ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਿਰੋਜਪੁਰ ਦੇ ਨੇੜੇ ਪਿੰਡਾਂ ਤੇ ਇਕ ਵਾਰ ਫਿਰ ਤੋਂ ਹੜ੍ਹ ਦਾ ਖਤਰਾ ਮੰਡਰਾ ਰਿਹਾ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਸਤਲੁਜ ਤੋਂ ਨਿਕਲਣ ਵਾਲੀ ਗੰਗ ਕਨਾਲ ਨਹਿਰ ਪਿੰਡ ਲੂਥਰਾ ਨੇੜੇ ਟੁੱਟ ਗਿਆ ਹੈ। ਜਿਸ ਕਾਰਨ ਨਹਿਰ ਟੁੱਟਣ ਕਾਰਨ ਨੇੜਲੇ ਪਿੰਡਾਂ ਵਿੱਚ ਪਾਣੀ ਵੜ ਗਿਆ ਹੈ।
ਇਹਨਾਂ ਹੀ ਨਹੀਂ ਕਿਸਾਨਾਂ ਦੀ ਸੈਕਿਡਾ ‘ਚ ਹੀ ਕਈ ਏਕੜ ਫ਼ਸਲ ਪਾਣੀ ਚ ਡੁੱਬ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਲੰਬੇ ਸਮੇਂ ਤੋਂ ਨਹਿਰ ਦੀ ਸਫਾਈ ਨਾ ਹੋਣ ਕਰਕੇ ਨਹਿਰ ਚ ਪਾੜ ਪਇਆ ਹੈ।
ਇਸ ਤੋਂ ਪਹਿਲਾ ਵੀ ਕਈ ਥਾਈ ਤੇ ਪਾੜ ਪਏ ਜਾਣ ਦੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ।


