ਮੁੰਬਈ : ਸੋਸ਼ਲ ਮੀਡੀਆ (Social Media) ‘ਤੇ ਦਮਦਾਰ ਤਰੀਕੇ ਨਾਲ ਆਪਣੀ ਗੱਲ ਰੱਖਣ ਵਾਲੀਆਂ 100 ਮੰਨੀਆਂ-ਪ੍ਰਮੰਨੀਆਂ ਮੁਸਲਿਮ ਔਰਤਾਂ (Well-known Muslim women) ਖਿਲਾਫ ਉਤਰਾਖੰਡ (Uttarakhand) ਦੀ ਇਕ ਮਹਿਲਾ ਨੇ ਆਪਣੇ ਸਾਥੀ ਨਾਲ ਮਿਲ ਕੇ ਸਾਜ਼ਿਸ਼ ਰਚੀ। ਉਸੇ ਮਹਿਲਾ ਅਤੇ ਉਸ ਦੇ ਦੋਸਤ ਨੇ ਬੁਲੀ ਬਾਈ ਐਪ (Bully bai app) ਰਾਹੀਂ ਉਨ੍ਹਾਂ ਔਰਤਾਂ ਨੂੰ ਲੈ ਕੇ ਅਪਮਾਨਜਨਕ ਅਤੇ ਮੰਦਭਾਗੀਆਂ ਗੱਲਾਂ (Insulting and unfortunate things) ਲਿਖੀਆਂ। ਉਨ੍ਹਾਂ ਦੀ ਬੋਲੀ ਲਗਾਉਣ ਵਰਗਾ ਘਿਣੌਨਾ ਕੰਮ ਕੀਤਾ। ਪੁਲਿਸ ਨੇ ਸ਼ਾਤਿਰ ਮਹਿਲਾ ਦੇ ਸਾਥੀ ਨੂੰ ਵੀ ਬੈਂਗਲੁਰੂ ਤੋਂ ਗ੍ਰਿਫਤਾਰ (Arrested from Bangalore) ਕਰ ਲਿਆ ਹੈ। Also Read : ਚੀਨ ਦੇ ਕੂੜਪ੍ਰਚਾਰ ‘ਤੇ ਭਾਰਤ ਵਲੋਂ ਜਵਾਬੀ ਹਮਲਾ, ਜਾਰੀ ਕੀਤੀਆਂ ਭਾਰਤੀ ਫੌਜ ਦੀਆਂ ਤਸਵੀਰਾਂ
ਬੁਲੀ ਬਾਈ ਐਪ ਕਾਂਡ ਦੇ ਦੂਜੇ ਮੁਲਜ਼ਮ ਦਾ ਨਾਂ ਵਿਸ਼ਾਲ ਕੁਮਾਰ ਹੈ। ਉਹ 21 ਸਾਲ ਦਾ ਇਕ ਇੰਜੀਨੀਅਰਿੰਗ ਦਾ ਵਿਦਿਆਰਥੀ ਹੈ। ਵਿਸ਼ਾਲ ਇਸ ਸਾਜ਼ਿਸ਼ ਦੀ ਮੁੱਖ ਦੋਸ਼ੀ ਮਹਿਲਾ ਦਾ ਦੋਸਤ ਹੈ। ਉਤਰਾਖੰਡ ਦੀ ਰਹਿਣ ਵਾਲੀ ਮੁੱਖ ਦੋਸ਼ੀ ਮਹਿਲਾ ਅਤੇ ਵਿਸ਼ਾਵ ਕੁਮਾਰ ਦੋਵੇਂ ਇਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਹਨ। ਉਸ ਸ਼ਾਤਿਰ ਨੂੰ ਮਹਿਲਾ ਨੂੰ ਪਹਿਲਾਂ ਹੀ ਹਿਰਾਸਤ ਵਿਚ ਲਿਆ ਗਿਆ ਹੈ। ਮੁੰਬਈ ਪੁਲਿਸ ਸਾਜ਼ਿਸ਼ਕਰਤਾ ਮਹਿਲਾ ਨੂੰ ਟ੍ਰਾਂਜ਼ਿਟ ਰਿਮਾਂਡ ‘ਤੇ ਲੈਣ ਲਈ ਉਤਰਾਖੰਡ ਦੀ ਅਦਾਲਤ ਵਿਚ ਪੇਸ਼ ਕਰੇਗੀ। ਪੁਲਿਸ ਮੁਤਾਬਕ ਦੋਵੇਂ ਇਕ ਦੂਜੇ ਨੂੰ ਜਾਣਦੇ ਹਨ। ਉਹ ਦੋਵੇਂ ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਦੋਸਤ ਹਨ। ਇਸ ਲਈ ਆਸਾਨੀ ਨਾਲ ਦੋਵੇਂ ਲਿੰਕ ਹੋਣ ਦੀ ਪੁਸ਼ਟੀ ਦੀ ਵੀ ਜਾਂਚ ਹੋ ਗਈ। Also Read : ਪੰਜਾਬ ਸਕੱਤਰੇਤ ਵਿਚ ਵੀ ਕੋਰੋਨਾ ਦਾ ਖੌਫ : ਮੁਲਾਜ਼ਮਾਂ ‘ਤੇ ਲੱਗੀਆਂ ਇਹ ਪਾਬੰਦੀਆਂ
ਇਸ ਸ਼ਰਮਨਾਕ ਕਾਂਡ ਦੀ ਮੁੱਖ ਦੋਸ਼ੀ ਮਹਿਲਾ ਬੁਲੀ ਬਾਈ ਐਪ ਨਾਲ ਜੁੜੇ ਤਿੰਨ ਖਾਤੇ ਸੰਚਾਲਿਤ ਕਰ ਰਹੀ ਸੀ। ਜਦੋਂ ਕਿ ਉਸ ਦਾ ਸ਼ਾਤਿਰ ਦੋਸਤ ਵਿਸ਼ਾਲ ਕੁਮਾਰ ਨੇ ਖਾਲਸਾ ਸੁਪ੍ਰੀਮਿਸਟ ਦੇ ਨਾਂ ਨਾਲ ਖਾਤਾ ਖੋਲਿਆ ਸੀ। ਤਾਂ ਜੋ ਲੋਕਾਂ ਨੂੰ ਗਲਤ ਫਹਿਮੀ ਹੋਵੇ ਅਤੇ ਉਹ ਖਾਲਸਾ ਨਾਲ ਮਤਲਬ ਇਹ ਕੱਢਣ ਕਿ ਇਸ ਸਾਜ਼ਿਸ਼ ਪਿੱਛੇ ਕੋਈ ਸਿੱਖ ਵਿਅਕਤੀ ਹੈ। ਪਰ ਦੋਹਾਂ ਮੁਲਜ਼ਮਾਂ ਦੀ ਸਾਜ਼ਿਸ਼ ਨੂੰ ਮੁੰਬਈ ਪੁਲਿਸ ਦੇ ਨਾਂ ਕਰ ਦਿੱਤਾ। 100 ਮੁਸਲਿਮ ਔਰਤਾਂ ਦੇ ਖਿਲਾਫ ਇਹ ਸਾਜ਼ਿਸ਼ ਬੇਹੱਦ ਸ਼ਾਤਿਰਾਨਾ ਤਰੀਕੇ ਨਾਲ ਰਚੀ ਗਈ ਸੀ। ਜਿਸ ਦੇ ਪਿੱਛੇ ਇਨ੍ਹਾਂ ਦੋਹਾਂ ਦੀ ਨਫਰਤ ਅਤੇ ਗੰਦੀ ਸੋਚ ਸੀ। ਉਤਰਾਖੰਡ ਤੋਂ ਫੜੀ ਗਈ ਉਸ ਸ਼ਾਤਿਰ ਮਹਿਲਾ ਨੂੰ ਮੁੰਬਈ ਲਿਆਂਦਾ ਜਾ ਰਿਹਾ ਹੈ।ਓਧਰ ਦਿੱਲੀ ਪੁਲਸ ਨੇ ਟਵਿੱਟਰ ਤੋਂ ਬੁਲੀ ਬਾਈ ਨਾਲ ਸਬੰਧਿਤ ਕੰਟੈਂਟ ਹਟਾਉਣ ਨੂੰ ਕਿਹਾ ਹੈ। ਇੰਨਾ ਹੀ ਨਹੀਂ ਦਿੱਲੀ ਪੁਲਿਸ ਨੇ ਟਵਿੱਟਰ ਤੋਂ ਉਸ ਅਕਾਉਂਟ ਬਾਰੇ ਜਾਣਕਾਰੀ ਮੰਗੀ ਹੈ। ਜਿਸ ਨੇ ਸਭ ਤੋਂ ਪਹਿਲਾਂ ਬੁਲੀ ਬਾਈ ਨੂੰ ਲੈ ਕੇ ਟਵੀਟ ਕੀਤਾ ਸੀ। ਦਿੱਲੀ ਪੁਲਸ ਨੇ ਗਿਟਹਬ ਤੋਂ ਬੁਲੀ ਬਾਈ ਬਣਾਉਣ ਵਾਲੇ ਬਾਰੇ ਵੀ ਜਾਣਕਾਰੀ ਮੰਗੀ ਹੈ।





