ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮਜੀਠਾ ਵਿੱਚ ਕਤਲ਼ ਹੋਏ ਅਕਾਲੀ ਸਰਪੰਚ ਗੁਰਦੀਪ ਸਿੰਘ ਦੇ ਸ਼ੁਕਰਵਾਰ ਨੂੰ ਹੋਈ ਅੰਤਿਮ ਵਿਦਾਈ ਮੌਕੇ ਪੰਜਾਬ ਸਰਕਾਰ ਦੇ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਪਹੁੰਚੇ ਅਤੇ ਮਰਹੂਮ ਸਰਪੰਚ ਗੁਰਦੀਪ ਸਿੰਘ ਦੇ ਪਰਿਵਾਰਕ ਬੰਦਿਆ ਨੂੰ ਇਸ ਦੁਖ ਦੀ ਘੜੀ ਵਿੱਚ ਹੌਸਲਾ ਰੱਖਣ ਲਈ ਕਿਹਾ।
ਦੱਸ ਦਈਏ ਬੁਧਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕਾ ਮਜੀਠਾ ਦੇ ਪਿੰਡ ਉਮਰਪੁਰਾ ਦੇ ਸਾਬਕਾ ਅਕਾਲੀ ਸਰਪੰਚ ਬਾਬਾ ਗੁਰਦੀਪ ਸਿੰਘ ਦਾ ਕਿਸੇ ਨੇ ਗੋਲ਼ੀ ਮਾਰ ਕੇ ਕਤਲ਼ ਕਰ ਦਿੱਤਾ ਸੀ, ਜਿਨ੍ਹਾਂ ਦਾ ਅੱਜ ਅੰਤਿਮ ਸਸਕਾਰ ਕੀਤਾ ਗਿਆ ਹੈ। ਇਸ ਮੌਕੇ ਬਿਕਰਮ ਮਜੀਠੀਆ ਸਮੇਤ ਕਈ ਅਕਾਲੀ ਲੀਡਰ ਸੋਗ ਸਭਾ ‘ਚ ਸ਼ਾਮਿਲ ਹੋਏ।
https://www.facebook.com/LivingIndiaNewschannel/videos/524261241523312/
ਸਾਬਕਾ ਅਕਾਲੀ ਸਰਪੰਚ ਬਾਬਾ ਗੁਰਦੀਪ ਸਿੰਘ ਦੇ ਕਤਲ਼ ਦੇ ਦੁਖ ਜਾਹਿਰ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ, ਬਹੁਤ ਚੰਗੀ ਸ਼ਖਸੀਅਤ ਦੇ ਮਾਲਿਕ ਬਾਬਾ ਗੁਰਦੀਪ ਸਿੰਘ ਦੇ ਬੇਰਹਿਮੀ ਨਾਲ ਕੀਤੇ ਕਤਲ਼ ਤੋਂ ਬਹੁਤ ਦੁਖ ਹੋ ਰਿਹਾ ਹੈ। ਉਨ੍ਹਾਂ ਕਿਹਾ ਇਹ ਕਤਲ਼ ਕਾਂਗਰਸ ਦੀ ਸ਼ਹਿ ਕਾਰਨ ਹੋਇਆ ਹੈ।

