ਗੁਰਦਾਸਪੁਰ (ਭੋਪਾਲ ਸਿੰਘ)- ਇਥੋਂ ਦੇ ਕਸਬਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਮੌਜਪੁਰ ਵਿੱਚ ਵਿਆਹ ਸਮਾਰੋਹ (Marriage) ਦੌਰਾਨ ਮਾਹੌਲ ਉਸ ਵੇਲੇ ਤਣਾਅ ਵਾਲਾ ਹੋ ਗਿਆ ਜਦੋਂ ਕੁਝ ਨੌਜਵਾਨਾਂ ਵਲੋਂ ਨਾਬਾਲਗ ਨੌਜਵਾਨ ਨੂੰ ਚਾਕੂ ਮਾਰਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਦੌਰਾਨ ਉਸ ਦੇ ਭਰਾ ‘ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਜੋ ਗੰਭੀਰ ਜਖਮੀ ਹੋ ਗਿਆ, ਓਥੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
Read this- ਟੋਕੀਓ ਓਲੰਪਿਕਸ ‘ਤੇ ਮੰਡਰਾ ਰਿਹੈ ‘ਕੋਰੋਨਾ ਦਾ ਖਤਰਾ’ ਸਾਹਮਣੇ ਆਏ ਇੰਨੇ ਮਾਮਲੇ
ਪ੍ਰਾਪਤ ਵੇਰਵਿਆਂ ਅਨੁਸਾਰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗੁਰਪ੍ਰੀਤ ਸਿੰਘ ਸਪੁੱਤਰ ਕਸ਼ਮੀਰ ਸਿੰਘ ਦੇ ਭਰਾ ਬਲਜੀਤ ਸਿੰਘ ਅਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅਸੀ ਆਪਣੇ ਪਰਿਵਾਰ ਸਮੇਤ ਪਿੰਡ ਵਿੱਚ ਰਿਸ਼ਤੇਦਾਰੀ ਵਿਚ ਵਿਆਹ ਵਿੱਚ ਗਏ ਹੋਏ ਸੀ। ਉਥੇ ਹੀ ਵਿਆਹ ਸਮਾਰੋਹ ‘ਚ ਕੁਝ ਸਾਡੇ ਪਿੰਡ ਦੇ ਨੌਜਵਾਨ ਵੀ ਆਏ ਹੋਏ ਸਨ, ਜਿਨ੍ਹਾਂ ਨੇ ਪੁਰਾਣੀ ਰੰਜਿਸ਼ ਰੱਖਦਿਆਂ ਹਥਿਆਰਾਂ ਸਮੇਤ ਹਮਲਾ ਕਰ ਦਿੱਤਾ। ਹਮਲੇ ਵਿਚ ਮੇਰੇ ਭਰਾ ਗੁਰਪ੍ਰੀਤ ਸਿੰਘ ਨੂੰ ਚਾਕੂ ਮਾਰਨੇ ਸ਼ੁਰੂ ਕਰ ਦਿੱਤੇ ਜਿਸਨੂੰ ਬਚਾਉਣ ਲਈ ਮੈਂ ਅੱਗੇ ਆਇਆ ਤਾਂ ਉਨ੍ਹਾਂ ਨੇ ਮੇਰੇ ‘ਤੇ ਵੀ ਹਮਲਾ ਕਰ ਦਿੱਤਾ ਅਤੇ ਮੈਨੂੰ ਵੀ ਜ਼ਖਮੀ ਕਰ ਦਿੱਤਾ ਪਰ ਮੇਰੇ ਭਰਾ ਦੀ ਚਾਕੂ ਲੱਗਣ ਕਾਰਣ ਮੌਕੇ ‘ਤੇ ਹੀ ਮੌਤ ਹੋ ਗਈ।
Read this- ਕੇਂਦਰੀ ਮੁਲਾਜ਼ਮਾਂ ਨੂੰ ਸਰਕਾਰ ਵਲੋਂ ਮਿਲੀ ਵੱਡੀ ਰਾਹਤ, ਵਧਾਇਆ ਮਹਿੰਗਾਈ ਭੱਤਾ
ਮੌਕੇ ‘ਤੇ ਪਹੁੰਚੇ ਕਾਦੀਆਂ ਦੇ ਅਕਾਲੀ ਨੇਤਾ ਗੁਰਇਕਬਾਲ ਸਿੰਘ ਮਾਹਲ ਨੇ ਦੱਸਿਆ ਕਿ ਇਹ ਪਾਰਟੀਬਾਜ਼ੀ ਦੇ ਚਲਦਿਆਂ ਕਤਲ ਕੀਤਾ ਗਿਆ ਹੈ, ਜਿਨ੍ਹਾਂ ਨੇ ਇਹ ਕਤਲ ਕੀਤਾ ਹੈ ਉਸ ‘ਤੇ ਪਹਿਲਾਂ ਵੀ ਕਈ ਕੇਸ ਦਰਜ ਹਨ। ਅੱਜ ਵੀ ਉਸ ਨੇ ਸਿਆਸੀ ਲਾਹਾ ਲੈਣ ਲਈ ਕਤਲ ਕੀਤਾ ਹੈ। ਇਸ ਲਈ ਉਸ ‘ਤੇ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਪੁਲਿਸ ਥਾਣੇ ਦੇ ਐੱਸ.ਐੱਚ.ਓ. ਸੁਦੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਪਿੰਡ ਵਿੱਚ ਚੱਲ ਰਹੇ ਵਿਆਹ ਸਮਾਗਮ ਵਿੱਚ ਨਾਬਾਲਗ ਨੌਜਵਾਨ ਦਾ ਕਤਲ ਹੋ ਗਿਆ ਹੈ ਅਤੇ ਉਸਦਾ ਭਾਈ ਗੰਭੀਰ ਜਖਮੀ ਹੋਇਆ ਹੈ ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਪਾਰਟੀ ਭੇਜਣੀ ਸ਼ੁਰੂ ਕਰ ਦਿੱਤੀ ਹੈ, ਪਰਿਵਾਰ ਨੂੰ ਇਨਸਾਫ ਜ਼ਰੂਰ ਦਿੱਤਾ ਜਾਵੇਗਾ।





