ਮੁੰਬਈ ‘ਚ 4 ਮੰਜ਼ਿਲਾ ਇਮਾਰਤ ਡਿੱਗਣ ਕਾਰਨ 11 ਮੌਤਾਂ, 23 ਲੋਕਾਂ ਨੂੰ ਸੁਰੱਖਿਅਤ ਕੱਢਿਆ ਬਾਹਰ

ਮੁੰਬਈ: ਸੋਮਵਾਰ ਦੇਰ ਰਾਤ ਮੁੰਬਈ ਦੇ ਕੁਰਲਾ ਇਲਾਕੇ ‘ਚ 4 ਮੰਜ਼ਿਲਾ ਰਿਹਾਇਸ਼ੀ ਇਮਾਰਤ ਡਿੱਗਣ ਕਾਰਨ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ…

ਮੁੰਬਈ: ਸੋਮਵਾਰ ਦੇਰ ਰਾਤ ਮੁੰਬਈ ਦੇ ਕੁਰਲਾ ਇਲਾਕੇ ‘ਚ 4 ਮੰਜ਼ਿਲਾ ਰਿਹਾਇਸ਼ੀ ਇਮਾਰਤ ਡਿੱਗਣ ਕਾਰਨ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 23 ਹੋਰਾਂ ਨੂੰ ਬਚਾਇਆ ਗਿਆ ਹੈ। ਉਹ ਸਾਰੇ ਉਸ ਇਮਾਰਤ ਦੇ ਮਲਬੇ ਹੇਠ ਦੱਬ ਗਏ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਮੌਕੇ ‘ਤੇ ਪ੍ਰਸ਼ਾਸਨਿਕ ਅਧਿਕਾਰੀ, ਪੁਲਿਸ ਅਧਿਕਾਰੀ ਅਤੇ ਹੋਰ ਮੌਜੂਦ ਹਨ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਕੁਰਲਾ ਦੇ ਨਾਇਕ ਮਿਊਂਸੀਪਲ ਸੋਸਾਇਟੀ ‘ਚ ਸਥਿਤ ਇਕ ਰਿਹਾਇਸ਼ੀ ਇਮਾਰਤ ਦਾ ‘ਵਿੰਗ’ ਸੋਮਵਾਰ ਦੇਰ ਰਾਤ ਢਹਿ ਗਿਆ। ਇਸ ਦੇ ਨੇੜੇ ਸਥਿਤ ਦੂਜੇ ‘ਵਿੰਗ’ ਦੇ ਡਿੱਗਣ ਦੀ ਵੀ ਸੰਭਾਵਨਾ ਹੈ।

Also Read: ਲਾਰੈਂਸ ਬਿਸ਼ਨੋਈ ਮੁੜ ਲਿਆਂਦਾ ਗਿਆ ਖਰੜ, ਅੰਮ੍ਰਿਤਸਰ ਪੁਲਿਸ ਨੂੰ ਮਿਲਿਆ ਹੈ 8 ਦਿਨ ਦਾ ਰਿਮਾਂਡ

ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ (ਬੀਐਮਸੀ) ਦੇ ਕਮਿਸ਼ਨਰ ਇਕਬਾਲ ਸਿੰਘ ਚਾਹਲ ਨੇ ਦੱਸਿਆ ਕਿ ਮਾਮੂਲੀ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਮੌਕੇ ‘ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਇਸ ਹਾਦਸੇ ‘ਚ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 23 ਲੋਕਾਂ ਨੂੰ ਬਚਾ ਲਿਆ ਗਿਆ ਹੈ। ਜ਼ਖਮੀਆਂ ਨੂੰ ਘਾਟਕੋਪਰ ਅਤੇ ਸਿਓਂ ਦੇ ਸਰਕਾਰੀ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਚਾਹਲ ਨੇ ਕਿਹਾ, “ਮੈਂ ਫਾਇਰ ਬ੍ਰਿਗੇਡ ਅਤੇ ਐਨਡੀਆਰਐਫ ਨੂੰ ਸਾਵਧਾਨੀ ਨਾਲ (ਖੋਜ ਅਤੇ ਬਚਾਅ) ਮੁਹਿੰਮ ਚਲਾਉਣ ਲਈ ਕਿਹਾ ਹੈ ਕਿਉਂਕਿ ਮਲਬੇ ਹੇਠ ਅਜੇ ਵੀ ਕੁਝ ਹੋਰ ਲੋਕ ਜ਼ਿੰਦਾ ਹੋ ਸਕਦੇ ਹਨ।”

Also Read: 20 ਕਿੱਲੋ ਤੋਂ ਵਧੇਰੇ ਆਈਸ ਡਰੱਗ ਸਮੇਤ ਦੋ ਮੁਲਜ਼ਮ ਕਾਬੂ, ਕਰੋੜਾਂ ‘ਚ ਹੈ ਕੀਮਤ

ਬੀਐਮਸੀ ਨੇ ਇਮਾਰਤ ਨੂੰ ਨੋਟਿਸ ਜਾਰੀ ਕੀਤਾ ਸੀ
ਵਧੀਕ ਨਗਰ ਨਿਗਮ ਕਮਿਸ਼ਨਰ ਅਸ਼ਵਨੀ ਭਿਡੇ ਨੇ ਪੀਟੀਆਈ ਨੂੰ ਦੱਸਿਆ ਕਿ ਬ੍ਰਿਹਨਮੁੰਬਈ ਮਿਉਂਸਪਲ ਕਾਰਪੋਰੇਸ਼ਨ (ਬੀਐਮਸੀ) ਨੇ 2013 ਤੋਂ ਲੈ ਕੇ ਹੁਣ ਤੱਕ ਕਈ ਵਾਰ ਇਮਾਰਤ ਦੀ ਮੁਰੰਮਤ ਕਰਵਾਉਣ ਲਈ ਮੁੰਬਈ ਮਿਉਂਸਪਲ ਕਾਰਪੋਰੇਸ਼ਨ ਐਕਟ ਦੇ ਉਪਬੰਧਾਂ ਦੇ ਤਹਿਤ ਨੋਟਿਸ ਭੇਜੇ ਹਨ, ਫਿਰ ਖਾਲੀ ਕਰ ਦਿੱਤੇ ਗਏ ਅਤੇ ਢਾਹੇ ਗਏ। ਐਨਡੀਆਰਐਫ ਦੇ ਕਮਾਂਡੈਂਟ ਅਨੁਪਮ ਸ੍ਰੀਵਾਸਤਵ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋ ਟੀਮਾਂ ਖੋਜ ਅਤੇ ਬਚਾਅ ਕਾਰਜ ਵਿੱਚ ਲੱਗੀਆਂ ਹੋਈਆਂ ਹਨ। ਮਿਊਂਸੀਪਲ ਅਧਿਕਾਰੀ ਨੇ ਦੱਸਿਆ ਕਿ ਢਹਿ-ਢੇਰੀ ਹੋਏ ‘ਵਿੰਗ’ ਦੇ ਨੇੜੇ ਇਕ ਹੋਰ ‘ਵਿੰਗ’ ਡਿੱਗਣ ਦੀ ਵੀ ਸੰਭਾਵਨਾ ਹੈ ਅਤੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।

Leave a Reply

Your email address will not be published. Required fields are marked *