ਮੋਗਾ ਚ 200 ਏਕੜ ਸੋਨੇ ਦੀ ਕਣਕ ਦੀ ਫਸਲ ਸੜ੍ਹ ਕੇ ਸੁਆਹ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਿਸਾਨਾਂ ਨੂੰ ਲਗਾਤਾਰ ਕੁਦਰਤ ਦੀ ਮਾਰ ਪੈ ਰਹੀ ਹੈ ਜਿਸ ਕਾਰਨ ਪਹਿਲਾ ਕਿਸਾਨਾਂ ਨੂੰ ਮੀਂਹ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਬਾਅਦ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਿਸਾਨਾਂ ਨੂੰ ਲਗਾਤਾਰ ਕੁਦਰਤ ਦੀ ਮਾਰ ਪੈ ਰਹੀ ਹੈ ਜਿਸ ਕਾਰਨ ਪਹਿਲਾ ਕਿਸਾਨਾਂ ਨੂੰ ਮੀਂਹ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਬਾਅਦ ਕਿਸਾਨਾਂ ਦੀ ਪੱਕੀ ਪਕਾਈ ਫਸਲ ਅੱਗ ਦੀ ਭੇਂਟ ਚੜ੍ ਰਹੀ ਹੈ। ਦਸ ਦਈਏ ਕਿ ਕਿਸਾਨਾਂ ਦੀ ਪਕੀ ਪਕਾਈ ਫਸਲ ਨੂੰ ਅੱਗ ਲੱਗ ਰਹੀ ਹੈ ਇਸ ਤਰ੍ਹਾਂ ਦਾ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਦਾ ਇਕ ਹੋਰ ਤਾਜਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿਸਾਨ ਦੀ 200 ਏਕੜ ਫਸਲ ਸੜ੍ਹ ਕੇ ਸੁਆਹ ਹੋ ਗਈ।

Wheat field Wheat field  ਦਸ ਦਈਏ ਕਿ ਮੋਗਾ ਦੇ ਬੇਘੀਪੂਰਾ ਚ ਕਿਸਾਨਾਂ ਦੀ ਪੱਕੀ ਪਕਾਈ ਫਸਲ ਨੂੰ ਭਿਆਨਕ ਅੱਗ ਲੱਗ ਗਈ ਜਿਸ ਕਾਰਨ 200 ਏਕੜ ਦੀ ਫਸਲ ਸੜ੍ਹ ਕੇ ਸੁਆਹ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਫਸਲ ਨੂੰ ਇਹਨੀ ਜਿਆਦਾ ਭਿਆਨਕ ਅੱਗ ਸ਼ਾਟ ਸਰਕਟ ਦੇ ਕਾਰਨ ਲੱਗੀ ਸੀ।

Wheat field

ਉੱਥੇ ਹੀ ਇਸ ਮਾਮਲੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਹੈ ਜਿਸ ਕਾਰਨ ਉਹਨਾਂ ਨੇ ਸਰਕਾਰ ਕੋਲੋਂ ਮੁਆਵਜੇ ਦੀ ਮੰਗ ਕੀਤੀ ਹੈ। ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫਾਇਰ ਬ੍ਰਿਗੇਡ ਦੇ ਸਮੇਂ ਸਿਰ ਨਾ ਪਹੁੰਚਣ ਕਾਰਨ ਪਿੰਡਾਵਾਲਿਆ ਨੇ ਅੱਗ ਤੇ ਕਾਬੂ ਪਾ ਲਿਆ ਸੀ।

Leave a Reply

Your email address will not be published. Required fields are marked *