ਹੁਸ਼ਿਆਰਪੁਰ ‘ਚ ਕਈ ਪਿੰਡਾਂ ਨੂੰ ਆਪਸ ‘ਚ ਜੋੜਣ ਵਾਲਾ ਪੁੱਲ ਹੜ੍ਹ ਕਾਰਨ ਹੋਇਆ ਢਹਿ-ਢੇਰੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੁਸ਼ਿਆਰਪੁਰ ਦੇ ਹਲਕਾ ਸ਼ਾਮ ਚੋਰਾਸੀ ਚ 15 ਪਿੰਡਾਂ ਨੂੰ ਜੋੜਨ ਵਾਲੀ ਆਰਜੀ ਪੁਲ ਹੜ੍ਹ ਕਾਰਨ ਢਹਿ-ਢੇਰੀ ਹੋ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹੁਸ਼ਿਆਰਪੁਰ ਦੇ ਹਲਕਾ ਸ਼ਾਮ ਚੋਰਾਸੀ ਚ 15 ਪਿੰਡਾਂ ਨੂੰ ਜੋੜਨ ਵਾਲੀ ਆਰਜੀ ਪੁਲ ਹੜ੍ਹ ਕਾਰਨ ਢਹਿ-ਢੇਰੀ ਹੋ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਹੜ੍ਹ ਦਾ ਪਾਣੀ ਇਹਨਾਂ ਜਿਆਦਾ ਤੇਜ਼ ਸੀ ਕਿ ਪੁਲ ਢਹਿ ਢੇਰੀ ਹੋ ਗਿਆ। ਇਸ ਪੁੱਲ ਦੀ ਹਾਲਤ ਪਿਛਲੇ ਡੇਢ ਸਾਲ ਤੋਂ ਮਾੜੀ ਬਣੀ ਹੋਈ ਸੀ। ਪਰ ਇਸ ਪੁੱਲ ਦੀ ਕਦੇ ਵੀ ਮੁਰਮੰਤ ਨਹੀਂ ਕੀਤੀ ਗਈ ਜਿਸ ਕਾਰਨ ਹੁਣ ਇਹ ਪੁੱਲ ਢਹਿ ਢੇਰੀ ਹੋ ਗਿਆ।

Dam Broke

ਉੱਥੇ ਹੀ ਇਸ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸਾਸ਼ਨ ਜਾਂ ਫਿਰ ਕਿਸੇ ਵੀ ਨੇਤਾ ਵੱਲੋਂ ਇਸ ਪੁੱਲ ਦੀ ਸੁਧ ਨਹੀਂ ਲਈ ਜਿਸ ਤੋਂ ਬਾਅਦ ਉਹਨਾਂ ਵੱਲੋਂ ਇਸ ਪੁੱਲ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ।

Dam Broke

ਪਰ ਲਗਾਤਾਰ ਇਸ ਪੁੱਲ ਨੂੰ ਠੀਕ ਕਰ ਰਹੇ ਲੋਕਾਂ ਦੀ ਵੀ ਸੁਧ ਲੈਣ ਲਈ ਕੋਈ ਨਹੀਂ ਆਇਆ। ਆਖਿਰਕਾਰ ਇਹ ਪੁੱਲ ਡਿੱਗ ਗਿਆ। ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਹ ਪੁੱਲ 15 ਪਿੰਡਾਂ ਨੂੰ ਆਪਸ ‘ਚ ਜੋੜ ਰਿਹਾ ਸੀ। ਪਰ ਹੁਣ ਇਸ ਪੁੱਲ ਦੇ ਟੁੱਟ ਜਾਣ ਤੋਂ ਬਾਅਦ ਕਈ ਪਿੰਡਾਂ ਦਾ ਆਪਸ ਚ ਸਪੰਰਕ ਟੁੱਟ ਗਿਆ ਹੈ।

Leave a Reply

Your email address will not be published. Required fields are marked *