ਲੰਬੀ (ਅਰਵਿੰਦਰ)- ਪੰਜਾਬ (Punjab) ਵਿਚ ਛਾਏ ਬਿਜਲੀ ਸੰਕਟ (Electricity Crisis) ਨੂੰ ਲੈ ਕੇ ਹਰ ਪਾਸੇ ਪੰਜਾਬ ਸਰਕਾਰ ਦਾ ਵਿਰੋਧ ਹੋ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਇਸ ਸਬੰਧੀ ਵਿਰੋਧ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ (Sukhbir Singh badal) ਨੇ ਕਿਹਾ ਕਿ ਸੂਬੇ ਦੇ ਬਿਜਲੀ ਮੰਤਰੀ-ਕਮ-ਮੁੱਖ ਮੰਤਰੀ ਅਮਰਿੰਦਰ ਸਿੰਘ (CM Captain Amrinder Singh) ਦੇ ਸਾਢੇ ਚਾਰ ਸਾਲ ਸੁੱਤੇ ਰਹਿਣ ਕਰ ਕੇ ਪੰਜਾਬ ਬਿਜਲੀ ਸਮਰਥਾ ਦੀ ਰਫ਼ਤਾਰ ਵਿਚ ਫ਼ੇਲ੍ਹ ਹੋ ਗਿਆ। ਕੈਪਟਨ ਦੇ ਨਿਕੰਮੇ ਪਨ ਕਾਰਨ ਬਿਨਾਂ ਸਾਂਭ-ਸੰਭਾਲ ਦੇ ਕਈ ਥਰਮਲ ਪਲਾਟ ਫ਼ੇਲ੍ਹ ਹੋਏ ਹਨ।
Read this- ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਕਾਰਣ ਸੜਕਾਂ ‘ਤੇ ਉੱਤਰੇ ਕਾਂਗਰਸੀ ਵਰਕਰ
ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਅੱਜ ਲੰਬੀ ਵਿਖੇ ਬਿਜਲੀ ਕੱਟਾਂ ਖ਼ਿਲਾਫ਼ ਸੂਬਾ ਪੱਧਰੀ ਸੱਦੇ ਤਹਿਤ ਪਾਵਰ ਕਾਮ ਦਫ਼ਤਰ ਮੂਹਰੇ ਅਕਾਲੀ ਦਲ ਹਲਕਾ ਲੰਬੀ ਦੇ ਵਿਸ਼ਾਲ ਧਰਨੇ ਨੂੰ ਸੰਬੋਧਨ ਕਰ ਰਹੇ ਸਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰੇਤਾ ਖੱਡਾਂ ‘ਚ ਨਜਾਇਜ਼ ਮਾਈਨਿੰਗ ਬਾਰੇ ਕੈਪਟਨ ਸਰਕਾਰ ਦੀਆਂ ਪੋਲਾਂ ਖੋਲ੍ਹਣ ‘ਤੇ ਉਨ੍ਹਾਂ ਖ਼ਿਲਾਫ਼ ਮੁਕੱਦਮੇ ‘ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੰਗਾਰਦੇ ਹੋਏ ਆਖਿਆ ਕਿ ਉਨ੍ਹਾਂ ‘ਤੇ ਮੁਕੱਦਮਾ ਤਾਂ ਦਰਜ ਕਰ ਦਿੱਤਾ ਗਿਆ ਹੈ ਹੁਣ ਜੇਕਰ ਹਿੰਮਤ ਹੈ ਤਾਂ ਗ੍ਰਿਫ਼ਤਾਰ ਕਰ ਕੇ ਵਿਖਾਓ।
ਦੱਸਣਯੋਗ ਹੈ ਕਿ ਪੰਜਾਬ ਵਿਚ ਅੰਮ੍ਰਿਤਸਰ ਦੇ ਬਿਆਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਬਾਦਲ ਦੇ ਖਿਲਾਫ ਮਾਈਨਿੰਗ ਸਾਈਟ ‘ਤੇ ਜ਼ਬਰਦਸਤੀ ਰੇਡ ਕਰਵਾਉਣ ਨੂੰ ਲੈ ਕੇ ਮਾਮਲਾ ਦਰਜ ਕਰਵਾਇਆ ਗਿਆ ਹੈ। ਦੋਸ਼ ਹੈ ਕਿ ਦੋ ਦਿਨ ਪਹਿਲਾਂ ਬਿਆਸ ਨਦੀ ਦੀ ਮਾਈਨਿੰਗ ਸਾਈਟ ‘ਤੇ ਮੀਡੀਆ ਦੇ ਨਾਲ ਸੁਖਬੀਰ ਬਾਦਲ ਆਪਣੇ ਸਾਥੀਆਂ ਨੂੰ ਲੈ ਕੇ ਜ਼ਬਰਦਸਤੀ ਦਾਖਲ ਹੋਏ। ਸੁਖਬੀਰ ਸਿਂਘ ਬਾਦਲ ਅਤੇ ਦੋ ਹੋਰ ਅਕਾਲੀ ਨੇਤਾਵਾਂ ਵਿਰਸਾ ਸਿੰਘ ਵਲਟੋਹਾ ਅਤੇ ਬੋਨੀ ਅਜਨਾਲਾ ਦੇ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।




