ਬਿਹਾਰ : ਨਾਲੰਦਾ ਵਿਚ ਸੀ.ਐੱਮ. ਨੀਤਿਸ਼ ਦੇ ਪ੍ਰੋਗਰਾਮ ਦੌਰਾਨ ਧਮਾਕਾ, ਸੁਰੱਖਿਆ ਵਿਚ ਵੱਡੀ ਕੋਤਾਹੀ

ਪਟਨਾ : ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ (Bihar Chief Minister Nitish Kumar) ਦੀ ਨਾਲੰਦਾ ਵਿਚ ਹੋਈ ਸੰਵਾਦ ਯਾਤਰਾ ਵਿਚ ਵੱਡਾ ਹਾਦਸਾ ਹੋਇਆ ਹੈ। ਪ੍ਰੋਗਰਾਮ…

ਪਟਨਾ : ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ (Bihar Chief Minister Nitish Kumar) ਦੀ ਨਾਲੰਦਾ ਵਿਚ ਹੋਈ ਸੰਵਾਦ ਯਾਤਰਾ ਵਿਚ ਵੱਡਾ ਹਾਦਸਾ ਹੋਇਆ ਹੈ। ਪ੍ਰੋਗਰਾਮ ਵਿਚ ਅਚਾਨਕ ਹੋਏ ਇਕ ਧਮਾਕੇ (A sudden explosion in the program) ਨੇ ਅਫਰਾ-ਤਫਰਾ ਦਾ ਮਾਹੌਲ ਪੈਦਾ ਕਰ ਦਿੱਤਾ। ਜਿਸ ਥਾਂ ‘ਤੇ ਇਹ ਧਮਾਕਾ ਹੋਇਆ ਹੈ, ਉਹ ਸੀ.ਐੱਮ. ਨੀਤੀਸ਼ ਕੁਮਾਰ (CM Nitish Kumar) ਤੋਂ ਸਿਰਫ 15 ਫੁੱਟ ਦੀ ਦੂਰੀ ‘ਤੇ ਸੀ। ਪੁਲਿਸ ਨੇ ਮੌਕੇ ‘ਤੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਚਸ਼ਮਦੀਦਾਂ ਨੇ ਜਾਣਕਾਰੀ ਦਿੱਤੀ ਹੈ ਕਿ ਮੁਲਜ਼ਮ ਨੇ ਕਿਸੇ ਧਮਾਕਾਖੇਜ਼ ਸਮੱਗਰੀ ਵਿਚ ਮਾਚਿਸ ਸੁੱਟ ਇਸ ਧਮਾਕੇ ਨੂੰ ਅੰਜਾਮ ਦਿੱਤਾ ਸੀ। ਸ਼ੁਰੂਆਤੀ ਜਾਣਕਾਰੀ ਦੇ ਆਧਾਰ ‘ਤੇ ਇਸ ਧਮਾਕਾਖੇਜ਼ ਪਦਾਰਥ ਨੂੰ ਇਕ ਪਟਾਕਾ ਦੱਸਿਆ ਗਿਆ ਹੈ। ਪੁਲਿਸ ਨੂੰ ਮੁਲਜ਼ਮ (Accused the police) ਨੌਜਵਾਨ ਦੇ ਕੋਲੋਂ ਪਟਾਕਾ ਅਤੇ ਮਾਚਿਸ ਦੀ ਤੀਲੀ ਵੀ ਬਰਾਮਦ ਹੋਈ ਹੈ। ਅਜੇ ਪੁਲਿਸ ਦੀ ਮੁਲਜ਼ਮ ਕੋਲੋਂ ਪੁੱਛਗਿੱਛ ਜਾਰੀ ਹੈ। Also Read : ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ MP ਪ੍ਰਨੀਤ ਕੌਰ ਨੇ ਲਿਖੀ ਚਿੱਠੀ, ਕਿਸਾਨਾਂ ਲਈ ਕੀਤੀ ਇਹ ਮੰਗ

Bihar: नीतीश कुमार की जनसंवाद यात्रा में फिर सुरक्षा में चूक! | N7 India  News

ਇਸ ਘਟਨਾ ਬਾਰੇ ਇਕ ਵਿਅਕਤੀ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਸ਼ੁਰੂਆਤ ਵਿਚ ਜਨਤਾ ਦੀ ਅਰਜ਼ੀ ਲੈ ਰਹੇ ਸਨ। ਉਦੋਂ ਹੀ ਇਕ ਬੱਚੇ ਨੇ ਜਿਸ ਦੀ ਉਮਰ 18 ਸਾਲ ਹੈ, ਉਸ ਨੇ ਕੋਈ ਪਟਾਕਾ ਦਬਾ ਕੇ ਰੱਖਿਆ ਸੀ ਜੋ ਉਸ ਨੇ ਸੀ.ਐੱਮ. ਦੇ ਆਉੰਦੇ ਹੀ ਸੁੱਟ ਦਿੱਤਾ ਬੱਸ ਜਿਵੇਂ ਹੀ ਉਹ ਪਟਾਕਾ ਫਟਿਆ, ਸਾਰੇ ਹੈਰਾਨ ਰਹਿ ਗਏ ਅਤੇ ਜ਼ਮੀਨ ‘ਤੇ ਅਫਰਾ ਤਫਰੀ ਦਾ ਮਾਹੌਲ ਬਣ ਗਿਆ। ਇਹ ਸੀ.ਐੱਮ. ਦੀ ਸੁਰੱਖਿਆ ਵਿਚ ਵੱਡੀ ਕੋਤਾਹੀ ਹੈ। ਵੈਸੇ ਇਸ ਘਟਨਾ ਨੂੰ ਲੈ ਕੇ ਪ੍ਰਸ਼ਾਸਨ ਦੀ ਚਿੰਤਾ ਜ਼ਿਆਦਾ ਇਸ ਲਈ ਵੱਧ ਗਈ ਹੈ ਕਿਉਂਕਿ ਕੁਝ ਦਿਨ ਪਹਿਲਾਂ ਪਟਨਾ ਵਿਚ ਵੀ ਸੀ.ਐੱਮ. ਨੀਤੀਸ਼ ਕੁਮਾਰ ਦੀ ਸੁਰੱਖਿਆ ਵਿਚ ਵੱਡੀ ਕੋਤਾਹੀ ਦੇਖਣ ਨੂੰ ਮਿਲੀ ਸੀ।

bomb exploded in bihar cm: Nitish Kumar : नालंदा में सीएम नीतीश के  कार्यक्रम में फूटा बम.. सुरक्षा में भारी लापरवाही... बिहार के मुख्यमंत्री  फिलहाल सुरक्षित ...

ਉਦੋਂ ਪਟਨਾ ਦੇ ਬਖਤਿਆਰਪੁਰ ਵਿਚ ਇਕ ਨੌਜਵਾਨ ਨੇ ਸੀ.ਐੱਮ ਨੀਤੀਸ਼ ‘ਤੇ ਹਮਲੇ ਦੀ ਕੋਸ਼ਿਸ਼ ਕੀਤੀ ਸੀ। ਬਾਅਦ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਉਹ ਨੌਜਵਾਨ ਮਾਨਸਿਕ ਤੌਰ ‘ਤੇ ਬੀਮਾਰ ਸੀ। ਹੁਣ ਇਸ ਨਾਲੰਦਾ ਵਾਲੀ ਘਟਨਾ ਦੌਰੀਨ ਵੀ ਸੀ.ਐੱਮ. ਨੀਤੀਸ਼ ਕੁਮਾਰ ਦੀ ਸੁਰੱਖਿਆ ਵਿਚ ਕੋਈ ਕਮੀ ਨਹੀਂ ਸੀ। ਸਪੈਸ਼ਲ ਬ੍ਰਾਂਚ ਦੇ ਇੰਸਪੈਕਟਰ ਤੋਂ ਲੈ ਕੇ ਸਿਪਾਹੀਆਂ ਤੱਕ ਦੀ ਮੌਕੇ ‘ਤੇ ਤਾਇਨਾਤੀ ਸੀ, ਪਰ ਉਸ ਪੁਖ਼ਤਾ ਇੰਤਜ਼ਾਮ ਵਿਚਾਲੇ ਇਕ ਨੌਜਵਾਨ ਨੇ ਇਹ ਧਮਾਕਾ ਕਰ ਦਿੱਤਾ ਅਤੇ ਸੁਰੱਖਿਆ ਵਿਚ ਵੱਡੀ ਕੋਤਾਹੀ ਹੋ ਗਈ।

Leave a Reply

Your email address will not be published. Required fields are marked *