ਅਸਤੀਫ਼ੇ ਮਗਰੋਂ ਨਵਜੋਤ ਸਿੱਧੂ ਦੇ ਬੂਰੇ ਹਾਲ, ਪਾਰਟੀ ਤੋਂ ਵੀ ਗਏ ਤੇ ਤਨਖਾਹ ਤੋਂ ਵੀ ਗਏ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਸਾਬਕਾ ਬੱਲੇਬਾਜ ਤੇ ਪੰਜਾਬ ਕੈਬਨਿਟ ਦੇ ਸਾਬਕਾ ਮੰਤਰੀ ਨਵਜੋਤ ਸਿੰਭ ਸਿੱਧੂ, ਜੋ ਕਿ ਆਪਣੇ ਬੇਬਾਕ ਬੋਲ ਦੇ ਚਲਦਿਆਂ ਸੁਰਖੀਆਂ ‘ਚ ਬਣੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਸਾਬਕਾ ਬੱਲੇਬਾਜ ਤੇ ਪੰਜਾਬ ਕੈਬਨਿਟ ਦੇ ਸਾਬਕਾ ਮੰਤਰੀ ਨਵਜੋਤ ਸਿੰਭ ਸਿੱਧੂ, ਜੋ ਕਿ ਆਪਣੇ ਬੇਬਾਕ ਬੋਲ ਦੇ ਚਲਦਿਆਂ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਅਹੁਦੇ ਤੋਂ  ਕਿਸੇ ਕਾਰਨ ਵਜੋਂ ਅਸਤੀਫਾ ਦੇ ਦਿੱਤਾ ਹੈ ਪਰ ਅਸਤੀਫੇ ਦੀ ਵਿਧਾਨਸਭਾ ਵਿੱਚ ਨੋਟੀਫਿਕੇਸ਼ਨ ਭੇਜਣ ਤੋਂ ਬਾਅਦ ਉਨ੍ਹਾਂ ਦੀ ਤਨਖਾਹ ਵੀ ਰੋਕ ਲਈ ਗਈ ਹੈ। ਹੁਣ ਆਲਮ ਇਹ ਹੈ ਕਿ, ਸਿੱਧੂ ਪਾਰਟੀ ਤੋਂ ਵੀ ਗਏ ਤੇ ਤਨਖਾਹ ਤੋਂ ਵੀ ਗਏ।

navjot singh sidhu salary

 

ਦੱਸਣਯੋਗ ਗੱਲ ਇਹ ਹੈ ਕਿ, ਅਸਤੀਫਾ ਦੇਣ ਤੋਂ ਬਾਅਦ ਸਿੱਧੂ ਨੇ ਆਪਣੇ ਪਿਛਲੇ 4 ਮਹੀਨਿਆਂ ਦੀ ਬਣਦੀ ਤਨਖਾਹ ਵੀ ਨਹੀਂ ਲਈ ਹੈ। ਅਸਲ ਗੱਲ ਇਹ ਦੱਸੀ ਜਾ ਰਹੀ ਹੈ ਕਿ, ਸਿੱਧੂ ਆਪ ਸੈਲਰੀ ਲਈ ਅਪਲਾਈ ਨਹੀਂ ਕਰ ਰਹੇ। ਸੂਤਰਾਂ ਦੇ ਹਵਾਲਿਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸਿੱਧੂ ਨੂੰ ਵਿਧਾਨਸਭਾ ਵਲੋਂ 20 ਜੁਲਾਈ 2019 ਤੱਕ ਦੀ ਤਨਖਾਹ ਹੀ ਜਾਰੀ ਕੀਤੀ ਗਈ ਹੈ।

ਨਵਜੋਤ ਸਿੱਧੂ ਨੇ ਬਿਨਾਂ ਕਿਸੇ ਦਬਾਅ ਦੇ ਕੁਝ ਸਮੇਂ ਪਹਿਲਾਂ ਕਾਂਗਰਸ ਦੇ ਕੌਮੀ ਪ੍ਰਧਾਨ ਅਹੁਦੇ ਵਜੋਂ ਆਪਣਾ ਅਸਤੀਫਾ ਰਾਹੁਲ ਗਾਂਧੀ ਨੂੰ ਇੱਕ ਚਿੱਠੀ ‘ਚ ਲਿਖ ਕੇ ਭੇਜ ਦਿੱਤਾ ਸੀ। ਸਿੱਧੂ ਨੇ ਇਹ ਜਾਣਕਾਰੀ ਆਪਣੇ ਟਵੀਟਰ ਹੈਂਡਲ ‘ਤੇ ਵੀ ਸਾਂਝੀ ਕੀਤੀ ਸੀ।

Leave a Reply

Your email address will not be published. Required fields are marked *