ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਨਾਲ ਸੀਮਾ ਉੱਤੇ ਤਣਾਅ ਵਿਚਾਲੇ ਰਾਹੁਲ ਗਾਂਧੀ ਦੁਆਰਾ ਸਰਕਾਰ ਨੂੰ ਹਾਲ ‘ਚ ਹੀ ਇਕ ਸਵਾਲ ਪੁੱਛਿਆ ਗਿਆ ਸੀ ਕਿ, ਕੀ ਚੀਨ ਨੇ ਭਾਰਤ ਦੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਹੈ? ਹੁਣ ਇਸ ਦਾ ਜਵਾਬ ਲੱਦਾਖ ਤੋਂ ਭਾਜਪਾ ਦੇ ਸਾਂਸਦ ਜਾਮਯਾਂਗ ਸੇਰਿੰਗ ਨਾਮਗਿਆਲ ਨੇ ਦਿੱਤਾ ਹੈ ਅਤੇ ਟਵੀਟ ਉੱਤੇ ਰਾਹੁਗ ਗਾਂਧੀ ਨੂੰ ਟੈਗ ਕਰਦਿਆਂ ਲਿਖਿਆ ਹੈ ਕਿ ”ਹਾਂ, ਚੀਨ ਨੇ ਭਾਰਤ ਦੀ ਜ਼ਮੀਨ ਉੱਤੇ ਕਬਜ਼ਾ ਕੀਤਾ ਹੈ”। ਉਨ੍ਹਾਂ ਨੇ ਅੱਗੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਰਾਹੁਲ ਗਾਂਧੀ ਅਤੇ ਕਾਂਗਰਸ ਤੱਥਾਂ ਦੇ ਆਧਾਰ ਉੱਤੇ ਮੇਰੇ ਜਵਾਬ ਨਾਲ ਸਹਿਮਤ ਹੋਣਗੇ ਅਤੇ ਮੁੜ ਤੋਂ ਗੁਮਰਾਹ ਕਰਨ ਦੀ ਕੋਸ਼ਿਸ ਨਹੀਂ ਕਰਨਗੇ।
I hope @RahulGandhi and @INCIndia will agree with my reply based on facts and hopefully they won't try to mislead again.@BJP4India @BJP4JnK @sambitswaraj @JPNadda @blsanthosh @rajnathsingh @PTI_News pic.twitter.com/pAJx1ge2H1
— Jamyang Tsering Namgyal (@jtnladakh) June 9, 2020
ਦਰਅਸਲ ਉਨ੍ਹਾਂ ਨੇ ਟਵੀਟ ਵਿਚ ਦਾਅਵਾ ਕੀਤਾ ਕਿ ਚੀਨ ਨੇ ਕਾਂਗਰਸ ਦੇ ਕਾਰਜਕਾਲ ਵਿਚ ਜ਼ਰੂਰ ਭਾਰਤੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਸੀ ਜਿਸ ਦੀ ਉਨ੍ਹਾਂ ਨੇ ਪੂਰੀ ਲਿਸਟ ਵੀ ਟਵੀਟਰ ਉੱਤੇ ਸਾਂਝੀ ਕੀਤੀ ਹੈ-
-1962 ਵਿਚ ਕਾਂਗਰਸ ਦੇ ਕਾਰਜਕਾਲ ਦੌਰਾਨ ਐਕਸਾਈ ਚਿੰਨ(37,244 ਕਿਮੀ)
-ਯੂਪੀਏ ਦੇ ਸਮੇਂ ਵਿਚ 2008 ਤੱਕ ਚੁਮੂਰ ਖੇਤਰ ਵਿਚ ਟਿਆ ਪੰਗਾਂਕ ਅਤੇ ਚੌਬਜੀ ਘਾਟੀ(250 ਕਿਲੋ ਮੀਟਰ ਲੰਬਾਈ)
-ਪੀਐਲਏ ਦੁਆਰਾ ਡੋਮਜੋਕ ਵਿਚ ਜੋਰਾਵਾਰ ਕਿਲੇ ਨੂੰ 2008 ਵਿਚ ਨਸ਼ਟ ਕਰ ਦਿੱਤਾ ਗਿਆ ਸੀ ਅਤੇ 2012 ਵਿਚ ਯੂਪੀਏ ਕਾਰਜਕਾਲ ਦੌਰਾਨ ਪੀਐਲਏ ਦੇ ਆਬਸਰਵਿੰਗ ਪੁਆਇੰਟ ਨੂੰ ਸੈਟਅੱਪ ਕੀਤਾ ਨਾਲ ਹੀ 13 ਸੀਮਿਟ ਵਾਲੇ ਘਰਾਂ ਦੇ ਨਾਲ ਚੀਨੀ ਕਾਲੋਨੀ ਵੀ ਬਣਾਈ
-ਯੂਪੀਏ ਸ਼ਾਸਨ ਦੌਰਾਨ 2008-2009 ਵਿਚ ਡੂੰਗਤੀ ਅਤੇ ਡੇਮਜੋਕ ਵਿਚਾਲੇ ਭਾਰਤ ਨੇ ਡੂਮ ਚੇਲੇ(ਪ੍ਰਾਚੀਨ ਵਪਾਰ ਬਿੰਦੂ) ਨੂੰ ਖੋ ਦਿੱਤਾ।
ਦੱਸ ਦਈਏ ਕਿ ਅੱਠ ਜੂਨ ਨੂੰ ਰਾਹੁਲ ਗਾਂਧੀ ਨੇ ਅਮਿਤ ਸ਼ਾਹ ਦੇ ਬਿਆਨ ਉੱਤੇ ਤੰਜ ਕਸਦਿਆਂ ਟਵੀਟ ਕੀਤਾ ਸੀ ਕਿ ”ਸੱਭ ਨੂੰ ਮਾਲੂਮ ਹੈ ਸੀਮਾ ਦੀ ਹਕੀਕਤ ਪਰ ਦਿਲ ਨੂੰ ਖੁਸ਼ ਰੱਖਣ ਲਈ ‘ਸ਼ਾਹ-ਇਦ’ ਇਹ ਖਿਆਲ ਚੰਗਾ ਹੈ”। ਇਸ ਦਾ ਜਵਾਬ ਦਿੰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ”ਮਿਰਜਾ ਗਾਲਿਬ ਦਾ ਹੀ ਸ਼ੇਰ ਥੋੜਾ ਵੱਖ ਅੰਦਾਜ਼ ਵਿਚ ਹੈ। ਹੱਥ ਵਿਚ ਦਰਦ ਹੈ ਤਾ ਦਵਾ ਕੀਜੈ, ਹੱਥ ਹੀ ਜਦੋਂ ਦਰਦ ਹੋਵੇ ਤਾ ਕਿਆ ਕੀਜੈ”। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ ਸੀ ਕਿ ”ਰੱਖਿਆ ਮੰਤਰੀ ਦੀ ਹੱਥ ਉੱਤੇ ਟਿੱਪਣੀ ਕਰਨਾ ਖਤਮ ਹੋ ਜਾਵੇ ਤਾਂ ਉਹ ਇਸ ਸਵਾਲ ਦਾ ਜਵਾਬ ਦੇ ਸਕਦੇ ਹਨ, ਕੀ ਲੱਦਾਖ ਵਿਚ ਚੀਨੀ ਫੌਜ ਨੇ ਭਾਰਤੀ ਖੇਤਰ ਵਿਚ ਕਬਜ਼ਾ ਕਰ ਲਿਆ ਹੈ?
