ਵਿਆਹ ਸਮਾਗਮ ਵਿਚ ਪਿਆ ਭੜਥੂ ਜਦੋਂ ਲਾੜੀ ਨੇ ਕੀਤੀ ਠਾਹ-ਠਾਹ

ਪ੍ਰਤਾਪਗੜ੍ਹ (ਇੰਟ.)- ਵਿਆਹ ਸਮਾਗਮ ਵਿਚ ਲਾੜਾ ਲਾੜੀ ਨੂੰ ਨੱਚਦਿਆਂ ਤੇ ਸਭ ਨੇ ਵੇਖਿਆ ਹੀ ਹੋਣਾ ਹੈ ਪਰ ਕਦੇ ਵਿਆਹ ਵਿਚ ਲਾੜੀ ਨੂੰ ਗੋਲੀਆਂ ਚਲਾਉਂਦਿਆਂ ਦੇਖਿਆ…

ਪ੍ਰਤਾਪਗੜ੍ਹ (ਇੰਟ.)- ਵਿਆਹ ਸਮਾਗਮ ਵਿਚ ਲਾੜਾ ਲਾੜੀ ਨੂੰ ਨੱਚਦਿਆਂ ਤੇ ਸਭ ਨੇ ਵੇਖਿਆ ਹੀ ਹੋਣਾ ਹੈ ਪਰ ਕਦੇ ਵਿਆਹ ਵਿਚ ਲਾੜੀ ਨੂੰ ਗੋਲੀਆਂ ਚਲਾਉਂਦਿਆਂ ਦੇਖਿਆ ਹੈ ਜੇ ਨਹੀਂ ਦੇਖਿਆ ਤਾਂ ਤੁਸੀਂ ਵੀ ਵੇਖੋ ਇਹ ਵੀਡੀਓ ਜਿਸ ਵਿਚ ਲਾੜੀ ਆਪਣੇ ਵਿਆਹ ਵਿਚ ਗੋਲੀਆਂ ਚਲਾਉਂਦੀ ਨਜ਼ਰ ਆ ਰਹੀ ਹੈ। ਲਾੜੀ ਦਾ ਇਹ ਸ਼ੌਕ ਉਸ ਨੂੰ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਪੁਲਸ ਵਲੋਂ ਉਸ ‘ਤੇ ਮਾਮਲਾ ਦਰਜ ਕਰ ਲਿਆ ਗਿਆ। ਮਾਮਲਾ ਯੂ.ਪੀ. ਦੇ ਪ੍ਰਤਾਪਗੜ੍ਹ ਦਾ ਹੈ ਜਿੱਥੇ ਇਹ ਘਟਨਾ ਵਾਪਰੀ।

ਇਹ ਵੀ ਪੜ੍ਹੋ- ਲਾਕਡਾਊਨ ਦੀ ਉਲੰਘਣਾ ਕਰਨ ‘ਤੇ 3 ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫਤਾਰ


ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ‘ਚ ਨਵੀਂ ਵਿਆਹੀ ਲਾੜੀ ਨੇ ਸਟੇਜ ‘ਤੇ ਆਪਣੇ ਵਿਆਹ ‘ਚ ਜੀਵਨਸਾਥੀ ਦਾ ਹੱਥ ਫੜ ਕੇ ਫਾਇਰਿੰਗ ਕੀਤੀ, ਜਿਸ ਦੀ ਵੀਡੀਓ ਵਾਇਰਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਲਾੜੀ ਰੂਪਾ ਪਾਂਡੇ ਨੇ ਆਪਣੇ ਚਾਚਾ ਦੀ ਲਾਇਸੈਂਸ ਰਿਵਾਲਵਰ ਨਾਲ ਫਾਇਰਿੰਗ ਕਰਦੀ ਹੈ। ਫਾਇਰਿੰਗ ਕਰਨ ਵਾਲੀ ਲਾੜੀ ਵਿਰੁੱਧ ਜੇਠਵਾਰਾ ਥਾਣੇ ਦੀ ਪੁਲਸ ਨੇ ਖ਼ੁਦ ਨੋਟਿਸ ਲੈਂਦੇ ਹੋਏ ਗੰਭੀਰ ਧਾਰਾਵਾਂ ‘ਚ ਮੁਕੱਦਮਾ ਦਰਜ ਕੀਤਾ ਹੈ। ਪੁਲਸ ਸੁਪਰਡੈਂਟ ਦਫ਼ਤਰ ਤੋਂ ਮੰਗਲਵਾਰ ਨੂੰ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ ਸੋਮਵਾਰ ਨੂੰ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਇਕ ਲਾੜੀ ਵਲੋਂ ਆਪਣੇ ਹੀ ਵਿਆਹ ‘ਚ ਫਾਇਰਿੰਗ ਕੀਤੀ ਜਾ ਰਹੀ ਹੈ। ਲਾੜੀ ਦੀ ਇਸ ਵੀਡੀਓ ਨੂੰ ਕਾਫੀ ਲੋਕਾਂ ਵਲੋਂ ਦੇਖਿਆ ਅਤੇ ਪਸੰਦ ਕੀਤਾ ਜਾ ਰਿਹਾ ਹੈ।

Bride Firing Video: दूल्हे ने जैसे ही पकड़ा हाथ, दुल्हन ने रिवॉल्वर से कर  डाली फायरिंग, अब जेल जाने की नौबत - Bride firing video bride fire in her  marriage then go

ਇਹ ਵੀ ਪੜ੍ਹੋ- ਮਸ਼ਹੂਰ ਪੰਜਾਬੀ ਗਾਇਕ ਲੈਂਬਰ ਹੁਸੈਨਪੁਰੀ ਨੇ ਬੱਚੇ ਤੇ ਪਤਨੀ ਕੁੱਟਕੇ ਕੱਢੇ ਘਰੋਂ ਬਾਹਰ
ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਇਹ ਵੀਡੀਓ ਸੋਮਵਾਰ ਪਿੰਡ ਲਕਸ਼ਮਣ ਕਾ ਪੁਰਵਾ ਦੀ ਹੈ, ਜਿੱਥੇ ਰਾਮਨਾਰਾਇਣ ਪਾਂਡੇ ਦੀ ਧੀ ਰੂਪਾ ਪਾਂਡੇ ਨੇ ਆਪਣੇ ਵਿਆਹ ‘ਚ ਚਾਚਾ ਰਾਮਵਾਸ ਪਾਂਡੇ ਦੀ ਲਾਇਸੈਂਸੀ ਰਿਵਾਲਵਰ ਨਾਲ ਫਾਇਰਿੰਗ ਕੀਤੀ ਸੀ। ਘਟਨਾ ਸਬੰਧੀ ਧਾਰਾ 286, 188, 269, 270 ਆਈ.ਪੀ.ਸੀ., 51 ਆਫ਼ਤ ਪ੍ਰਬੰਧਨ ਐਕਟ ਅਤੇ 30 ਅਸਲਾ ਐਕਟ ਦਾ ਮਾਮਲਾ ਰਜਿਸਟਰਡ ਕੀਤਾ ਗਿਆ ਹੈ।

Leave a Reply

Your email address will not be published. Required fields are marked *