BSF ਦੀ ਵੱਡੀ ਕਾਰਵਾਈ, ਜੰਮੂ-ਕਸ਼ਮੀਰ ‘ਚ 3 ਪਾਕਿਸਤਾਨੀ ਤਸਕਰ ਢੇਰ

ਜੰਮੂ- ਜੰਮੂ ਕਸ਼ਮੀਰ ਦੇ ਸਾਂਬਾ ਸੈਕਟਰ ’ਚ ਅੰਤਰ ਰਾਸ਼ਟਰੀ ਸੀਮਾ ਨੇੜੇ ਬੀ.ਐੱਸ.ਐੱਫ ਨੇ ਕਾਰਵਾਈ ਕਰਕੇ ਨਸ਼ੀਲੇ ਪਦਾਰਥ ਵੇਚਣ ਵਾਲੇ 3 ਤਸਕਰਾਂ ਨੂੰ ਮਾਰ ਦਿੱਤਾ ਹੈ।…

ਜੰਮੂ- ਜੰਮੂ ਕਸ਼ਮੀਰ ਦੇ ਸਾਂਬਾ ਸੈਕਟਰ ’ਚ ਅੰਤਰ ਰਾਸ਼ਟਰੀ ਸੀਮਾ ਨੇੜੇ ਬੀ.ਐੱਸ.ਐੱਫ ਨੇ ਕਾਰਵਾਈ ਕਰਕੇ ਨਸ਼ੀਲੇ ਪਦਾਰਥ ਵੇਚਣ ਵਾਲੇ 3 ਤਸਕਰਾਂ ਨੂੰ ਮਾਰ ਦਿੱਤਾ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਤਸਕਰਾਂ ਕੋਲੋਂ ਹੈਰੋਇਨ ਦੇ 36 ਪੈਕੇਟ ਬਰਾਮਦ ਹੋਏ ਹਨ।

Also Read: ਪੰਜਾਬ ’ਚ ਸਕੂਲ ਖੋਲ੍ਹਣ ਦਾ ਐਲਾਨ, ਕੋਰੋਨਾ ਦੇ ਚੱਲਦੇ ਨਵੀਆਂ ਗਾਈਡਲਾਈਨ ਜਾਰੀ

BSF ਦੇ ਡਿਪਟੀ ਇੰਸਪੈਕਟਰ ਜਨਰਲ ਐੱਸ.ਪੀ.ਐੱਸ.ਸੰਧੂ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲ ਨੂੰ ਦੁਪਹਿਰ 2.30 ਵਜੇ ਤਸਕਰਾਂ ਦੀ ਹਰਕਤ ਬਾਰੇ ਪਤਾ ਲੱਗਿਆ। ਇਸ ਤੋਂ ਬਾਅਦ ਕੀਤੀ ਗਈ ਗੋਲੀਬਾਰੀ ’ਚ ਪਾਕਿਸਤਾਨੀ ਨਸ਼ੀਲੇ ਪਦਾਰਥ ਵੇਚਣ ਵਾਲੇ ਤਸਕਰਾਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਕੋਲੋਂ ਨਸ਼ੀਲੇ ਪਦਾਰਥਾਂ ਦੇ 36 ਪੈਕੇਟ ਬਰਾਮਦ ਹੋਏ। ਅਜਿਹਾ ਸ਼ੱਕ ਹੈ ਕਿ ਇਨ੍ਹਾਂ ਪੈਕੇਟ ’ਚ ਹੈਰੋਇਨ ਹੈ। ਅਧਿਕਾਰੀ ਨੇ ਦੱਸਿਆ ਕਿ ਤਾਜ਼ਾ ਜਾਣਕਾਰੀ ਮਿਲਣ ਤੱਕ ਇਲਾਕੇ ’ਚ ਤਲਾਸ਼ ਮੁਹਿੰਮ ਜਾਰੀ ਸੀ।

Also Read: ਹਿਮਾਚਲ ’ਚ ਬਰਫ਼ਬਾਰੀ, ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ

Leave a Reply

Your email address will not be published. Required fields are marked *