ਹਾਈ ਕੋਰਟ ਵਲੋਂ ਜ਼ਮਾਨਤ ਨਾ ਮਿਲਣ ‘ਤੇ ਬਿਕਰਮ ਮਜੀਠੀਆ ਪੁੱਜੇ ਸੁਪਰੀਮ ਕੋਰਟ 

ਚੰਡੀਗੜ੍ਹ: ਕਥਿਤ ਡਰੱਗਜ਼ ਮਾਮਲੇ ‘ਚ ਫਸੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਸੁਪਰੀਮ ਕੋਰਟ ਦਾ ਰੁਖ ਕਰ ਲਿਆ ਹੈ।…

ਚੰਡੀਗੜ੍ਹ: ਕਥਿਤ ਡਰੱਗਜ਼ ਮਾਮਲੇ ‘ਚ ਫਸੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਸੁਪਰੀਮ ਕੋਰਟ ਦਾ ਰੁਖ ਕਰ ਲਿਆ ਹੈ। ਡਰੱਗਜ਼ ਕੇਸ ਰੱਦ ਕਰਵਾਉਣ ਲਈ ਬਿਕਰਮ ਮਜੀਠੀਆ ਸੁਪਰੀਮ ਕੋਰਟ ਪਹੁੰਚੇ ਹਨ। ਮਜੀਠੀਆ ਇਸ ਸਮੇਂ ਪਟਿਆਲਾ ਜੇਲ੍ਹ ‘ਚ ਬੰਦ ਹਨ ਅਤੇ ਉਨ੍ਹਾਂ ਆਪਣੇ ‘ਤੇ ਦਰਜ ਕੇਸ ਨੂੰ ਰੱਦ ਕਰਵਾਉਣ ਲਈ ਪਟੀਸ਼ਨ ਦਾਖ਼ਲ ਕੀਤੀ ਹੈ।

Also Read: ਪੰਜਾਬ ‘ਚ ਸਫਰ ਪਏਗਾ ਮਹਿੰਗਾ! ਟੋਲ ਟੈਕਸ ਦਰਾਂ ‘ਚ 1 ਅਪ੍ਰੈਲ ਤੋਂ ਹੋ ਰਿਹੈ ਇੰਨਾ ਵਾਧਾ

ਦੱਸਣਯੋਗ ਹੈ ਕਿ ਡਰੱਗਜ਼ ਕੇਸ ‘ਚ ਬਿਕਰਮ ਮਜੀਠੀਆ ਨੂੰ ਜ਼ਮਾਨਤ ਨਹੀਂ ਮਿਲ ਰਹੀ ਹੈ, ਜਿਸ ਕਾਰਨ ਉਨ੍ਹਾਂ ਵੱਲੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ। ਬਿਕਰਮ ਮਜੀਠੀਆ ਖ਼ਿਲਾਫ਼ ਪਹਿਲਾਂ ਕੇਸ ਦਰਜ ਹੋਇਆ ਤਾਂ ਉਨ੍ਹਾਂ ਨੇ ਅੰਤਰਿਮ ਜ਼ਮਾਨਤ ਮੰਗੀ। ਮੋਹਾਲੀ ਅਦਾਲਤ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਅੰਤਰਿਮ ਜ਼ਮਾਨਤ ਖਾਰਜ ਕਰ ਦਿੱਤੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਚੋਣਾਂ ਲੜਨ ਤੱਕ ਜ਼ਰੂਰ ਉਨ੍ਹਾਂ ਨੂੰ ਰਾਹਤ ਦਿੱਤੀ। ਫਿਰ ਮਜੀਠੀਆ ਨੇ 24 ਫਰਵਰੀ ਨੂੰ ਮੋਹਾਲੀ ਅਦਾਲਤ ‘ਚ ਆਤਮ-ਸਮਰਪਣ ਕਰ ਦਿੱਤਾ, ਜਿੱਥੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਰੈਗੁਲਰ ਜ਼ਮਾਨਤ ਮੰਗੀ ਪਰ ਕੇਸ ‘ਚ ਲੱਗੀਆਂ ਧਾਰਾਵਾਂ ਦੇ ਕਾਰਨ ਜ਼ਮਾਨਤ ਨਹੀਂ ਮਿਲ ਸਕੀ ਹੈ।

Also Read: ਭੂਚਾਲ ਦੇ ਝਟਕਿਆਂ ਨਾਲ ਕੰਬਿਆ ਲੇਹ,  ਜਾਨੀ ਨੁਕਸਾਨ ਤੋਂ ਰਿਹਾ ਬਚਾਅ

Leave a Reply

Your email address will not be published. Required fields are marked *