ਕਰਤਾਰਪੁਰ ਲਾਂਘੇ ਲਈ ਲੱਗੀਆਂ ਆਧੁਨਿਕ ਦੂਰਬੀਨਾਂ ਵੀ ਪੱਟ ਦਿਤੀਆਂ-ਸੰਗਤ ਵਿਚ ਰੋਸ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕਰਤਾਰਪੁਰ ਲਾਂਘੇ ਲਈ ਭਾਰਤ ਵੱਲੋਂ ਸਿਰਫ ਜੁਬਾਨੀ ਪ੍ਰਬੰਧ ਹੀ ਅਮਲ ਵਿੱਚ ਲਾਏ ਗਏ ਹਨ ਪਰ ਇਸਦੀ ਸ਼ੁਰੂਆਤ ਹਾਲੇ ਵੀ ਨਹੀਂ ਹੋਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕਰਤਾਰਪੁਰ ਲਾਂਘੇ ਲਈ ਭਾਰਤ ਵੱਲੋਂ ਸਿਰਫ ਜੁਬਾਨੀ ਪ੍ਰਬੰਧ ਹੀ ਅਮਲ ਵਿੱਚ ਲਾਏ ਗਏ ਹਨ ਪਰ ਇਸਦੀ ਸ਼ੁਰੂਆਤ ਹਾਲੇ ਵੀ ਨਹੀਂ ਹੋਈ ਹੈ। ਪਰ ਇਸਦੇ ਚੱਲਜੇ ਡੇਰਾ ਬਾਬਾ ਨਾਨਕ ਹਿੰਦੂਸਤਾਨ-ਪਾਕਿਸਤਾਨ ਸਰਹੱਦ ਤੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੰਗਤ ਜਿਹੜੀਆ ਦੁਰਬੀਨਾਂ ਦੀ ਵਰਤੋਂ ਕਰਦੀਆਂ ਸੀ ਉਹਨਾਂ ਦੁਰਬੀਨਾਂ ਨੂੰ ਵੀ ਹਟਾਂ ਦਿੱਤਾ ਗਿਆ ਹੈ ਜਿਸ ਕਾਰਨ ਸੰਗਤਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

kartarpur corridor

ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਸੰਗਤਾਂ ਲਈ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਦੁਰਬੀਨਾਂ ਲਗਵਾਈਆਂ ਗਈਆ ਸੀ ਜਿਸ ਨਾਲ ਸੰਗਤ ਦੁਰਬੀਨਾਂ ਰਾਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੀਆਂ ਸੀ।

kartarpur corridor

ਦਸ ਦਈਏ ਕਿ ਇਸ ਮਾਮਲੇ ਤੇ ਕੋਈ ਵੀ ਅਧਿਕਾਰੀ ਬੋਲਣ ਲਈ ਤਿਆਰ ਨਹੀਂ ਹੈ ਕਿ ਇਹਨਾਂ ਦੁਰਬੀਨਾਂ ਨੂੰ ਕਿਸਨੇ ਅਤੇ ਕਿਉ  ਹਟਾਈਆ ਹੈ। ਦਰਸ਼ਨਾ ਲਈ ਆਉਂਦੀਆਂ ਸੰਗਤਾਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ ਦੁਰਬੀਨਾਂ ਲਗਵਾ ਦੇਣੀਆਂ ਚਾਹੀਦਿਆਂ ਹਨ। ਜਿਸ ਨਾਲ ਦੂਰ ਦੇਸ਼ਾਂ ਤੋਂ ਆਉਂਦੀਆਂ ਸੰਗਤਾਂ ਨੂੰ ਦਰਸ਼ਨ ਕਰਨ ਵਿੱਚ ਕੋਈ ਪਰੇਸ਼ਾਨੀ ਨਾ ਆਵੇ।

Leave a Reply

Your email address will not be published. Required fields are marked *