ਬਹਾਮਾਸ ‘ਚ ਫਲੇਮਿੰਗੋ ਐੀਅਰਲਾਈਨਜ਼ ਲਈ ‘ਬਲੈਕ ਫ੍ਰਾਈਡੇਅ’: ਕੁਝ ਹੀ ਘੰਟਿਆਂ ‘ਚ 2 ਜਹਾਜ਼ ਹਾਦਸਾਗ੍ਰਸਤ, 10 ਲੋਕਾਂ ਦੀ ਮੌਤ, ਸਾਰੀਆਂ ਉਡਾਣਾਂ ਰੱਦ

ਬਹਾਮਾਸ : ਬਹਾਮਾਸ ਦੀ ਪ੍ਰਸਿੱਧ ਹਵਾਈ ਕੰਪਨੀ ‘ਫਲੇਮਿੰਗੋ ਏਅਰ’ (Flamingo Air) ਲਈ ਸ਼ੁੱਕਰਵਾਰ ਦਾ ਦਿਨ ਕਿਸੇ ਡਰਾਉਣੇ ਸੁਪਨੇ ਵਰਗਾ ਸਾਬਤ ਹੋਇਆ। ਮਹਿਜ਼ ਕੁਝ ਘੰਟਿਆਂ ਦੇ…

ਬਹਾਮਾਸ ਦੀ ਪ੍ਰਸਿੱਧ ਹਵਾਈ ਕੰਪਨੀ 'ਫਲੇਮਿੰਗੋ ਏਅਰ' (Flamingo Air) ਲਈ ਸ਼ੁੱਕਰਵਾਰ ਦਾ ਦਿਨ ਕਿਸੇ ਡਰਾਉਣੇ ਸੁਪਨੇ ਵਰਗਾ ਸਾਬਤ ਹੋਇਆ। ਮਹਿਜ਼ ਕੁਝ ਘੰਟਿਆਂ

ਬਹਾਮਾਸ : ਬਹਾਮਾਸ ਦੀ ਪ੍ਰਸਿੱਧ ਹਵਾਈ ਕੰਪਨੀ ‘ਫਲੇਮਿੰਗੋ ਏਅਰ’ (Flamingo Air) ਲਈ ਸ਼ੁੱਕਰਵਾਰ ਦਾ ਦਿਨ ਕਿਸੇ ਡਰਾਉਣੇ ਸੁਪਨੇ ਵਰਗਾ ਸਾਬਤ ਹੋਇਆ। ਮਹਿਜ਼ ਕੁਝ ਘੰਟਿਆਂ ਦੇ ਵਕਫੇ ਵਿੱਚ ਐੀਅਰਲਾਈਨ ਦੇ ਦੋ ਜਹਾਜ਼ ਵੱਖ-ਵੱਖ ਹਾਦਸਿਆਂ ਦਾ ਸ਼ਿਕਾਰ ਹੋ ਗਏ। ਪਹਿਲੇ ਹਾਦਸੇ ਵਿੱਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਉਸ ਨੂੰ ਅੱਗ ਲੱਗ ਗਈ, ਜਿਸ ਵਿੱਚ ਸਾਰੇ ਯਾਤਰੀ ਸੁਰੱਖਿਅਤ ਬਚ ਗਏ। ਪਰ ਇਸ ਦੇ ਕੁਝ ਹੀ ਦੇਰ ਬਾਅਦ ਵਾਪਰੇ ਦੂਜੇ ਭਿਆਨਕ ਹਾਦਸੇ ਵਿੱਚ ਜਹਾਜ਼ ਜੰਗਲ ਵਿੱਚ ਕ੍ਰੈਸ਼ ਹੋ ਗਿਆ, ਜਿਸ ਕਾਰਨ ਉਸ ਵਿੱਚ ਸਵਾਰ ਸਾਰੇ 10 ਲੋਕਾਂ ਦੀ ਦਰਦਨਾਕ ਮੌਤ ਹੋ ਗਈ।

ਦੂਜੇ ਹਾਦਸੇ ‘ਚ ਜੰਗਲ ਅੰਦਰ ਤਬਾਹ ਹੋਇਆ ਜਹਾਜ਼

ਇਹ ਦੂਜਾ ਵੱਡਾ ਹਾਦਸਾ ਨੋਰਥ ਐਂਡਰੋਸ ਇਲਾਕੇ ਵਿੱਚ ਦੁਪਹਿਰ ਕਰੀਬ 1 ਵਜੇ ਵਾਪਰਿਆ। ਜਹਾਜ਼ ਨੇ ਰਾਜਧਾਨੀ ਨਾਸਾਓ ਦੇ ਲਿੰਡਨ ਪਿੰਡਲਿੰਗ ਇੰਟਰਨੈਸ਼ਨਲ ਐੀਅਰਪੋਰਟ ਤੋਂ ਸੈਨ ਐਂਡਰੋਸ ਲਈ ਉਡਾਣ ਭਰੀ ਸੀ। ਸ਼ੁਰੂਆਤੀ ਜਾਂਚ ਮੁਤਾਬਕ ਆਸਮਾਨ ਵਿੱਚ ਹੀ ਜਹਾਜ਼ ਵਿੱਚ ਕੋਈ ਤਕਨੀਕੀ ਖ਼ਰਾਬੀ ਆ ਗਈ ਸੀ, ਜਿਸ ਤੋਂ ਬਾਅਦ ਇਹ ਬੇਕਾਬੂ ਹੋ ਕੇ ਜੰਗਲੀ ਇਲਾਕੇ ਵਿੱਚ ਜਾ ਡਿੱਗਿਆ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓਜ਼ ਵਿੱਚ ਜਹਾਜ਼ ਦਾ ਮਲਬਾ ਰੁੱਖਾਂ ਦੇ ਵਿਚਕਾਰ ਖਿੱਲਰਿਆ ਨਜ਼ਰ ਆ ਰਿਹਾ ਹੈ। ਪੁਲਿਸ ਮੁਤਾਬਕ ਹਾਦਸੇ ਤੋਂ ਤੁਰੰਤ ਬਾਅਦ ਇੱਕ ਵਿਅਕਤੀ ਜ਼ਿੰਦਾ ਮਿਲਿਆ ਸੀ, ਪਰ ਬਾਅਦ ਵਿੱਚ ਉਸ ਨੇ ਵੀ ਦਮ ਤੋੜ ਦਿੱਤਾ। ਪ੍ਰਸ਼ਾਸਨ ਨੇ ਕਿਹਾ ਹੈ ਕਿ ਪੀੜਤ ਪਰਿਵਾਰਾਂ ਨੂੰ ਸੂਚਿਤ ਕਰਨ ਤੋਂ ਬਾਅਦ ਹੀ ਮ੍ਰਿਤਕਾਂ ਦੀ ਸੂਚੀ ਜਨਤਕ ਕੀਤੀ ਜਾਵੇਗੀ।

ਪੀਐਮ ਨੇ ਜਤਾਇਆ ਦੁੱਖ

ਬਹਾਮਾਸ ਦੇ ਪ੍ਰਧਾਨ ਮੰਤਰੀ ਫਿਲਿਪ ਬ੍ਰੇਵ ਡੇਵਿਸ ਨੇ ਇਸ ਮੰਦਭਾਗੀ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਦੇਸ਼ ਵਾਸੀਆਂ ਨੂੰ ਧੀਰਜ ਰੱਖਣ ਦੀ ਅਪੀਲ ਕੀਤੀ ਹੈ। ਇੱਕ ਹੀ ਦਿਨ ਵਿੱਚ ਦੋ ਵੱਡੇ ਹਾਦਸੇ ਸਾਹਮਣੇ ਆਉਣ ਤੋਂ ਬਾਅਦ ਬਹਾਮਾਸ ਸਰਕਾਰ ਨੇ ਸਖ਼ਤ ਕਦਮ ਚੁੱਕਿਆ ਹੈ। ਊਰਜਾ ਅਤੇ ਹਵਾਨਬਾਜ਼ੀ ਮੰਤਰਾਲੇ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਅਗਲੇ ਹੁਕਮਾਂ ਤੱਕ ਫਲੇਮਿੰਗੋ ਐੀਅਰ ਦੀਆਂ ਸਾਰੀਆਂ ਉਡਾਣਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ (ਸਸਪੈਂਡ) ਕਰ ਦਿੱਤਾ ਹੈ।

ਐੀਅਰਲਾਈਨ ਦਾ ਪੁਰਾਣਾ ਰਿਕਾਰਡ ਵੀ ਰਿਹਾ ਹੈ ਖ਼ਰਾਬ

ਫਲੇਮਿੰਗੋ ਐੀਅਰਲਾਈਨਜ਼ ਕੋਲ ਕੁੱਲ 9 ਜਹਾਜ਼ਾਂ ਦਾ ਬੇੜਾ ਹੈ ਅਤੇ ਇਹ ਦੇਸ਼ ਦੇ 13 ਵੱਖ-ਵੱਖ ਹਿੱਸਿਆਂ ਲਈ ਉਡਾਣਾਂ ਸੰਚਾਲਿਤ ਕਰਦੀ ਹੈ। ਸਾਲ 2012 ਤੋਂ ਬਾਅਦ ਇਸ ਕੰਪਨੀ ਦੇ ਜਹਾਜ਼ਾਂ ਨਾਲ ਕਈ ਤਕਨੀਕੀ ਗੜਬੜੀਆਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਹਾਲਾਂਕਿ ਇਸ ਸ਼ੁੱਕਰਵਾਰ ਤੋਂ ਪਹਿਲਾਂ ਕਿਸੇ ਹਾਦਸੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਸੀ। ਇਸ ਤੋਂ ਪਹਿਲਾਂ ਅਕਤੂਬਰ 2023 ਵਿੱਚ ਉਡਾਣ ਦੌਰਾਨ ਜਹਾਜ਼ ਦਾ ਬੋਰਡਿੰਗ ਗੇਟ ਹਵਾ ਵਿੱਚ ਖੁੱਲ੍ਹ ਗਿਆ ਸੀ ਅਤੇ ਅਗਸਤ 2016 ਵਿੱਚ ਲੈਂਡਿੰਗ ਗੀਅਰ ਫੇਲ੍ਹ ਹੋਣ ਕਾਰਨ ਜਹਾਜ਼ ਦੀ ਕਰੈਸ਼ ਲੈਂਡਿੰਗ ਕਰਵਾਉਣੀ ਪਈ ਸੀ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Major incident in Patiala: ਜਿਮ ਤੋਂ ਪਰਤ ਰਹੇ ਨੌਜਵਾਨ ‘ਤੇ ਫੋਰਚੂਨਰ ਸਵਾਰਾਂ ਨੇ ਚਲਾਈਆਂ ਗੋਲੀਆਂ, ਇਲਾਕੇ ‘ਚ ਦਹਿਸ਼ਤ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *