ਦਿੱਲੀ : ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਇੱਕ ਅਹਿਮ ਫੈਸਲੇ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਬਾਲੀਵੁੱਡ ਅਦਾਕਾਰਾ ਖੁਸ਼ੀ ਕਪੂਰ ਨਾਲ ਜੁੜੀ ਕਥਿਤ ਅਸ਼ਲੀਲ ਸਮੱਗਰੀ ਨੂੰ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਜਸਟਿਸ ਨੇ ਖੁਸ਼ੀ ਕਪੂਰ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਇਹ ਸਖ਼ਤ ਕਦਮ ਚੁੱਕਿਆ ਹੈ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਮਸ਼ਹੂਰ ਹਸਤੀ ਦੇ ਨਿੱਜੀ ਅਧਿਕਾਰਾਂ ਦੀ ਦੁਰਵਰਤੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਅਦਾਲਤ ਨੇ ਸਿਰਫ਼ ਅਸ਼ਲੀਲ ਕੰਟੈਂਟ ਹੀ ਨਹੀਂ, ਸਗੋਂ ਖੁਸ਼ੀ ਕਪੂਰ ਦੇ ਨਾਮ, ਤਸਵੀਰਾਂ ਅਤੇ ਪਸਨੈਲਿਟੀ ਰਾਈਟਸ ਦੀ ਵਰਤੋਂ ਕਰਕੇ ਬਿਨਾਂ ਕਿਸੇ ਇਜਾਜ਼ਤ ਦੇ ਬਾਜ਼ਾਰ ਵਿੱਚ ਵੇਚੇ ਜਾ ਰਹੇ ਸਾਮਾਨ ਨਾਲ ਜੁੜੀ ਸਮੱਗਰੀ ਨੂੰ ਵੀ ਹਟਾਉਣ ਦੇ ਹੁਕਮ ਦਿੱਤੇ ਹਨ। ਸੁਣਵਾਈ ਦੌਰਾਨ ਅਦਾਲਤ ਨੇ ਸੰਕੇਤ ਦਿੱਤਾ ਹੈ ਕਿ ਉਹ ਅਦਾਕਾਰਾ ਦੇ ਪੱਖ ਵਿੱਚ ‘ਜੌਨ ਡੋ’ ਆਰਡਰ ਵੀ ਜਾਰੀ ਕਰੇਗੀ। ਇਹ ਹੁਕਮ ਅਗਿਆਤ ਵਿਅਕਤੀਆਂ ਅਤੇ ਪਲੇਟਫਾਰਮਾਂ ਖ਼ਿਲਾਫ਼ ਸੁਰੱਖਿਆ ਪ੍ਰਦਾਨ ਕਰਦਾ ਹੈ, ਜੋ ਉਨ੍ਹਾਂ ਦੀ ਪਛਾਣ ਦਾ ਗ਼ਲਤ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦੇ ਹਨ।
ਜ਼ਿਕਰਯੋਗ ਹੈ ਕਿ ਇਹ ਫੈਸਲਾ ਦਿੱਲੀ ਹਾਈ ਕੋਰਟ ਵੱਲੋਂ ਖੁਸ਼ੀ ਕਪੂਰ ਦੀ ਭੈਣ ਅਤੇ ਅਦਾਕਾਰਾ ਜਾਨ੍ਹਵੀ ਕਪੂਰ ਦੇ ਪਸਨੈਲਿਟੀ ਰਾਈਟਸ ਦੀ ਸੁਰੱਖਿਆ ਲਈ ਦਿੱਤੇ ਗਏ ਨਿਰਦੇਸ਼ਾਂ ਤੋਂ ਮਹਿਜ਼ ਇੱਕ ਦਿਨ ਬਾਅਦ ਆਇਆ ਹੈ। ਹਾਲ ਹੀ ਦੇ ਸਾਲਾਂ ਵਿੱਚ, ਦਿੱਲੀ ਹਾਈ ਕੋਰਟ ਵਿੱਚ ਸੇਲਿਬ੍ਰਿਟੀਜ਼ ਦੀ ਆਵਾਜ਼, ਤਸਵੀਰ, ਸ਼ਕਲ-ਸੂਰਤ ਅਤੇ AI ਦੁਆਰਾ ਤਿਆਰ ਕੀਤੀ ਗਈ ਇਤਰਾਜ਼ਯੋਗ ਸਮੱਗਰੀ ਦੀ ਦੁਰਵਰਤੋਂ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਜਿਸ ‘ਤੇ ਅਦਾਲਤ ਨੇ ਸਖ਼ਤ ਰੁਖ ਅਪਣਾਇਆ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
Big decision of Delhi High Court: ਖੁਸ਼ੀ ਕਪੂਰ ਦੇ ਪਬਲਿਸੀਟੀ ਰਾਈਟਸ ਦੀ ਸੁਰੱਖਿਆ ਲਈ ਹੁਕਮ ਜਾਰੀ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।


