ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬਾਲੀਵੁੱਡ ਤੋਂ ਇਕ ਬਹੁਤ ਹੀ ਦੁਖਦਾਇਕ ਅਤੇ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਮਸ਼ਹੂਰ ਫਿਲਮੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਮੁੰਬਈ ਵਿਚ ਆਪਣੇ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਉਸਦੇ ਘਰ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਟੀਵੀ ਐਕਟਰ ਦੇ ਤੌਰ ਉੱਤੇ ਆਪਣੇ ਕਰਿਅਰ ਦੀ ਸ਼ੁਰੂਆਤ ਕਰਨ ਵਾਲੇ ਸੁਸ਼ਾਂਤ ਸਿੰਘ ਨੇ ਅਜਿਹਾ ਕਦਮ ਕਿਉਂ ਚੁੱਕਿਆ ਹੈ,ਇਸ ਬਾਰੇ ਅਜੇ ਕੁੱਝ ਨਹੀਂ ਪਤਾ ਚੱਲ ਸਕਿਆ ਹੈ।
ਸੁਸ਼ਾਤ ਸਿੰਘ ਨੇ ਸੱਭ ਤੋਂ ਪਹਿਲਾਂ ‘ਕਿਸ ਦੇਸ਼ ਮੇ ਹੈ ਮੇਰਾ ਦਿਲ’ ਨਾਮਕ ਸੀਰੀਅਲ ਵਿਚ ਕੰਮ ਕੀਤਾ ਸੀ ਅਤੇ ਫਿਰ ਏਕਤਾ ਕਪੂਰ ਦੇ ਸੀਰੀਅਲ ‘ਪਵਿੱਤਰ ਰਿਸ਼ਤਾਂ’ ਤੋਂ ਉਨ੍ਹਾਂ ਨੂੰ ਪਹਿਚਾਣ ਮਿਲੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕਰਦਿਆਂ ‘ਕਾਏ ਪੋ ਛੇ’ ਮੂਵੀ ਵਿਚ ਲੀਡ ਐਕਟਰ ਦੇ ਤੌਰ ਉੱਤੇ ਰੋਲ ਨਿਭਾਇਆ ਸੀ। ਅਸਲੀ ਪਹਿਚਾਣ ਸੁਸ਼ਾਂਤ ਨੂੰ ਮਹਿੰਦਰ ਸਿੰਘ ਧੋਨੀ ਦੀ ਜ਼ਿੰਦਗੀ ਉੱਪਰ ਅਧਾਰਿਤ ਫਿਲਮ ‘ਐਮਐਸਧੋਨੀ ਇਕ ਅਣਕਹੀ ਕਹਾਣੀ’ ਵਿਚ ਧੋਨੀ ਦਾ ਕਿਰਦਾਰ ਨਿਭਾ ਕੇ ਮਿਲੀ ਸੀ। ਸੁਸ਼ਾਂਤ ਦੀ ਇਹ ਪਹਿਲੀ ਫਿਲਮ ਜਿਸ ਨੇ 100 ਕਰੋੜ ਦਾ ਕੂਲੈਕਸ਼ਨ ਕੀਤਾ ਸੀ। ਇਸ ਤੋਂ ਇਲਾਵਾ ਉਹ ਸੋਨਚਿੜਿਆ, ਛਿਛੋਰੇ, ਕੇਦਾਰਨਾਥ ਅਤੇ ਸ਼ੁੱਧ ਦੇਸ਼ੀ ਰੋਮਾਂਸ ਵਰਗੀਆਂ ਫਿਲਮਾਂ ਵਿਚ ਵੀ ਨਜ਼ਰ ਆ ਚੁੱਕੇ ਹਨ।
