ਗੰਗਾਨਗਰ- ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ’ਚ ਸਰਹੱਦੀ ਹਿੰਦੁਮਲਕੋਟ ਥਾਣਾ ਖੇਤਰ ਦੇ ਪਿੰਡ ਦੂਲਾਪੁਰ ਕੇਰੀ ’ਚ ਇਕ ਕੁੜੀ ਵਿਆਹ ਦੇ 4 ਦਿਨਾਂ ਬਾਅਦ ਹੀ ਆਪਣੇ ਪੇਕੇ ਪਿੰਡ ਦੇ ਇਕ ਨੌਜਵਾਨ ਨਾਲ ਫਰਾਰ ਹੋ ਗਈ। ਉਹ ਘਰੋਂ ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦ ਰਾਸ਼ੀ ਵੀ ਲੈ ਗਈ।
Also Read: ਰਾਹੁਲ ਦ੍ਰਾਵਿੜ ਨੂੰ ਮਿਲ ਸਕਦੀ ਹੈ ਵੱਡੀ ਜ਼ਿੰਮੇਦਾਰੀ, ਟੀਮ ਇੰਡੀਆ ਦੇ ਮੁੱਖ ਕੋਚ ਲਈ ਕੀਤਾ ਅਪਲਾਈ
ਪੁਲਿਸ ਅਨੁਸਾਰ ਦੁਲਾਪੁਰ ਕੇਰੀ ਪਿੰਡ ਦੇ ਪੇਮਾਰਾਮ ਨਾਇਕ ਨੇ ਰਿਪੋਰਟ ਦਰਜ ਕਰਵਾਈ ਹੈ ਕਿ ਉਸ ਦੀ ਧੀ ਦੁਰਗਾ (19) ਦਾ ਵਿਆਹ 11 ਅਕਤੂਬਰ ਨੂੰ ਸ਼੍ਰੀਗੰਗਾਨਗਰ ’ਚ ਐੱਸ.ਐੱਸ.ਬੀ. ਰੋਡ ’ਤੇ ਗਲੀ ਨੰਬਰ 6 ਵਾਸੀ ਸੁਭਾਸ਼ ਨਾਇਕ ਨਾਲ ਕੀਤਾ ਸੀ। ਵਿਆਹ ਤੋਂ ਬਾਅਦ ਦੁਰਗਾ ਪਹਿਲੇ ਫੇਰੇ ਲਈ 14 ਅਕਤੂਬਰ ਨੂੰ ਪੇਕੇ ਆਈ। ਉਹ 14-15 ਅਕਤੂਬਰ ਦੀ ਰਾਤ ਲਗਭਗ 12 ਵਜੇ ਘਰੋਂ ਗਾਇਬ ਹੋ ਗਈ। ਜਾਂਦੇ ਹੋਏ ਉਹ ਡੇਢ ਤੋਲਾ ਸੋਨੇ ਅਤੇ 250 ਗ੍ਰਾਮ ਚਾਂਦੀ ਦੇ ਗਹਿਣੇ ਅਤੇ ਲਗਭਗ 50 ਹਜ਼ਾਰ ਰੁਪਏ ਲੈ ਗਈ।
Also Read: ਹਰਿਆਣਾ ਸਰਕਾਰ ਦੀ ਕਿਸਾਨ ਨੇਤਾਵਾਂ ਨਾਲ ਹਾਈ ਲੈਵਲ ਮੀਟਿੰਗ ਖਤਮ, ਰਸਤੇ ਖੋਲ੍ਹਣ ਦੀ ਦਿਸ਼ਾ ‘ਚ ਹੋਈ ਗੱਲਬਾਤ
ਪੁਲਿਸ ਅਨੁਸਾਰ ਪੇਮਾਰਾਮ ਨਾਇਕ ਨੇ ਦਰਜ ਕਰਵਾਈ ਗੁੰਮਸ਼ੁਦਗੀ ਰਿਪੋਰਟ ’ਚ ਦੁਲਾਪੁਰ ਕੇਰੀ ਦੇ ਹੀ ਇਕ ਨੌਜਵਾਨ ਅੱਚੂ ’ਤੇ ਉਸ ਦੀ ਧੀ ਨੂੰ ਵਰਗਲਾ ਕੇ ਦੌੜਾਉਣ ਦਾ ਦੋਸ਼ ਲਗਾਇਆ ਹੈ। ਦੋਵੇਂ ਹਾਲੇ ਤੱਕ ਨਹੀਂ ਮਿਲੇ ਹਨ।
Also Read: ਆਰਿਅਨ ਖਾਨ ਦੀ ਜ਼ਮਾਨਤ ਦਾ NCB ਨੇ ਕੀਤਾ ਵਿਰੋਧ, ਬੰਬੇ ਹਾਈਕੋਰਟ ‘ਚ ਦਾਇਰ ਹਲਫਨਾਮਾ



