ਭੂਚਾਲ ਦੇ ਝਟਕਿਆਂ ਨਾਲ ਕੰਬਿਆ ਲੇਹ,  ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਲੇਹ ‘ਚ ਮੰਗਲਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.3 ਸੀ। ਸਵੇਰੇ ਕਰੀਬ 7.29 ਵਜੇ…

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਲੇਹ ‘ਚ ਮੰਗਲਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.3 ਸੀ। ਸਵੇਰੇ ਕਰੀਬ 7.29 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਭੂਚਾਲ ਦਾ ਕੇਂਦਰ ਅਲਚੀ ਤੋਂ 186 ਕਿਲੋਮੀਟਰ ਉੱਤਰ ਵਿਚ ਯਾਨੀ ਚੀਨ ਵਿਚ ਦੱਸਿਆ ਜਾ ਰਿਹਾ ਹੈ।

Also Read: ਡੀਪ ਨੈੱਕ ਮਿਨੀ ਡ੍ਰੈਸ ਵਿਚ ਜਾਹਨਵੀ ਦਾ ਕਿੱਲਰ ਅੰਦਾਜ਼, ਕ੍ਰੇਜ਼ੀ ਹੋਏ ਫੈਂਸ

 

ਭੂਚਾਲ ਦੇ ਝਟਕਿਆਂ ਨੂੰ ਮਹਿਸੂਸ ਕਰਦੇ ਹੋਏ ਲੋਕ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ ਭੂਚਾਲ ਦੇ ਝਟਕੇ ਜ਼ਬਰਦਸਤ ਨਹੀਂ ਸਨ। ਹੁਣ ਤੱਕ ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

Also Read: ਪੈਟਰੋਲ-ਡੀਜ਼ਲ ਦੀਆਂ ਅੱਜ ਫਿਰ ਵਧੀਆਂ ਕੀਮਤਾਂ, ਦਿੱਲੀ ‘ਚ ਮੁੜ 100 ਤੋਂ ਪਾਰ

ਅੰਡੇਮਾਨ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ
ਇਸ ਤੋਂ ਪਹਿਲਾਂ ਸੋਮਵਾਰ-ਮੰਗਲਵਾਰ ਦੀ ਰਾਤ ਕਰੀਬ 2.52 ਵਜੇ ਅੰਡੇਮਾਨ ਅਤੇ ਨਿਕੋਬਾਰ ਦੇ ਡਿਗਲੀਪੁਰ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਝਟਕਿਆਂ ਦੀ ਤੀਬਰਤਾ 4.4 ਸੀ। ਇੰਨਾ ਹੀ ਨਹੀਂ ਇਨ੍ਹਾਂ ਦਾ ਕੇਂਦਰ ਡਿਗਲੀਪੁਰ ਤੋਂ 147 ਕਿਲੋਮੀਟਰ ਉੱਤਰ ਵੱਲ ਦੱਸਿਆ ਗਿਆ।

Leave a Reply

Your email address will not be published. Required fields are marked *