ਦਿੱਲੀ ‘ਚ ਦੁਗਣੀ ਹੋਵੇੇਗੀ ਕੋਰੋਨਾ ਟੈਸਟਿੰਗ, ਘਰ-ਘਰ ਜਾ ਕੇ ਹੋਵੇਗਾ ਸਿਹਤ ਸਰਵੇਖਣ- ਅਮਿਤ ਸ਼ਾਹ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਕਾਰਨ ਹਾਲਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ। ਦਿੱਲੀ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਕਾਰਨ ਹਾਲਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਹਨ। ਦਿੱਲੀ ਵਿਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਅੱਜ ਐਤਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਪ ਰਾਜਪਾਲ ਅਨਿਲ ਬੈਜਲ ਸਮੇਤ ਕਈ ਵੱਡੇ ਅਧਿਕਾਰੀਆਂ ਨਾਲ ਬੈਠਕ ਕੀਤੀ ਹੈ। ਬੈਠਕ ਵਿਚ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਵੀ ਮੌਜੂਦ ਸਨ। ਬੈਠਕ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਦਿੱਲੀ ਵਿਚ ਕੋਰੋਨਾ ਸੰਕਰਮਨ ਨੂੰ ਰੋਕਣ ਲਈ ਅਗਲੇ ਦੋ ਦਿਨ ਵਿਚ ਟੈਸਟਿੰਗ ਦੀ ਰਫ਼ਤਾਰ ਦੁਗਣੀ ਕਰ ਦਿੱਤੀ ਜਾਵੇਗੀ ਅਤੇ ਕੰਟੇਨਮੈਂਟ ਜ਼ੋਨਾਂ ਵਿਚ ਘਰ-ਘਰ ਜਾ ਕੇ ਹਰ ਵਿਅਕਤੀ ਦਾ ਸਿਹਤ ਸਰਵੇਖਣ ਕੀਤਾ ਜਾਵੇਗਾ।

दिल्ली के कंटेनमेंट जोन में सभी घरों का होगा सर्वे, कोरोना मरीजों के लिए केंद्र देगा 500 रेलवे कोच: अमित शाह

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੀਟਿੰਗ ਵਿਚ ਲਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਲਗਾਤਾਰ ਕਈ ਟਵੀਟ ਕੀਤੇ ਅਤੇ ਕਿਹਾ ਕਿ ”ਦਿੱਲੀ ਵਿਚ ਕੋਰੋਨਾ ਮਰੀਜ਼ਾਂ ਲਈ ਬੈੱਡਾਂ ਦੀ ਕਮੀ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੇ ਤੁਰੰਤ 500 ਰੇਲਵੇ ਕੋਚ ਦਿੱਲੀ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ ਜਿਸ ਨਾਲ 8 ਹਜ਼ਾਰ ਬੈੱਡ ਵੱਧ ਜਾਣਗੇ ਅਤੇ ਇਹ ਸਾਰੇ ਕੋਚ ਕੋਰੋਨਾ ਨਾਲ ਲੜਨ ਲਈ ਸਹੂਲਤਾਂ ਨਾਲ ਲੈਸ ਹੋਣਗੇ”। ਕੇਂਦਰੀ ਗ੍ਰਹਿ ਮੰਤਰੀ ਅਨੁਸਾਰ ”ਦਿੱਲੀ ਦੇ ਕੰਟੇਨਮੈਂਟ ਜ਼ੋਨਾਂ ਵਿਚ ਕੋਨਟੈਕਟ ਮੈਪਿੰਗ ਢੰਗ ਨਾਲ ਹੋ ਪਾਵੇ ਇਸ ਲਈ ਘਰ-ਘਰ ਜਾ ਕੇ ਹਰ ਵਿਅਕਤੀ ਦਾ ਵਿਆਪਕ ਸਿਹਤ ਸਰਵੇਖਣ ਕੀਤਾ ਜਾਵੇਗਾ,ਜਿਸ ਦੀ ਰਿਪੋਰਟ 1 ਹਫ਼ਤੇ ਵਿਚ ਆ ਜਾਵੇਗੀ। ਨਾਲ ਹੀ ਵਧੀਆ ਤਰੀਕੇ ਨਾਲ ਨਿਗਰਾਨੀ ਹੋ ਸਕੇ ਇਸ ਲਈ ਉੱਥੇ(ਕੰਟੇਨਮੈਂਟ ਜ਼ੋਨ) ਵਿਚ ਹਰ ਵਿਅਕਤੀ ਦੇ ਮੋਬਾਇਲ ਵਿਚ ਅਰੋਗਿਆ ਸੇਤੂ ਐਪ ਡਾਊਨਲੋਡ ਕਰਵਾਈ ਜਾਵੇਗੀ”।

ਉਨ੍ਹਾਂ ਨੇ ਅੱਗੇ ਕਿਹਾ ਕਿ ”ਦਿੱਲੀ ਵਿਚ ਕੋਰੋਨਾ ਸੰਕਰਮਨ ਰੋਕਣ ਲਈ ਅਗਲੇ ਦੋ ਦਿਨਾਂ ਵਿਚ ਕੋਰੋਨਾ ਟੈਸਟਿੰਗ ਨੂੰ ਵਧਾ ਕੇ 2 ਗੁਣ ਕੀਤਾ ਜਾਵੇਗਾ ਅਤੇ 6 ਦਿਨਾਂ ਬਾਅਦ ਟੈਸਟਿੰਗ ਵਧਾ ਕੇ ਤਿੰਨ ਗੁਣਾ ਕਰ ਦਿੱਤੀ ਜਾਵੇਗੀ। ਨਾਲ ਹੀ ਕੁੱਝ ਕੰਟੇਨਮੈਂਟ ਜ਼ੋਨਾਂ ਵਿਚ ਹਰ ਪੋਲਿੰਗ ਸਟੇਸ਼ਨ ਉੱਤੇ ਟੈਸਟਿੰਗ ਦੀ ਵਿਵਸਥਾ ਸ਼ੁਰੂ ਕੀਤੀ ਜਾਵੇਗੀ”। ਅਮਿਤ ਸ਼ਾਹ ਨੇ ਅੱਗੇ ਕਿਹਾ ਕਿ ਦਿੱਲੀ ਦੇ ਪ੍ਰਾਈਵੇਟ ਹਸਪਤਾਲਾਂ ਵਿਚ ਕੋਰੋਨਾ ਸੰਕਰਮਿਤ ਦੇ ਇਲਾਜ਼ ਲਈ ਕੋਰੋਨਾ ਬੈੱਡਾਂ ਵਿਚੋਂ 60 ਫੀਸਦੀ ਬੈੱਡ ਘੱਟ ਰੇਟਾਂ ਉੱਤੇ ਉਪਲੰਬਧ ਕਰਵਾਉਣ, ਕੋਰੋਨਾ ਇਲਾਜ ਅਤੇ ਕੋਰੋਨਾ ਟੈਸਟਿੰਗ ਦੇ ਰੇਟ ਤੈਅ ਕਰਨ ਲਈ ਡਾਕਟਰ ਪਾਲ ਦੀ ਪ੍ਰਧਾਨਗੀ ਵਿਚ ਇਕ ਕਮੇਟੀ ਬਣਾਈ ਗਈ ਹੈ ਜੋ ਕੱਲ੍ਹ ਨੂੰ ਆਪਣੀ ਰਿਪੋਰਟ ਪੇਸ਼ ਕਰੇਗੀ”। ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ”ਕੋਰੋਨਾ ਵਿਰੁੱਧ ਭਾਰਤ ਪੂਰੀ ਮਜ਼ਬੂਤੀ ਨਾਲ ਲੜ ਰਿਹਾ ਹੈ ਅਤੇ ਇਸ ਸੰਕਰਮਨ ਨਾਲ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਲਈ ਸਰਕਾਰ ਦੁਖੀ ਵੀ ਹੈ ਤੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਸੰਵੇਦਨਸ਼ੀਲ ਵੀ ਹੈ। ਸਰਕਾਰ ਨੇ ਅੰਤਿਮ ਸੰਸਕਾਰ ਲਈ ਨਵੀਂ ਗਾਈਡਲਾਈਨਜ਼ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਨਾਲ ਅੰਤਿਮ ਸੰਸਕਾਰ ਦੀ ਲਈ ਇੰਤਜ਼ਾਰ ਕਰਨਾ ਘੱਟ ਹੋ ਜਾਵੇਗਾ”।ਗ੍ਰਹਿ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਦਿੱਲੀ ਵਿਚ ਕੋਰੋਨਾ ਦੇ ਕਹਿਰ ਨੂੰ ਰੋਕਣ ਅਤੇ ਇਸ ਵਿਰੁੱਧ ਮਜ਼ਬੂਤੀ ਨਾਲ ਲੜਨ ਲਈ ਦਿੱਲੀ ਸਰਕਾਰ ਨੂੰ ਭਾਰਤ ਸਰਕਾਰ ਨੇ ਹੋਰ ਪੰਜ ਸੀਨੀਅਰ ਅਧਿਕਾਰੀ ਦੇਣ ਦਾ ਫੈਸਲਾ ਕੀਤਾ ਹੈ।

Leave a Reply

Your email address will not be published. Required fields are marked *