ਮੁੰਬਈ : ਡਰਾਮੇ ਅਤੇ ਭਾਵਨਾਵਾਂ ਨਾਲ ਭਰਪੂਰ ਦੇਸ਼ ਦਾ ਸਭ ਤੋਂ ਵੱਡਾ ਰਿਐਲਿਟੀ ਸ਼ੋਅ ‘Bigg Boss 20’ ਹੁਣ ਆਪਣੇ 20ਵੇਂ ਸੀਜ਼ਨ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਬੁੱਧਵਾਰ ਨੂੰ ਇਸ ਦਾ ਨਵਾਂ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ, ਜਿਸ ਵਿੱਚ ਸਲਮਾਨ ਖ਼ਾਨ ਸ਼ੋਅ ਵਿੱਚ ਆਉਣ ਵਾਲੀਆਂ ਚੁਣੌਤੀਆਂ ਅਤੇ ਰੋਮਾਂਚਕ ਮੋੜਾਂ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ। ਜੀਓ ਹੌਟਸਟਾਰ (JioHotstar) ਵੱਲੋਂ ਜਾਰੀ ਕੀਤੇ ਗਏ ਇਸ ਟ੍ਰੇਲਰ ਦੀ ਸ਼ੁਰੂਆਤ ਇੱਕ ਅਖਾੜੇ ਤੋਂ ਹੁੰਦੀ ਹੈ, ਜਿੱਥੇ ਯੋਧੇ ਆਪਸ ਵਿੱਚ ਭਿੜ ਰਹੇ ਹਨ। ਇਸ ਦੌਰਾਨ ਸਲਮਾਨ ਖ਼ਾਨ ਘੋੜੇ ‘ਤੇ ਸਵਾਰ ਹੋ ਕੇ ਅਖਾੜੇ ਵਿੱਚ ਐਂਟਰੀ ਕਰਦੇ ਹਨ ਅਤੇ ਹਾਰ ਮੰਨ ਚੁੱਕੇ ਯੋਧੇ ਨੂੰ ‘ਤਥਾਸ-ਟੂ’ ਕਹਿ ਕੇ ਉੱਠਣ ਲਈ ਕਹਿੰਦੇ ਹਨ।
ਇਸ ਸੀਜ਼ਨ ਦਾ ਸਭ ਤੋਂ ਵੱਡਾ ਮੋੜ
ਟ੍ਰੇਲਰ ਵਿੱਚ ਸਲਮਾਨ ਖ਼ਾਨ ਖੁਲਾਸਾ ਕਰਦੇ ਹਨ ਕਿ ਇਸ ਵਾਰ ਖੇਡ ਵਿੱਚ ਹਰ ਪ੍ਰਤੀਯੋਗੀ (ਕੰਟੇਸਟੈਂਟ) ਨੂੰ ਦੋ ਮੌਕੇ ਮਿਲਣਗੇ। ਸ਼ੋਅ ਵਿੱਚ ਹਰ ਪ੍ਰਤੀਯੋਗੀ ਨੂੰ ਦੋ ‘ਜੀਵਨਦਾਨ’ ਦਾ ਵਰਦਾਨ ਦਿੱਤਾ ਜਾਵੇਗਾ। ਸ਼ੋਅ ਦੀ ਇਸ ਨਵੀਂ ਥੀਮ ਤੋਂ ਸਾਫ਼ ਹੈ ਕਿ ਇਸ ਵਾਰ ਬਿੱਗ ਬੌਸ ਦੇ ਘਰ ਵਿੱਚ ਹਰ ਫ਼ੈਸਲਾ ਪਹਿਲਾਂ ਨਾਲੋਂ ਕਿਤੇ ਵੱਧ ਮਾਇਨੇ ਰੱਖੇਗਾ ਅਤੇ ਸੁਰੱਖਿਅਤ ਖੇਡਣ ਦਾ ਕੋਈ ਮੌਕਾ ਨਹੀਂ ਮਿਲੇਗਾ। ਸਲਮਾਨ ਖ਼ਾਨ ਨੇ ਖ਼ੁਦ ਇਸ ਬਾਰੇ ਕਿਹਾ ਹੈ ਕਿ ਬਿੱਗ ਬੌਸ ਵਿੱਚ ਹਰ ਸਾਲ ਗੇਮ ਬਦਲਦੀ ਹੈ, ਪਰ ਇਸ ਵਾਰ ਸਿਰਫ਼ ਗੇਮ ਨਹੀਂ ਸਗੋਂ ਖੇਡਣ ਦਾ ਤਰੀਕਾ ਵੀ ਬਦਲਣ ਵਾਲਾ ਹੈ। ਉਨ੍ਹਾਂ ਮੁਤਾਬਕ ਇਹ ‘ਜੀਵਨਦਾਨ’ ਜਿੰਨਾ ਸੁਣਨ ਵਿੱਚ ਸੌਧਾ ਲੱਗਦਾ ਹੈ, ਅਸਲ ਵਿੱਚ ਉੱਨਾ ਹੈ ਨਹੀਂ।
ਕਦੋਂ ਅਤੇ ਕਿੱਥੇ ਦੇਖਣ ਨੂੰ ਮਿਲੇਗਾ‘ Bigg Boss 20‘?
ਦਰਸ਼ਕਾਂ ਦੀ ਉਤਸੁਕਤਾ ਨੂੰ ਵਧਾਉਂਦੇ ਹੋਏ ਮੇਕਰਸ ਨੇ ਇਸ ਦੀ ਪ੍ਰਸਾਰਣ ਤਾਰੀਖ ਦਾ ਵੀ ਐਲਾਨ ਕਰ ਦਿੱਤਾ ਹੈ। ‘ਬਿੱਗ ਬੌਸ 20’ ਦੀ ਸ਼ੁਰੂਆਤ ਆਉਣ ਵਾਲੀ 6 ਸਤੰਬਰ ਤੋਂ ਹੋਣ ਜਾ ਰਹੀ ਹੈ। ਇਸ ਨੂੰ ਟੀਵੀ ਚੈਨਲ (Colors) ਦੇ ਨਾਲ-ਨਾਲ ਓਟੀਟੀ ਪਲੇਟਫਾਰਮ ‘ਜੀਓ ਹੌਟਸਟਾਰ’ ‘ਤੇ ਵੀ ਦੇਖਿਆ ਜਾ ਸਕੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਘਰ ਦੇ ਅੰਦਰ ਜਾਣ ਵਾਲੇ ਪ੍ਰਤੀਯੋਗੀ ਆਪਣੇ ਇਸ ‘ਐਕਸਰਾ ਜੀਵਨਦਾਨ’ ਦਾ ਸਭ ਤੋਂ ਵੱਧ ਫ਼ਾਇਦਾ ਕਿਵੇਂ ਉਠਾਉਂਦੇ ਹਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Big decision of Delhi High Court: ਖੁਸ਼ੀ ਕਪੂਰ ਦੇ ਪਬਲਿਸੀਟੀ ਰਾਈਟਸ ਦੀ ਸੁਰੱਖਿਆ ਲਈ ਹੁਕਮ ਜਾਰੀ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


