ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਗੁਰਦਾਸਪੁਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਪਾਕਿਸਤਾਨੀ ਮਹਿਲਾ ਵੱਲੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਇਕ ਪਾਕਿਸਤਾਨੀ ਮਹਿਲਾ ਵੱਲੋਂ ਘੁਸਪੈਠ ਕੀਤੀ ਗਈ ਪਰ ਉਸਦੀ ਇਹ ਕੋਸ਼ਿਸ਼ ਨਾਕਾਮ ਸਾਬਿਤ ਹੋਈ।
ਦੱਸਿਆ ਜਾ ਰਿਹਾ ਹੈ ਕਿ ਘੁਸਪੈਠ ਕਰ ਰਹੀ ਮਹਿਲਾ ਨੂੰ BSF ਦੇ ਜਵਾਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਰੁਕੀ ਨਹੀਂ ਜਿਸ ਕਾਰਨ ਮਹਿਲਾ ਨੂੰ ਰੋਕਣ ਦੇ ਲਈ ਗੋਲੀ ਚਲਾਈ ਜਿਸ ਕਾਰਨ ਮਹਿਲਾ ਜਖਮੀ ਹੋ ਗਈ। ਫਿਲਹਾਲ ਜਖਮੀ ਮਹਿਲਾ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਤੇ ਅੱਗ ਦੇ ਕਾਰਵਾਈ ਕੀਤੀ ਜਾ ਰਹੀ ਹੈ।
Watch Video



