੀ ਦੇ ਲਈ ਪ੍ਰਚਾਰ ਵੀ ਕਰਨਗੇ। ਦੱਸਣਯੋਗ ਗੱਲ ਹੈ ਕਿ ਜਲੰਧਰ ਤੋਂ ਲੋਕਸਭਾ ਚੋਣ ਲਈ ਟਿਕਟ ਨਾ ਮਿਲਣ ਤੇ ਕੇਪੀ ਨਾਰਾਜ ਹੋ ਗਏ ਸੀ।




