Online Desk/ Living India News: ਉਰੀ ਦੇ ਬਾਅਦ ਸਭ ਤੋਂ ਵੱਡਾ ਆਤੰਕੀ ਹਮਲੇ ਵਿਚ 18 ਜਵਾਨ ਸ਼ਹੀਦ, IED ਬਲਾਸਟ ਦਾ ਦੇਖਕੇ ਦਿਲ ਦਹਿਲ ਜਾਵੇਗਾ !
https://www.facebook.com/LivingIndiaNewschannel/videos/2233952236818946/
ਆਦਿਲ ਆਤਮਘਾਤੀ ਅੱਤਵਾਦੀ ਦੱਸਿਆ ਜਾ ਰਿਹਾ ਜਿਸ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ, ਜੈਸ਼ ਏ ਮੁਹੰਮਦ ਨੇ ਇਸ ਹਮਲੇ ਦੀ ਜਿੰਮੇਵਾਰੀ ਲਈ ਹੈ

ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਅਵਨੰਤੀਪੁਰਾ ਦੇ ਗੋਰੀਪੁਰਾ ਇਲਾਕੇ ਵਿੱਚ ਭਿਆਨਕ ਆਈਈਡੀ ਧਮਾਕਾ ਹੋਣ ਦੀ ਜਾਣਕਾਰੀ ਮਿਲੀ ਹੈ। ਇਹ ਧਮਾਕਾ ਇਹਨਾਂ ਭਿਆਨਕ ਸੀ ਕਿ ਇਸ ਧਮਾਕੇ ਵਿੱਚ ਮੌਕੇ ਤੇ ਹੀ 18 ਜਵਾਨ ਸ਼ਹੀਦ ਹੋ ਗਏ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਇਲਾਕੇ ਵਿੱਚ ਭਿਆਨਕ ਧਮਾਕਾ ਹੋਇਆ ਜਿਸ ਕਾਰਨ CRPF ਦੇ 18 ਜਵਾਨ ਸ਼ਹੀਦ ਹੋ ਗਏ ਜਦਕਿ ਇਸ ਧਮਾਕੇ ਦੇ ਕਾਰਨ ਸ਼ਹੀਦ ਜਵਾਨਾਂ ਦੀ ਗਿਣਤੀ ਵਧ ਵੀ ਸਕਦੀ ਹੈ।
ਦੱਸਿਆ ਜਾ ਰਿਹਾ ਹੈ ਕਿ CRPF ਦਾ ਇਕ ਕਾਫਿਲਾ ਜੰਮੂ ਤੋਂ ਸ਼੍ਰੀ ਨਗਰ ਵੱਲ ਨੂੰ ਆ ਰਿਹਾ ਸੀ ਕਿ ਅਚਾਨਕ ਇਹ ਧਮਾਕਾ ਹੋ ਗਿਆ। ਇਸ ਧਮਾਕੇ ਦੀ ਜਿਮੇਵਾਰੀ ਜੈਸ਼-ਏ- ਮੁਹਮੰਦ ਨੇ ਲਈ ਹੈ।
ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਰੋਡ ਤੇ ਖੜੇ ਇਕ ਆਟੋ ਰਿਕਸ਼ੇ ਵਿੱਚ ਹੋਇਆ ਸੀ। ਜੋ ਕਿ ਨੇਸ਼ਨਲ ਹਾਇਵੇ ਤੇ ਖੜੀਆ ਸੀ। ਜਿਕਰ-ਏ-ਖਾਸ ਹੈ ਕਿ ਬੀਤੇ ਦਿਨ ਪੁਲਵਾਮਾ ਵਿੱਚ ਇਕ ਨਿਜੀ ਬੱਸ ਵਿੱਚ ਧਮਾਕਾ ਹੋਇਆ ਸੀ ਜਿਸ ਕਾਰਨ 10 ਬੱਚੇ ਜਖਮੀ ਹੋ ਗਏ ਸੀ।






