ਪੰਜਾਬ ਮੁੱਖ ਮੰਤਰੀ ਦੇ ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਮੋਦੀ ਦਾ ਵਧਾਈ ਸੰਦੇਸ਼

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜਨਮਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜਨਮਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਇਸਦੇ ਨਾਲ ਹੀ ਦੇਸ਼ ਦੇ ਕਈ ਸਿਆਸੀ ਨੇਤਾਵਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਦਿੱਤੀ ਹੈ। ਦੱਸ ਦਈਏ ਸਿਆਸਤ ਵਿੱਚ ਆਉਣ ਤੋਂ ਪਹਿਲਾਂ, ਕੈਪਟਨ ਭਾਰਤੀ ਫੌਜ ਵਿੱਚ ਸੇਵਾ ਨਿਭਾ ਚੁੱਕੇ ਹਨ, ਜਿੱਥੇ ਤੋਂ ਉਹਨਾਂ ਨੂੰ ਕੈਪਟਨ ਦਾ ਅਹੁਦਾ ਮਿਲਿਆ ਹੈ।

• ਪੰਜਾਬ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜਨਮ 11 ਮਾਰਚ 1942 ਨੂੰ ਮਹਾਰਾਜ ਯਾਦਵਿੰਦਰ ਸਿੰਘ ਅਤੇ ਮਾਤਾ ਜੀ ਮਹਿੰਦਰ ਕੌਰ ਦੇ ਘਰ ਪਟਿਆਲੇ ਵਿਖੇ ਹੋਇਆ ਸੀ।

• ਸਾਲ 1964 ‘ਚ ਪ੍ਰਨੀਤ ਕੌਰ ਨਾਲ ਇਨ੍ਹਾਂ ਦਾ ਵਿਆਹ ਹੋਇਆ। ਉਹ ਮਨਮੋਹਨ ਸਿੰਘ ਦੀ ਸਰਕਾਰ ਵਿੱਚ ਭਾਰਤ ਦੇ ਵਿਦੇਸ਼ ਰਾਜ ਮੰਤਰੀ ਰਹਿ ਚੁੱਕੀ ਹਨ। ਦੋਵਾਂ ਦਾ ਇਕ ਬੇਟਾ, ਰਣਇੰਦਰ ਸਿੰਘ ਅਤੇ ਧੀ ਜੈ ਇੰਦਰ ਕੌਰ ਹੈ।

• ਅਮਰਿੰਦਰ ਸਿੰਘ 1963 ਵਿੱਚ ਨੈਸ਼ਨਲ ਡਿਫੈਂਸ ਅਕੈਡਮੀ ਅਤੇ ਇੰਡੀਅਨ ਮਿਲਟਰੀ ਅਕੈਡਮੀ ਵਿੱਚ ਪੜ੍ਹਨ ਤੋਂ ਬਾਅਦ ਭਾਰਤੀ ਫੌਜ ਵਿਚ ਭਰਤੀ ਹੋਏ ਸਨ।

•ਹਾਲਾਂਕਿ ਉਨ੍ਹਾਂ 1965 ਦੇ ਸ਼ੁਰੂ ‘ਚ ਅਸਤੀਫਾ ਦੇ ਦਿੱਤਾ ਸੀ, ਪਰੰਤੂ ਇਕ ਵਾਰ ਫਿਰ ਪਾਕਿਸਤਾਨ ਨਾਲ ਲੜਾਈ ਸ਼ੁਰੂ ਹੋਣ ਕਾਰਨ ਦੁਬਾਰਾ ਫ਼ੌਜ ਵਿੱਚ ਭਰਤੀ ਹੋਏ ਸੀ। ਉਨ੍ਹਾਂ ਜੰਗ ਤੋਂ ਬਾਅਦ ਫ਼ੌਜ ਨੂੰ ਦੁਬਾਰਾ ਛੱਡ ਦਿੱਤਾ।

•ਅਮਰਿੰਦਰ ਸਿੰਘ 1980 ਵਿੱਚ ਕੈਪਟਨ ਭਗਵਾਨ ਸਿੰਘ ਦੀ ਪ੍ਰਧਾਨਗੀ ਸਮੇਂ ਤੋਂ ਹੀ ਆਲ ਇੰਡੀਆ ਜਾਟ ਮਹਾਂਸਭਾ ਨਾਲ ਜੁੜੇ ਹੋਏ ਹਨ ਅਤੇ ਹੁਣ ਉਸਦੇ ਪ੍ਰਧਾਨ ਹਨ।

ਰਾਜੀਵ ਗਾਂਧੀ ਲਿਆਏ ਸੀ ਸਿਆਸਤ ‘ਚ

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ, ਕੈਪਟਨ ਅਮਰਿੰਦਰ ਸਿੰਘ ਨੂੰ ਸਿਆਸਤ ‘ਚ ਲੈ ਕੇ ਆਏ ਸੀ। ਦੋਵਾਂ ‘ਚ ਚੰਗੀ ਦੋਸਤੀ ਸੀ। 1980 ‘ਚ ਪਹਿਲੀ ਵਾਰ ਅਮਰਿੰਦਰ ਸਿੰਘ ਨੇ ਲੋਕਸਭਾ ਚੋਣ ਜਿੱਤੀ ਸੀ। ਇਸ ਤੋਂ ਬਾਅਦ ਆਪ੍ਰੇਸ਼ਨ ਬਲਿਉ ਸਟਾਰ ਦੇ ਵਿਰੋਧ ਵਿੱਚ ਉਨ੍ਹਾਂ 1984 ਵਿੱਚ ਲੋਕ ਸਭਾ ਅਤੇ ਕਾਂਗਰਸ ਦੋਵਾਂ ਦੀ ਮੈਂਬਰਸ਼ਿਪ ਤੋਂ ਅਸਤੀਫਾ ਵੀ ਦੇ ਦਿੱਤਾ ਸੀ।

Image result for Captain Amarinder Singh With rajiv Gandhi

ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਲੈਣ ਤੋਂ ਬਾਅਦ, ਰਾਜ ਵਿਧਾਨ ਸਭਾ ਚੋਣ ਲੜੀ ਅਤੇ ਰਾਜ ਸਰਕਾਰ ਵਿੱਚ ਮੰਤਰੀ ਬਣੇ। 1992 ਵਿੱਚ, ਉਹ ਅਕਾਲੀ ਦਲ ਤੋਂ ਵੱਖ ਹੋ ਗਏ ਅਤੇ ਸ਼੍ਰੋਮਣੀ ਅਕਾਲੀ ਦਲ ਨਾਂ ਦੀ ਇਕ ਨਵੀਂ ਪਾਰਟੀ ਬਣਾਈ। 1998 ‘ਚ ਜਿੱਤ ਦੀ ਘਾਟ ਕਾਰਨ, ਕੈਪਟਨ ਨੇ ਇਸ ਪਾਰਟੀ ਦਾ ਕਾਂਗਰਸ ‘ਚ ਰਲੇਵਾ ਕਰ ਦਿੱਤਾ। ਇਸ ਚੋਣ ਵਿੱਚ ਅਮਰਿੰਦਰ ਸਿੰਘ ਨੂੰ ਆਪਣੀ ਵਿਧਾਨ ਸਭਾ ਸੀਟ ਉੱਤੇ ਕੁੱਲ 856 ਵੋਟਾਂ ਮਿਲੀਆਂ।

ਲਿਖਣ ਦੇ ਸ਼ੁਕੀਨ

ਸਿਆਸਤ ਦੇ ਨਾਲ ਕੈਪਟਨ ਸਰਕਾਰ ਇਕ ਚੰਗੀ ਲਿਖਾਰੀ ਵੀ ਹੈ। ਉਨ੍ਹਾਂ ਕਈ ਕਿਤਾਬਾਂ ਜਿਵੇਂ ‘ਦਿ ਲਾਸ ਸਨਸੇਟ’ ਅਤੇ ‘ਦਿ ਰਾਈਜ਼ ਐਂਡ ਫਾਲ ਆਫ ਲਾਹੌਰ ਦਰਬਾਰ ‘ ਹਨ। ਉਨ੍ਹਾਂ ਏ ਰਿਜ ਟੂ ਫਾਰ, ਲੇਸਟ ਵੀ ਫੋਰਗੇਟ ਅਤੇ ਦਿ ਸਿੱਖ ਇਨ ਬ੍ਰਿਟੇਨ: 150 ਇਅਰਸ ਆਫ ਫੋਟੋਗ੍ਰਾਫਸ ਲਿਖੀਆਂ। ਉਨ੍ਹਾਂ ਦੀ ਹਾਲ ਹੀ ‘ਚ ਲਿਖੀ ਕਿਤਾਬਾਂ, ਆਨਰ ਐਂਡ ਫਿਡੇਲਿਟੀ: ਇੰਡੀਆਜ਼ ਮਿਲਟਰੀ ਕੰਟਰੀਬਿਉਸ਼ਨ ਟੂ ਦਿ ਗ੍ਰੇਟ ਵਾਰ, ਸਾਲ 1914–1918 ਵਿੱਚ ਚੰਡੀਗੜ੍ਹ ਵਿੱਚ ਜਾਰੀ ਕੀਤੀ ਗਈ ਸੀ। ਇਸ ਤੋਂ ਇਲਾਵਾ, ਦਿ ਮੌਨਸੂਨ ਵਾਰ: ਯੰਗ ਆਫਿਸਰ ਰੇਮੈਨਿਸ- 1965 ਭਾਰਤ ਪਾਕਿਸਤਾਨ ਵਾਰ, ਜਿਸ ਵਿੱਚ ਉਨ੍ਹਾਂ ਆਪਣੀ ਜੰਗ ਦੇ ਤਜ਼ਰਬਿਆਂ ਨੂੰ ਦਰਸਾਇਆ ਹੈ।

Image result for Captain Amarinder Singh S books

 

Leave a Reply

Your email address will not be published. Required fields are marked *