ਖੇਮਕਰਨ- ਕਸਬਾ ਖੇਮਕਰਨ ਵਿਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਸ਼ਰਾਬ ਦੇ ਨਸ਼ੇ ਵਿਚ ਪਤੀ ਵਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਦੋਸ਼ੀ ਪਤੀ ਖੁਦ ਹੀ ਪੁਲਿਸ ਥਾਣੇ ਵਿਚ ਪੇਸ਼ ਹੋ ਗਿਆ।
ਜਾਣਕਾਰੀ ਮੁਤਾਬਕ ਕਸਬਾ ਖੇਮਕਰਨ ਦੇ ਵਾਰਡ ਨੰਬਰ 1 ਵਿਚ ਬਾਜ ਸਿੰਘ ਵੱਲੋ ਆਪਣੀ ਪਤਨੀ ਮਲਕੀਤ ਕੌਰ ਦੀ ਸਿਰ ਘੋਟਣਾ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਘਟਨਾ ਤੋਂ ਬਾਅਦ ਦੋਸ਼ੀ ਖੁਦ ਥਾਣਾ ਖੇਮਕਰਨ ਜਾ ਕੇ ਪੇਸ਼ ਹੋ ਗਿਆ ਹੈ। ਪਤਾ ਲੱਗਾ ਹੈ ਦੋਸ਼ੀ ਨਸ਼ੇ ਵਿਚ ਆਪਣੇ ਘਰ ਆਇਆ ਤਾਂ ਰੋਟੀਆਂ ਪਕਾ ਰਹੀ ਆਪਣੀ ਪਤਨੀ ਨਾਲ ਝਗੜਾ ਕਰਨ ਲੱਗ ਪਿਆ ਤੇ ਉਸ ਦੇ ਸਿਰ ਵਿਚ ਘੋਟਣਾ ਮਾਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੇ ਦੋ ਲੜਕੇ ਹਨ ਜੋ ਘਰੋਂ ਬਾਹਰ ਸਨ। ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
Also Read: ਰੂਸ-ਯੂਕਰੇਨ ਜੰਗ ਦਾ 14ਵਾਂ ਦਿਨ, ਕੋਕਾ ਕੋਲਾ ਨੇ ਰੂਸ ‘ਚ ਆਪਣਾ ਕਾਰੋਬਾਰ ਕੀਤਾ ਬੰਦ



